ਚੰਡੀਗੜ੍ਹ: ਦੇਸ਼ ਭਰ ਦੇ ਵਿਚ ਗਣਤੰਤਰ ਦਿਹਾੜੇ ਦੀ ਪਰੇਡ ਲਈ ਰਿਹਰਸਲ ਚੱਲ ਰਹੀਆਂ ਹਨ। ਉਥੇ ਹੀ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਕਈ ਦਿਨਾਂ ਤੋਂ ਗਣਤੰਤਰ ਦਿਹਾੜੇ ਦੀ ਪਰੇਡ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ 2 ਦਿਨਾਂ ਤੋਂ ਮੀਂਹ ਪੈ ਰਿਹਾ ਹੈ ਅਤੇ ਮੀਂਹ ਦੇ ਵਿਚ ਹੀ ਪਰੇਡ ਦੀ ਰਿਹਰਸਲ ਚੱਲ ਰਹੀ ਹੈ। ਚੰਡੀਗੜ੍ਹ ਸੈਕਟਰ 17 ਦੇ ਪਰੇਡ ਗਰਾਊਂਡ ਵਿਚ ਗਣਤੰਤਰ ਦਿਹਾੜੇ ਲਈ ਪਰੇਡ ਦੀਆਂ ਤਿਆਰੀਆਂ ਲੱਗਭਗ ਮੁਕੰਮਲ ਹੋ ਚੁੱਕੀਆਂ ਹਨ। ਇਸਦੇ ਲਈ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਪ੍ਰਸ਼ਾਸਨ ਦੀ ਐਡਵਾਈਜ਼ਰੀ: ਪ੍ਰਸ਼ਾਸਨ ਵੱਲੋਂ ਮੀਂਹ ਨੂੰ ਲੈ ਕੇ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਸਾਰੀਆਂ ਫੋਰਸਿਸ ਨੂੰ ਹਦਾਇਦਾਂ ਦਿੱਤੀਆਂ ਗਈਆਂ ਹਨ ਕਿ ਰੇਨ ਕੋਰਟ ਪਾ ਕੇ ਆਉਣ। ਕਿਉਂਕਿ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ। ਇਸ ਦੇ ਮੱਦੇਨਜ਼ਰ ਪਰੇਡ ਵਿਚ ਸ਼ਾਮਿਲ ਹੋਣ ਵਾਲੀਆਂ ਫੋਰਸਿਸ ਨੂੰ ਰੇਨ ਕੋਟ ਪਾਉਣ ਦੀਆਂ ਹਦਾਇਦਾਂ ਦਿੱਤੀਆਂ ਗਈਆਂ ਹਨ। ਇਸਦੇ ਨਾਲ ਹੀ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਵੀ ਰੇਨ ਕੋਰ ਪਾਉਣ ਲਈ ਆਖਿਆ ਗਿਆ ਹੈ। ਇਸਦੇ ਨਾਲ ਹੀ ਪਰੇਡ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਛੱਤਰੀ ਰੱਖਣ ਲਈ ਵੀ ਆਖਿਆ ਗਿਆ ਹੈ।
ਟ੍ਰੈਫਿਕ ਰੂਟ ਡਾਈਵਰਟ: ਗਣਤੰਤਰ ਦਿਹਾੜੇ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਵੱਲੋਂ ਵੀ ਟ੍ਰੈਫਿਕ ਡਾਈਵਰਟ ਕੀਤੀ ਗਈ ਹੈ। ਸਵੇਰੇ ਸਾਢੇ 6 ਵਜੇ ਤੋਂ ਲੈ ਕੇ ਪਡੇਰ ਖ਼ਤਮ ਹੋਣ ਤੱਕ ਚੰਡੀਗੜ੍ਹ ਵਿਚ ਕਈ ਰੋਡ ਬੰਦ ਰਹਿਣਗੇ। ਖਾਸ ਤੌਰ 'ਤੇ ਚੰਡੀਗੜ੍ਹ ਕ੍ਰਿਕਟ ਸਟੇਡੀਅਮ ਤੋਂ ਗੁਰਦਿਆਲ ਪੈਟਰੋਲ ਪੰਪ 'ਤੇ ਜਾਣ ਵਾਲਾ ਰਸਤਾ, ਸੈਕਟਰ 17 ਤੋਂ ਸ਼ਿਵਾਲਿਕ ਹੋਟਲ ਜਾਣ ਵਾਲਾ ਰਸਤਾ, ਸੈਕਟਰ 17 ਪਰੇਡ ਗਰਾਊਂਡ ਜਾਣ ਵਾਲਾ ਰਸਤਾ, ਸੈਕਟਰ 22 ਦੀ ਮਾਰਕੀਟ ਅਤੇ 17 ਬੱਸ ਸਟੈਂਡ ਦੀ ਪਾਰਕਿੰਗ ਵਿਚ ਗੱਡੀਆਂ ਪਾਰਕ ਕਰਨ ਦੀ ਮਨਾਹੀ ਕੀਤੀ ਗਈ ਹੈ। ਕ੍ਰਿਕਟ ਸਟੇਡੀਅਮ ਤੋਂ ਸੈਕਟਰ 22 ਵੱਲ ਵੀ ਪਾਰਕ ਨਾ ਕੀਤਾ ਜਾਵੇ।
ਇਹਨਾਂ ਗੱਲਾਂ ਦਾ ਵੀ ਰੱਖਿਆ ਜਾਵੇ ਧਿਆਨ: ਇਸਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਰੇਡ ਵਿਚ ਸੱਦੇ ਗਏ ਮਹਿਮਾਨਾਂ ਨੂੰ ਸਵਾ 9 ਵਜੇ ਤੱਕ ਇਥੇ ਪਹੁੰਚ ਕੇ ਆਪਣੀਆਂ ਸੀਟਾਂ 'ਤੇ ਬੈਠਣ ਦੀ ਹਦਾਇਦ ਦਿੱਤੀ ਗਈ ਹੈ। ਗੇਟ ਨੰਬਰ 4, 6 ਅਤੇ 7 ਰਾਹੀਂ ਹੀ ਅੰਦਰ ਜਾਇਆ ਜਾਵੇ। ਆਮ ਲੋਕਾਂ ਲਈ ਗੇਟ ਨੰਬਰ 8, 9 ਅਤੇ 10 ਰਾਹੀਂ ਅੰਦਰ ਜਾਣ ਦੀ ਸਹੂਲਤ ਹੈ। ਗਣਤੰਤਰ ਦਿਹਾੜੇ ਦੇ ਪ੍ਰੋਗਰਾਮ ਵਿਚ ਪਹੁੰਚਣ ਲਈ ਲੋਕ ਆਪਣੇ ਨਾਲ ਆਈ ਕਾਰਡ ਲੈ ਕੇ ਆਉਣ। ਸਭ ਤੋਂ ਜ਼ਿਆਦਾ ਧਿਆਨ ਦੇਣ ਯੋਗ ਗੱਲ ਹੈ ਕਿ ਕੋਈ ਵੀ ਬੈਗ, ਮਾਚਿਸ, ਚਾਕੂ, ਛੁਰੀ ਅਤੇ ਕੋਈ ਵੀ ਤਿੱਖੀ ਚੀਜ਼ ਸਮਾਗਮ ਵਿਚ ਲਿਜਾਣ ਦੀ ਆਗਿਆ ਨਹੀਂ ਹੋਵੇਗੀ।
ਇਹ ਵੀ ਪੜ੍ਹੋ:- Politics on resignation of Kunwar Vijay Pratap: ਆਪਣੀ ਹੀ ਸਰਕਾਰ ਤੋਂ ਨਾਰਾਜ਼ ਹੋਏ ਕੁੰਵਰ ਵਿਜੇ ਪ੍ਰਤਾਪ ! ਚਰਚਾ ਦਾ ਵਿਸ਼ਾ ਬਣਿਆ ਅਸਤੀਫ਼ਾ