ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ਭਰ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈ ਅਤੇ ਲੋਕਾਂ ਦੀ ਰੋਜ਼ ਦੀ ਜ਼ਿਦਗੀ ਠਹਿਰ ਗਈ ਹੈ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸ਼ਮਸ਼ਾਨਘਾਟ ਦੇ ਵਿੱਚ ਲੋਕ ਅੰਤਿਮ ਸਸਕਾਰ ਮਗਰੋਂ ਕਈ ਪਰਿਵਾਰਾਂ ਨੂੰ ਅਸਥੀਆਂ ਜਲ ਪ੍ਰਵਾਹ ਕਰਨ ਦੇ ਲਈ ਮੁਸ਼ਕਿਲਾਂ ਆ ਰਹੀਆਂ ਹਨ ਜਿਸ ਕਾਰਨ ਉਹ ਅਸਥੀਆਂ ਸ਼ਮਸ਼ਾਨਘਾਟ ਵਿੱਚੋਂ ਲੈ ਕੇ ਨਹੀਂ ਜਾ ਰਹੇ।
ਅਸਥੀਆਂ ਨੂੰ ਲਗਾਤਾਰ ਮਿੱਟੀ ਦੇ ਘੜੇ ਵਿੱਚ ਭਰ ਕੇ ਨਾਮ ਪਤਾ ਲਿੱਖ ਕੇ ਦਰਖਤਾਂ 'ਤੇ ਲਟਕਾਇਆ ਜਾ ਰਿਹਾ ਹੈ। ਸ਼ਮਸ਼ਾਨ ਘਾਟ ਦੇ ਪੰਡਿਤ ਅਸ਼ਵਨੀ ਕੁਮਾਰ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਸਥੀਆਂ ਸੰਭਾਲ ਕੇ ਰੱਖਣ ਦੇ ਲਈ ਹੋਰ ਲਾਕਰ ਦਿੱਤੇ ਜਾਣ।
ਕਰਫ਼ਿਊ ਦੇ ਚੱਲਦਿਆਂ ਪੰਡਿਤ ਨੇ ਦੱਸਿਆ ਕਿ ਤਕਰੀਬਨ ਸ਼ਮਸ਼ਾਨਘਾਟ ਦੇ ਵਿੱਚ ਚਾਰ ਤੋਂ ਪੰਜ ਪਰਿਵਾਰਕ ਮੈਂਬਰ ਹੀ ਸਸਕਾਰ ਕਰਨ ਦੇ ਲਈ ਆ ਰਹੀਆਂ ਹਨ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ਭਰ ਵਿੱਚ ਕਰਫ਼ਿਊ ਕਾਰਨ ਅਸਥੀਆਂ ਜਲ ਪ੍ਰਵਾਹ ਨਹੀਂ ਹੋ ਪਾ ਰਹੀਆਂ।