ਚੰਡੀਗੜ੍ਹ : ਪੰਜਾਬ ਦੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਇੱਕ ਵਾਰ ਫਿਰ ਤੋਂ ਮੁਸੀਬਤ ਵਿੱਚ ਘਿਰ ਗਏ ਹਨ। ਉਮਰਾਨੰਗਲ ਖਿਲਾਫ ਇੱਕ ਹੋਰ ਮਾਮਲਾ ਦਰਜ ਹੋਇਆ ਹੈ। ਦਰਅਸਲ 30 ਸਾਲ ਪੁਰਾਣੇ ਮਾਮਲੇ 'ਚ ਉਮਰਾਨੰਗਲ ਸਣੇ ਦੋ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ 'ਤੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਵਿਅਕਤੀ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦਾ ਦੋਸ਼ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਪਹਿਲਾਂ ਪੇਸ਼ ਕੀਤੀ ਅੰਤਿਮ ਰਿਪੋਰਟ ’ਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਗਲ਼ਤ ਤੱਥਾਂ ਦੇ ਆਧਾਰ ‘ਤੇ FIR ਦਰਜ : ਵਿਸ਼ੇਸ਼ ਜਾਂਚ ਟੀਮ ਵੱਲੋਂ ਇਸ ਪੂਰੇ ਮਾਮਲੇ ਦੀ ਇਨਕੁਆਰੀ ਕੀਤੀ ਜਾ ਰਹੀ ਸੀ ਤੇ ਉਨ੍ਹਾਂ ਵੱਲੋਂ ਜਾਂਚ ਦੌਰਾਨ ਪਾਇਆ ਗਿਆ ਕਿ ਗਲ਼ਤ ਤੱਥਾਂ ਦੇ ਆਧਾਰ ‘ਤੇ FIR ਦਰਜ ਕੀਤੀ ਗਈ ਸੀ ਤੇ ਪੁਲਿਸ ਮੁਕਾਬਲਾ ਫਰਜ਼ੀ ਸੀ। SIT ਵੱਲੋਂ 2 ਅਕਤੂਬਰ ਨੂੰ ਸਿੰਘ ਭਗਵੰਤਪੁਰਾ ਜ਼ਿਲ੍ਹਾ ਰੋਪੜ ਵਿਖੇ ਨਵਾਂ ਮਾਮਲਾ FIR ਨੰਬਰ 76 ਦਰਜ ਕੀਤਾ ਗਿਆ। ਜਿਸ ਵਿਚ ਪਰਮਰਾਜ ਸਿੰਘ ਉਮਰਾਨੰਗਲ, ਤਤਕਾਲੀ ਐਸਪੀ (ਡੀ) ਰੋਪੜ ਸਣੇ ਦੋ ਹੋਰ ਪੁਲਿਸ ਮੁਲਾਜ਼ਮਾਂ ਜਸਪਾਲ ਸਿੰਘ, ਤਤਕਾਲੀ ਡੀਐਸਪੀ ਮੋਰਿੰਡਾ ਤੇ ਏਐਸਆਈ ਗੁਰਦੇਵ ਸਿੰਘ, ਤਤਕਾਲੀ ਪੁਲਿਸ ਚੌਕੀ ਲੁਥੇਰੀ (ਹੁਣ ਮ੍ਰਿਤਕ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
- ਸਕੂਲੀ ਬੱਚਿਆਂ ਨਾਲ ਅਧਿਆਪਕਾਂ ਦੀ ਕਰੂਰਤਾ, ਕੂੜਾ ਸੁੱਟਣ 'ਤੇ ਸਾੜੇ 25 ਵਿਦਿਆਰਥਣਾਂ ਦੇ ਹੱਥ
- ਵਿਕਰਮਜੀਤ ਸਾਹਨੀ ਨੇ ਚੁੱਕਿਆ ਬੰਦੀ ਸਿੰਘਾਂ ਦਾ ਮੁੱਦਾ,ਕਿਹਾ-ਰਿਹਾਈ ਨਾ ਹੋਣਾ ਭਾਰਤ ਦੀ ਕਾਨੂੰਨ ਵਿਵਸਥਾ 'ਤੇ ਵੱਡਾ ਸਵਾਲ,ਪੀਐੱਮ ਅਤੇ ਗ੍ਰਹਿ ਮੰਤਰੀ ਦੇਣ ਧਿਆਨ
- Gopalganj Suicide Three people : ਗੋਪਾਲਗੰਜ 'ਚ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਮ੍ਰਿਤਕ ਨੂੰ ਅੱਤਵਾਦੀ ਬਣਾ ਦਿੱਤਾ : ਐਸਆਈਟੀ ਨੇ ਰਿਪੋਰਟ ਵਿੱਚ ਕਿਹਾ ਹੈ ਕਿ 29 ਜੁਲਾਈ 1994 ਨੂੰ ਆਰਮਜ਼ ਐਕਟ ਅਤੇ ਟਾਡਾ ਦੇ ਤਹਿਤ ਮ੍ਰਿਤਕ ਦੇ ਖਿਲਾਫ ਦਰਜ ਕੀਤੀ ਗਈ ਐਫਆਈਆਰ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਕੇਸ ਸ਼ਾਮਲ ਅਫਸਰਾਂ ਦੁਆਰਾ ਝੂਠੇ ਆਧਾਰ 'ਤੇ ਦਰਜ ਕੀਤਾ ਗਿਆ ਸੀ। ਹਾਈ ਕੋਰਟ ਸੁਖਪਾਲ ਸਿੰਘ ਦੀ ਪਤਨੀ ਦਲਬੀਰ ਕੌਰ ਅਤੇ ਪਿਤਾ ਜਗੀਰ ਸਿੰਘ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਹੈ। ਜਿਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਨੇ ਸੁਖਪਾਲ ਦਾ ਕਤਲ ਕੀਤਾ ਹੈ। ਇੰਨਾ ਹੀ ਨਹੀਂ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਉਕਤ ਮੁਕਾਬਲੇ 'ਚ ਅੱਤਵਾਦੀ ਗੁਰਨਾਮ ਸਿੰਘ ਬੰਡਾਲਾ ਉਰਫ ਨੀਲਾ ਤਾਰਾ ਨੂੰ ਮਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੁਲਿਸ ਖਿਲਾਫ਼ ਮੁੱਖ ਇਲਜ਼ਾਮ ਜਾਅਲੀ ਸਬੂਤਾਂ ਦੇ ਹਨ । ਇਸ ਮਾਮਲੇ ਦੀ ਇਕ ਰਸਮੀ ਗੈਰ-ਰਸਮੀ ਰਿਪੋਰਟ ਸ਼ੁੱਕਰਵਾਰ ਨੂੰ ਹਾਈ ਕੋਰਟ ’ਚ ਵਿਸ਼ੇਸ਼ ਡੀਜੀਪੀ ਤੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਗੁਰਪ੍ਰੀਤ ਦੇਵ ਨੇ ਦਾਇਰ ਕੀਤੀ ਸੀ । ਐਸਆਈਟੀ ਨੇ ਸੀਲਬੰਦ ਲਿਫ਼ਾਫ਼ੇ ’ਚ ਕੇਸ ਦੀ ਅੰਤਿਮ ਸਥਿਤੀ ਰਿਪੋਰਟ ਵੀ ਸੌਂਪ ਦਿੱਤੀ ਹੈ।