ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਟਵਿੱਟਰ ਖਾਤੇ ਉੱਤੇ ਪੁਲਿਸ ਮੁਲਾਜ਼ਮ ਹਰਜੀਤ ਸਿੰਘ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਕੈਪਟਨ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, "ਪੀਜੀਆਈ ਵਿੱਚ ਐਸਆਈ ਹਰਜੀਤ ਸਿੰਘ ਦੇ ਹੱਥ ਦਾ ਆਪ੍ਰੇਸ਼ਨ ਹੋਇਆਂ 2 ਹਫ਼ਤੇ ਹੋ ਗਏ ਹਨ। ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹ ਠੀਕ ਹੋ ਰਿਹਾ ਹੈ ਅਤੇ ਉਸ ਦਾ ਹੱਥ ਮੁੜ ਹਿੱਲਣਾ ਸ਼ੁਰੂ ਹੋ ਗਿਆ ਹੈ। ਬਹਾਦਰ ਹਰਜੀਤ ਸਿੰਘ ਦੀ ਇਸ ਵੀਡੀਓ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਰਿਹਾ ਹਾਂ।"
-
It has been 2 weeks since SI Harjeet Singh's hand was operated upon in PGI. I am extremely happy to share that he is recovering well & that his hand has started to regain movement. Sharing this video of braveheart Harjeet Singh with you all. pic.twitter.com/5PD4JyyvdS
— Capt.Amarinder Singh (@capt_amarinder) April 27, 2020 " class="align-text-top noRightClick twitterSection" data="
">It has been 2 weeks since SI Harjeet Singh's hand was operated upon in PGI. I am extremely happy to share that he is recovering well & that his hand has started to regain movement. Sharing this video of braveheart Harjeet Singh with you all. pic.twitter.com/5PD4JyyvdS
— Capt.Amarinder Singh (@capt_amarinder) April 27, 2020It has been 2 weeks since SI Harjeet Singh's hand was operated upon in PGI. I am extremely happy to share that he is recovering well & that his hand has started to regain movement. Sharing this video of braveheart Harjeet Singh with you all. pic.twitter.com/5PD4JyyvdS
— Capt.Amarinder Singh (@capt_amarinder) April 27, 2020
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਟਿਆਲਾ ਦੀ ਸਬਜ਼ੀ ਮੰਡੀ ਵਿੱਚ ਡਿਊਟੀ ਨਿਭਾ ਰਹੇ ਪੁਲਿਸ ਮੁਲਾਜ਼ਮਾਂ 'ਤੇ ਨਿਹੰਗ ਸਿੰਘਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ ਜਿਸ ਦੌਰਾਨ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਸੀ।
ਪੰਜਾਬ ਪੁਲਿਸ ਵੱਲੋਂ ਸੋਮਵਾਰ ਨੂੰ ਏਐਸਆਈ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤਾ ਗਿਆ। ਏਐਸਆਈ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਨ ਲਈ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਇੱਕ ਮੁਹਿੰਮ #mainbhiHarjeetSingh ਸ਼ੁਰੂ ਕੀਤੀ ਹੈ।
ਡੀਜੀਪੀ ਦਿਨਕਰ ਗੁਪਤਾ ਦੀ ਅਗਵਾਈ ਵਿੱਚ ਪੁਲਿਸ ਅਧਿਕਾਰੀਆਂ ਨੇ ਸੋਮਵਾਰ ਨੂੰ ਹਰਜੀਤ ਸਿੰਘ ਦੇ ਨਾਂਅ ਦਾ ਬੈਜ ਲਾਇਆ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ।