ਚੰਡੀਗੜ੍ਹ: ਕਾਰਗਿਲ ਜੰਗ ਦੇ 20 ਵੀਂ ਵਰ੍ਹੇਗੰਢ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਜੈ ਦਿਵਸ ਸਮਾਗਮ ਦੌਰਾਨ ਜੰਗ ਦੇ ਪੰਜਾਬ ਦੇ 54 ਜਵਾਨਾਂ ਸਮੇਤ ਸਮੂਹ ਸ਼ਹੀਦਾਂ ਦੀ ਬਹਾਦਰੀ ਨੂੰ ਨਮਨ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਨਾਲ ਹੀ ਇੱਕ ਕਾਰਗਿਲ ਜੰਗ ਦੇ ਜਾਂਬਾਜ਼ ਸੈਨਿਕ ਨਾਇਕ ਸਤਪਾਲ ਸਿੰਘ ਵੱਲੋਂ ਮਹਿਜ਼ ਸੀਨੀਅਰ ਕਾਂਸਟੇਬਲ ਦੇ ਤੌਰ 'ਤੇ ਡਿਊਟੀ ਨਿਭਾਉਣ ਦਾ ਪਤਾ ਲੱਗਣ ਦੇ ਚੰਦ ਘੰਟਿਆਂ ਦੇ ਅੰਦਰ ਹੀ ਵੀਰ ਚੱਕਰ ਐਵਾਰਡੀ ਨੂੰ ਦੂਹਰੀ ਤਰੱਕੀ ਦੇਣ ਦੇ ਹੁਕਮ ਦਿੱਤੇ।
-
Have promoted Vir Chakra awardee Satpal Singh of the #KargilWar from senior constable to ASI. He deserves special treatment, which previous @Akali_Dal_ govt didn’t deem fit to give him at the time of his recruitment in 2010. This is the least we can do for our brave soldiers. https://t.co/OUHuosvSSA
— Capt.Amarinder Singh (@capt_amarinder) July 26, 2019 " class="align-text-top noRightClick twitterSection" data="
">Have promoted Vir Chakra awardee Satpal Singh of the #KargilWar from senior constable to ASI. He deserves special treatment, which previous @Akali_Dal_ govt didn’t deem fit to give him at the time of his recruitment in 2010. This is the least we can do for our brave soldiers. https://t.co/OUHuosvSSA
— Capt.Amarinder Singh (@capt_amarinder) July 26, 2019Have promoted Vir Chakra awardee Satpal Singh of the #KargilWar from senior constable to ASI. He deserves special treatment, which previous @Akali_Dal_ govt didn’t deem fit to give him at the time of his recruitment in 2010. This is the least we can do for our brave soldiers. https://t.co/OUHuosvSSA
— Capt.Amarinder Singh (@capt_amarinder) July 26, 2019
ਸਤਪਾਲ ਸਿੰਘ ਦੀ ਹਾਲਤ 'ਤੇ ਮੁੱਖ ਮੰਤਰੀ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਕਾਰਗਿਲ ਜੰਗ ਦੌਰਾਨ ਮਿਸਾਲੀ ਬਹਾਦਰੀ ਦਿਖਾਉਣ ਤੋਂ ਬਾਅਦ ਇੱਕ ਸੀਨੀਅਰ ਕਾਂਸਟੇਬਲ ਵਜੋਂ ਡਿਊਟੀ ਨਿਭਾਉਂਦਿਆਂ ਸਤਪਾਲ ਸਿੰਘ ਨੂੰ ਨਮੋਸ਼ੀ ਸਹਿਣੀ ਪਈ ਜੋ ਕਿ ਅਕਾਲੀਆਂ ਵੱਲੋਂ ਉਸ ਦੇ ਦੇਸ਼ ਪ੍ਰਤੀ ਯੋਗਦਾਨ ਨੂੰ ਬਣਦਾ ਸਤਿਕਾਰ ਨਾ ਦੇਣ ਦਾ ਨਤੀਜਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਤਪਾਲ ਸਿੰਘ ਬਾਰੇ ਰਿਪੋਰਟ ਪੜ੍ਹਣ ਤੋਂ ਬਾਅਦ ਹੋਈ ਭੁੱਲ ਨੂੰ ਤੁਰੰਤ ਸੁਧਾਰਨ ਦਾ ਫੈਸਲਾ ਕੀਤਾ।
-
Punjab CM Captain Amarinder Singh promotes Vir Chakra awardee Satpal Singh to the post of Assistant Sub-Inspector from Senior Constable, in recognition of his action during Kargil War. He is currently posted in district Sangrur. pic.twitter.com/khL6heuVti
— ANI (@ANI) July 26, 2019 " class="align-text-top noRightClick twitterSection" data="
">Punjab CM Captain Amarinder Singh promotes Vir Chakra awardee Satpal Singh to the post of Assistant Sub-Inspector from Senior Constable, in recognition of his action during Kargil War. He is currently posted in district Sangrur. pic.twitter.com/khL6heuVti
— ANI (@ANI) July 26, 2019Punjab CM Captain Amarinder Singh promotes Vir Chakra awardee Satpal Singh to the post of Assistant Sub-Inspector from Senior Constable, in recognition of his action during Kargil War. He is currently posted in district Sangrur. pic.twitter.com/khL6heuVti
— ANI (@ANI) July 26, 2019
ਜਾਣਕਾਰੀ ਮੁਤਾਬਕ ਫੌਜ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਸਤਪਾਲ ਸਿੰਘ ਪੁਲਿਸ ਵਿੱਚ ਭਰਤੀ ਹੋਇਆ ਜਿਸ ਦਾ ਬੈਲਟ ਨੰਬਰ 2116/ਐੱਸ.ਜੀ.ਆਰ. ਹੈ। ਕਾਰਗਿਲ ਜੰਗ ਦੌਰਾਨ ਸ਼ਾਨਦਾਰ ਯੋਗਦਾਨ ਦੇ ਸਤਿਕਾਰ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਆਦੇਸ਼ 'ਤੇ ਸਤਪਾਲ ਨੂੰ ਅਸਿਸਟੈਂਟ ਸਬ-ਇੰਸਪੈਕਟਰ ਦੇ ਤੌਰ 'ਤੇ ਦੂਹਰੀ ਤਰੱਕੀ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਸਤਪਾਲ ਨੂੰ ਸਪੈਸ਼ਲ ਕੇਸ ਵਜੋਂ ਡੀ.ਜੀ.ਪੀ. ਵੱਲੋਂ ਪੰਜਾਬ ਪੁਲਿਸ ਰੂਲਜ਼ ਦੇ ਰੂਲ ਨੰ:12.3 ਵਿੱਚ ਢਿੱਲ ਦੇ ਕੇ ਏ.ਐੱਸ.ਆਈ. ਵਜੋਂ ਭਰਤੀ ਕੀਤਾ ਜਾਵੇਗਾ। ਇਸ ਸਬੰਧ ਵਿੱਚ ਢਿੱਲ ਦੇਣ ਲਈ ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਅਧਿਕਾਰਿਤ ਕੀਤਾ ਹੈ। ਮੁੱਖ ਮੰਤਰੀ ਨੇ ਸੀਨੀਅਰ ਕਾਂਸਟੇਬਲ ਸਤਪਾਲ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਏ.ਐੱਸ.ਆਈ. ਭਰਤੀ ਕਰਨ ਲਈ ਉਸ ਦੀ ਉਮਰ (ਜਨਮ ਮਿਤੀ 7.11.1973) ਦੀ ਉਮਰ ਵਿੱਚ ਢਿੱਲ ਦੇਣ ਲਈ ਵੀ ਡੀ.ਜੀ.ਪੀ. ਨੂੰ ਅਧਿਕਾਰਿਤ ਕੀਤਾ ਹੈ।
-
Punjab CM @capt_amarinder Singh ordered an immediate double promotion for the Vir Chakra awardee Satpal Singh, whose credentials were completely ignored at the time of his recruitment in 2010. CM disclosed this after paying floral tributes at War Memorial on #KargilVijayDiwas pic.twitter.com/cTHPtNgh3p
— Government of Punjab (@PunjabGovtIndia) July 26, 2019 " class="align-text-top noRightClick twitterSection" data="
">Punjab CM @capt_amarinder Singh ordered an immediate double promotion for the Vir Chakra awardee Satpal Singh, whose credentials were completely ignored at the time of his recruitment in 2010. CM disclosed this after paying floral tributes at War Memorial on #KargilVijayDiwas pic.twitter.com/cTHPtNgh3p
— Government of Punjab (@PunjabGovtIndia) July 26, 2019Punjab CM @capt_amarinder Singh ordered an immediate double promotion for the Vir Chakra awardee Satpal Singh, whose credentials were completely ignored at the time of his recruitment in 2010. CM disclosed this after paying floral tributes at War Memorial on #KargilVijayDiwas pic.twitter.com/cTHPtNgh3p
— Government of Punjab (@PunjabGovtIndia) July 26, 2019
ਇਹ ਹੈ ਸਤਪਾਲ ਦੀ ਜਾਬਾਜ਼ੀ ਦਾ ਕਿੱਸਾ
ਵਿਜੈ ਓਪਰੇਸ਼ਨ ਦੌਰਾਨ ਸਤਪਾਲ ਸਿੰਘ ਦਰਾਸ ਸੈਕਟਰ ਵਿੱਚ ਤਾਇਨਾਤ ਸੀ। ਟਾਈਗਰ ਹਿੱਲ 'ਤੇ ਕਬਜ਼ਾ ਕਰਨ ਵਾਲੀ ਭਾਰਤੀ ਫੌਜ ਦੀ ਮਦਦ ਕਰਨ ਵਾਲੀ ਟੀਮ ਦੇ ਮੈਂਬਰ ਵਜੋਂ ਸਤਪਾਲ ਸਿੰਘ ਨੇ ਨਾਰਦਨ ਲਾਈਟ ਇਨਫੈਂਟਰੀ ਦੇ ਕੈਪਟਨ ਕਰਨਲ ਸ਼ੇਰ ਖਾਂ ਅਤੇ ਤਿੰਨ ਹੋਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਤੋਂ ਬਾਅਦ ਸ਼ੇਰ ਖਾਂ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਨਿਸ਼ਾਨ-ਏ-ਹੈਦਰ ਨਾਲ ਸਨਮਾਨਿਆ ਗਿਆ ਅਤੇ ਇਹ ਪੁਰਸਕਾਰ ਭਾਰਤੀ ਬ੍ਰਿਗੇਡ ਕਮਾਂਡਰ ਦੀ ਸਿਫ਼ਾਰਸ਼ 'ਤੇ ਦਿੱਤਾ ਗਿਆ ਸੀ ਜਿਸ ਨੇ ਬਰਫੀਲੀ ਚੋਟੀਆਂ 'ਤੇ ਉਸ ਵੱਲੋਂ ਦਿਖਾਈ ਬਹਾਦਰੀ ਦੀ ਪ੍ਰੋੜਤਾ ਕੀਤੀ ਸੀ।
ਈਟੀਵੀ ਭਾਰਤ ਦਾ ਕਾਰਗਿਲ ਦੇ ਸ਼ਹੀਦਾਂ ਨੂੰ ਸਲਾਮ
ਪੰਜਾਬ ਪੁਲਿਸ 'ਚ ਸਤਪਾਲ ਦਾ ਯੋਗਦਾਨ
ਇਸੇ ਤੋਂ ਬਾਅਦ ਸੀਨੀਅਰ ਕਾਂਸਟੇਬਲ ਸਤਪਾਲ ਸਿੰਘ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ ਤੇ ਡੀ.ਜੀ.ਪੀ. ਦਿਨਕਰ ਗੁਪਤਾ ਮੁਤਾਬਕ ਇਸ ਵੇਲੇ ਉਹ ਸੰਗਰੂਰ ਜ਼ਿਲ੍ਹੇ ਵਿੱਚ ਸ਼ਾਨਦਾਰ ਢੰਗ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਡੀ.ਜੀ.ਪੀ. ਦਾ ਕਹਿਣਾ ਹੈ ਕਿ ਸਤਪਾਲ ਦੀ ਤਰੱਕੀ ਸਬੰਧੀ ਰੂਲਾਂ ਵਿੱਚ ਦਿੱਤੀ ਜਾਣ ਵਾਲੀ ਢਿੱਲ ਬਾਰੇ ਮੰਤਰੀ ਮੰਡਲ ਤੋਂ ਕਾਰਜ ਬਾਅਦ ਪ੍ਰਵਾਨਗੀ ਲੈ ਲਈ ਜਾਵੇਗੀ। ਡੀ.ਜੀ.ਪੀ. ਨੇ ਇਹ ਵੀ ਦੱਸਿਆ ਕਿ ਸਤਪਾਲ ਦੀ ਡਿਊਟੀ ਸੰਗਰੂਰ ਵਿੱਚ ਸੀ ਪਰ ਉਸ ਨੇ ਛੇ ਮਹੀਨੇ ਪਹਿਲਾਂ ਟ੍ਰੈਫਿਕ ਪੁਲਿਸ ਭਵਾਨੀਗੜ੍ਹ ਵਿੱਚ ਬਦਲੀ ਦੀ ਮੰਗ ਕੀਤੀ ਸੀ ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਸੀ।