ਚੰਡੀਗੜ੍ਹ: ਪੰਜਾਬ ਸਰਕਾਰ ਦੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਹੋ ਗਏ ਹਨ। ਇਸ ਤਹਿਤ ਮੁੱਕ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਤਿੰਨ ਸਾਲਾਂ ਦਾ ਕਾਰਗੁਜਾਰੀ ਬਾਰੇ ਦੱਸਿਆ। ਜਿੱਥੇ ਕੈਪਟਨ ਨੇ ਲੋਕਾਂ ਦੇ ਰੂ-ਬ-ਰੂ ਹੋ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਉੱਥੇ ਹੀ ਵੱਖ ਵੱਖ ਵਿਭਾਗ ਦੇ ਮੁਖੀ ਲੋਕਾਂ ਦੇ ਸਨਮੁੱਖ ਹੋਏ ਅਤੇ ਆਪਣੇ ਵਿਭਾਗ 'ਚ ਕੀਤੇ ਕੰਮਾਂ ਅਤੇ ਆਉਣ ਵਾਲੇ ਸਮੇਂ 'ਚ ਕਰਵਾਉਣ ਵਾਲੇ ਕੰਮਾਂ 'ਤੇ ਚਾਨਣਾ ਪਾਇਆ।
ਤਕਨੀਕੀ ਸਿੱਖਿਆ ਵਿਭਾਗ
ਲੋਕਾਂ ਦੇ ਰੂ-ਬ-ਰੂ ਹੁੰਦਿਆਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਵਿਭਾਗ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਤਿੰਨ ਸਾਲਾਂ 'ਚ ਮਿਹਨਤ ਨਾਲ ਕੰਮ ਕਰਦਿਆਂ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ਤੇ ਮਨਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ 12 ਲੱਖ ਨੌਜਵਾਨਾਂ ਨੂੰ ਸੁਵਿਧਾ ਦਿੱਤੀ ਗਈ ਗਈ ਹੈ। ਜਾਣਕਾਰੀ ਦਿੰਦਿਆਂ ਚੰਨੀ ਨੇ ਕਿਹਾ ਜਿੱਥੇ 7.61 ਲੱਖ ਨੌਜਵਾਨਾਂ ਨੂੰ ਬੈਂਕਾਂ ਤੋਂ ਮਦਦ ਦਿੱਤੀ ਗਈ ਹੈ ਉੱਥੇ ਹੀ ਸਕਿਲ ਡੈਵਲੈਪਮੈਂਟ ਲਈ ਸਕਿਲ ਯੂਨੀਵਰਸਿਟੀ ਵੀ ਬਣਾਈ ਜਾ ਰਹੀ ਹੈ।
ਆਉਣ ਵਾਲੇ ਸਮੇਂ 'ਚ ਵਿਭਾਗ ਸੰਬੰਧੀ ਹੋਰ ਕੰਮ ਕਰਨ ਬਾਰੇ ਚੰਨੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਤਕਨੀਕੀ ਸਿੱਖਿਆ ਲਈ ਵਜ਼ੀਫਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਚ ਜਿੱਥੇ 19 ਆਈਟੀਆਈ ਖੋਲੀਆਂ ਜਾਣਗੀਆਂ ਉੱਥੇ ਹੀ ਪੰਜਾਬੀ ਬੋਲੀ ਨੂੰ ਬਣਦਾ ਸਨਮਾਨ ਦੇਣ ਲੀ ਵਿਭਾਗ ਵੱਲੋਂ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ ਮਾਲ ਹੀ ਉਨ੍ਹਾਂ ਦੇ ਨਾਅ 'ਤੇ ਲਾਅ ਯੂਨੀਵਰਸਿਟੀ ਵੀ ਬਣਾਈ ਜਾਵੇਗੀ।
PWD ਵਿਭਾਗ
ਵਿਜੇਂਦਰ ਸਿੰਗਲਾ ਨੇ ਆਪਣੇ ਵਿਭਾਗ ਪੀਡਬਲਿਊਡੀ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸੜਕਾਂ ਦੇ ਨਿਰਮਾਣ ਲਈ 3260 ਰੁਪਏ ਖ਼ਰਚ ਕੀਤੇ ਗਏ ਹਨ ਅਤੇ ਜਿਨ੍ਹਾਂ ਸੜਕਾਂ ਨੂੰ ਬਣੇ ਛੇ ਸਾਲ ਹੋ ਚੁੱਕੇ ਹਨ ਉਨ੍ਹਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਕ੍ਰਾਸਿੰਗ ਨੂੰ ਖ਼ਤਮ ਕਰਨ ਲਈ 39 ਆਰਓਬੀ ਤੇ ਕੰਮ ਹੋ ਰਿਹਾ ਹੈ ਜਿਸ 'ਤੇ 433 ਕਰੋੜ ਖ਼ਰਚ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਚ ਹਲਵਾਰਾ ਵਿਖੇ ਨਵਾਂ ਕੌਮਾਂਤਰੀ ਹਵਾਈ ਅੱਡਾ ਬਣੇਗਾ ਅਤੇ 2022 ਤਕ ਸ਼ਾਹਪੁਰੀ ਕੰਡੀ ਡੈਮ ਆਪਣੀ ਸੇਵਾ ਦੇਣੀ ਸ਼ੁਰੀ ਕਰੇਗਾ ਜਿਸ ਨਾਲ ਪੰਜਾਬ ਨੂੰ ਬਿਜਲੀ ਮਿਲੇਗੀ।