ETV Bharat / state

ਬੇਅਦਬੀ-ਬਹਿਬਲ ਕਲਾਂ ਕੇਸਾਂ 'ਚ ਬਾਦਲਾਂ ਨੂੰ ਸ਼ਰੇਆਮ ਬਚਾ ਰਹੀ ਹੈ ਕੈਪਟਨ ਸਰਕਾਰ: ਆਪ

author img

By

Published : Jun 17, 2020, 7:31 PM IST

ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਸਿੱਟ ਵੱਲੋਂ ਸੁਹੇਲ ਬਰਾੜ ਦੀ ਗ੍ਰਿਫਤਾਰੀ 'ਤੇ ਪ੍ਰਤੀਕਿਰਿਆ ਦਿੰਦਿਆਂ 'ਆਪ' ਵਿਧਾਇਕਾਂ ਨੇ ਕਿਹਾ ਕਿ ਜਦ ਤੱਕ ਬੇਅਦਬੀਆਂ ਅਤੇ ਗੋਲੀਕਾਂਡ ਦੇ ਅਸਲੀ ਸਾਜ਼ਿਸ਼ ਘਾੜਿਆਂ ਨੂੰ ਹੱਥ ਪਾਉਣ ਤੋਂ ਆਨਾਕਾਨੀ ਕੀਤੀ ਜਾਂਦੀ ਰਹੇਗੀ, ਉਦੋਂ ਤੱਕ ਸੰਗਤ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਨਹੀਂ ਮਿਲ ਸਕੇਗੀ।

ਆਮ ਆਦਮੀ ਪਾਰਟੀ ਪੰਜਾਬ
ਆਮ ਆਦਮੀ ਪਾਰਟੀ ਪੰਜਾਬ

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਨਾਲ ਸੰਬੰਧਿਤ ਮਾਮਲਿਆਂ ਦੀ ਕੀੜੀ ਦੀ ਚਾਲ ਚੱਲ ਰਹੀ ਜਾਂਚ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਸਮੇਤ ਸਾਰੇ ਹਾਈਪ੍ਰੋਫਾਇਲ ਦੋਸ਼ੀਆਂ ਬਚਾਉਣ ਲਈ ਜਾਂਚ ਏਜੰਸੀਆਂ ਦੇ ਹੱਥ ਬੰਨ੍ਹ ਰੱਖੇ ਹਨ।

ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਐਡਵੋਕੇਟ ਸੁਹੇਲ ਸਿੰਘ ਬਰਾੜ ਨੂੰ ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਗ੍ਰਿਫਤਾਰ ਕੀਤੇ ਜਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਦ ਤੱਕ ਬੇਅਦਬੀਆਂ ਅਤੇ ਗੋਲੀਕਾਂਡ ਦੇ ਅਸਲੀ ਸਾਜ਼ਿਸ਼ ਘਾੜਿਆਂ ਨੂੰ ਹੱਥ ਪਾਉਣ ਤੋਂ ਆਨਾਕਾਨੀ ਕੀਤੀ ਜਾਂਦੀ ਰਹੇਗੀ, ਉਦੋਂ ਤੱਕ ਸੰਗਤ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਨਹੀਂ ਮਿਲ ਸਕੇਗੀ।

ਹਰਪਾਲ ਸਿੰਘ ਚੀਮਾ ਨੇ ਕਿਹਾ, ''ਸਾਨੂੰ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਕਾਰਜਸ਼ੈਲੀ ਪੇਸ਼ੇਵਾਰਨਾ (ਪ੍ਰੋਫੈਸ਼ਨਲ) ਪਹੁੰਚ ਅਤੇ ਕਾਬਲੀਅਤ 'ਤੇ ਕੋਈ ਸ਼ੱਕ ਨਹੀਂ, ਪਰੰਤੂ ਜਦੋਂ ਮੁੱਖ ਮੰਤਰੀ ਦੇ ਇਸ਼ਾਰੇ 'ਤੇ ਪੂਰਾ ਨਿਜ਼ਾਮ ਦੋਸ਼ੀਆਂ ਨੂੰ ਬਚਾਉਣ ਅਤੇ ਸਬੂਤਾਂ ਨੂੰ ਮਿਟਾਉਣ 'ਤੇ ਤੁਲਿਆ ਹੋਵੇ ਤਾਂ ਉੱਥੇ ਕੁੰਵਰ ਵਿਜੈ ਪ੍ਰਤਾਪ ਸਿੰਘ ਵਰਗੇ 204 ਅਫ਼ਸਰ ਵੀ ਕੀ ਕਰ ਸਕਣਗੇ।''

ਉੱਥੇ ਹੀ ਬਲਜਿੰਦਰ ਕੌਰ ਨੇ ਕਿਹਾ ਕਿ ਬਹੁਤ ਵੱਡੇ ਪੱਧਰ ਦੀ ਸਾਜ਼ਿਸ਼ ਅਤੇ ਯੋਜਨਾ ਨਾਲ ਹੋਏ ਇਨ੍ਹਾਂ ਸੰਗੀਨ ਅਪਰਾਧਾਂ 'ਚ ਸੁਹੇਲ ਸਿੰਘ ਬਰਾੜ ਵਰਗੇ ਤਾਂ ਛੋਟੇ-ਮੋਟੇ ਪਿਆਦਿਆਂ ਵਜੋਂ ਵਰਤੇ ਗਏ ਅਤੇ ਵਰਤੇ ਜਾ ਰਹੇ ਹਨ। ਅਜਿਹੇ ਪਿਆਦੇ ਜੇਕਰ ਜਾਂਚ ਦੀ ਸੂਈ ਬਾਦਲ ਪਰਿਵਾਰ ਜਾਂ ਸੁਮੇਧ ਸਿੰਘ ਸੈਣੀ ਵਰਗੇ ਤਾਕਤਵਰਾਂ ਵੱਲ ਮੋੜਦੇ ਹਨ ਤਾਂ ਸਾਰੀ ਸੱਤਾ ਸ਼ਕਤੀ ਗੁਨਾਹਗਾਰਾਂ ਦੇ ਬਚਾਅ 'ਚ ਉੱਤਰ ਆਉਂਦੀ ਹੈ। ਨਾਭਾ ਜੇਲ੍ਹ 'ਚ ਬਿੱਟੂ ਦਾ ਕਤਲ ਅਤੇ ਅਹਿਮ ਗਵਾਹ ਸੁਰਜੀਤ ਸਿੰਘ ਦੀ ਭੇਦਭਰੀ ਮੌਤ ਤੱਥ-ਸਬੂਤ ਮਿਟਾਉਣ ਵਾਲੀ ਕੜੀ ਦਾ ਹਿੱਸਾ ਹਨ।

ਇਹ ਵੀ ਪੜੋ: ਚੀਨ ਨਾਲ ਹੋਈ ਹਿੰਸਕ ਝੜਪ 'ਚ ਪੰਜਾਬ ਦੇ 4 ਜਵਾਨ ਹੋਏ ਸ਼ਹੀਦ

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ 183 ਪੰਨਿਆਂ ਵਾਲੀ ਰਿਪੋਰਟ 'ਚ ਸਪਸ਼ਟ ਕੀਤਾ ਹੋਇਆ ਹੈ ਕਿ ਬਹਿਬਲ ਕਲਾਂ 'ਚ ਨਾਲ ਰੋਸ ਪ੍ਰਗਟਾ ਰਹੀ ਸੰਗਤ ਸ਼ਾਂਤ ਅਤੇ ਹਥਿਆਰਾਂ ਤੋਂ ਬਗੈਰ ਸੀ। ਫਿਰ ਸੁਹੇਲ ਸਿੰਘ ਬਰਾੜ ਵਰਗੇ ਮੋਹਰਿਆਂ 'ਤੇ ਕਾਰਵਾਈ ਲਈ ਐਨੀ ਦੇਰ ਕਿਉਂ ਲਗਾ ਦਿੱਤੀ?

ETV Bharat Logo

Copyright © 2024 Ushodaya Enterprises Pvt. Ltd., All Rights Reserved.