ਚੰਡੀਗੜ੍ਹ: ਵਿਦੇਸ਼ ਦੀ ਧਰਤੀ ਉੱਤੇ ਪਨਾਹ ਲੈਕੇ ਭਾਰਤ ਵਿਰੁੱਧ ਕਾਰਵਾਈ ਨੂੰ ਅੰਜਾਮ ਦੇਣ ਦੀ ਅਕਸਰ ਕੋਸ਼ਿਸ਼ ਕਰਨ ਵਾਲੇ (Banned organization Sikhs for Justice) ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਨੇ ਬੀਤੇ ਦਿਨੀ ਭਾਰਤ ਵਿਰੋਧੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ। ਇਸ ਪੋਸਟ ਰਾਹੀਂ ਉਸ ਨੇ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਏਅਰ ਇੰਡੀਆ ਦੀਆਂ ਫਲਾਈਟਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ। ਇਸ ਧਮਕੀ ਮਗਰੋਂ ਭਾਰਤ ਅਤੇ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ।
ਟੋਰਾਂਟੋ ਏਅਰਪੋਟ ਉੱਤੇ ਘੇਰੇ ਸ਼ੱਕੀ: ਗੁਰਪਤਵੰਤ ਪੰਨੂ ਦੀ ਧਮਕੀ ਮਗਰੋਂ ਕੈਨੇਡਾ ਦੇ ਟੋਰਾਂਟੋ ਏਅਰਪੋਟ (Toronto Airport) ਉੱਤੇ ਫਲਾਈਟ ਲੈਣ ਦੀ ਕੋਸ਼ਿਸ਼ ਕਰ ਰਹੇ 10 ਸ਼ੱਕੀਆਂ ਨੂੰ ਸੁਰੱਖਿਆ ਅਮਲੇ ਨੇ ਹਿਰਾਸਤ ਵਿੱਚ ਲੈਂਦਿਆਂ (10 suspects detained by security personnel) ਫਲਾਈਟ ਵਿੱਚ ਚੜ੍ਹਨ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਅਧਿਕਾਰੀ ਉਨ੍ਹਾਂ ਨੂੰ ਪੁੱਛਗਿੱਛ ਲਈ ਨਾਲ ਲੈ ਗਏ। ਦੱਸ ਦੇਈਏ ਕਿ ਇਹ ਕਾਰਵਾਈ ਆਰ.ਸੀ.ਐਮ.ਪੀ. ਵੱਲੋਂ ਕੀਤੀ ਗਈ ਹੈ ਪਰ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਕਤ ਮੁਲਜ਼ਮ ਕੋਲੋਂ ਕੀ ਬਰਾਮਦ ਹੋਇਆ ਹੈ। ਸਾਰੇ ਮੁਲਜ਼ਮ ਕੈਨੇਡਾ ਤੋਂ ਏਅਰ ਇੰਡੀਆ ਦੀ ਫਲਾਈਟ (Air India flight) ਵਿੱਚ ਸਵਾਰ ਹੋਣ ਜਾ ਰਹੇ ਸਨ।
- ਦੇਹਰਾਦੂਨ 'ਚ 30 ਮਿੰਟਾਂ 'ਚ 20 ਕਰੋੜ ਦੀ ਵੱਡੀ ਲੁੱਟ, ਤਾਜ਼ਾ ਹੋਈਆਂ ਡਕੈਤ ਅੰਗਰੇਜ ਸਿੰਘ ਦੀਆਂ ਯਾਦਾਂ, ਜਿਸਨੇ ਪੁਲਿਸ ਦੇ ਨਾਲ-ਨਾਲ ਉਡਾਈ ਸੀ ਸੁਨਿਆਰਿਆਂ ਦੀ ਨੀਂਦ
- CONGRESS LEADER PROBLEM WITH RAM: ਕਾਂਗਰਸ ਆਗੂ ਅਚਾਰਿਆ ਪ੍ਰਮੋਦ ਕ੍ਰਿਸ਼ਨਮ ਨੇ ਆਪਣੇ ਪਾਰਟੀ ਲੀਡਰਾਂ ਖ਼ਿਲਾਫ਼ ਦਿੱਤਾ ਬਿਆਨ, ਕਿਹਾ-ਕਈ ਕਾਂਗਰਸੀ ਨਹੀਂ ਮੰਨਦੇ ਭਗਵਾਨ ਰਾਮ ਨੂੰ
- Weather Update: ਮੀਂਹ ਨੇ ਰਾਜਧਾਨੀ ਦਿੱਲੀ ਨੂੰ ਪ੍ਰਦੂਸ਼ਣ ਤੋਂ ਦਿੱਤੀ ਰਾਹਤ, ਏਅਰ ਕੁਆਲਿਟੀ ਇੰਡੈਕਸ 'ਚ ਆਇਆ ਸੁਧਾਰ, ਲੋਕਾਂ ਨੇ ਥੋੜ੍ਹੀ ਸਾਫ ਹਵਾ 'ਚ ਲਿਆ ਸਾਹ
ਪੰਨੂ ਨੇ ਦਿੱਤੀ ਏਅਰ ਇੰਡੀਆ ਨੂੰ ਟਾਰਗੇਟ ਕਰਨ ਦੀ ਚਿਤਾਵਨੀ: ਅੱਤਵਾਦੀ ਪੰਨੂ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਹੈ ਕਿ 19 ਨਵੰਬਰ ਨੂੰ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਵਿਸ਼ਵ ਪੱਧਰ 'ਤੇ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਉੱਡਣ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਨੂ ਨੇ 19 ਨਵੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਟਾਰਗੇਟ ਕਰਨ ਦੀ ਧਮਕੀ ਦਿੱਤੀ। ਇਸ ਵਿੱਚ ਪੰਨੂ ਨੇ ਆਪਣੇ ਇਰਾਦਿਆਂ ਬਾਰੇ ਦੱਸਦਿਆਂ ਕਿਹਾ ਕਿ 19 ਨਵੰਬਰ ਉਹੀ ਦਿਨ ਹੈ ਜਿਸ ਦਿਨ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ (Cricket World Cup Final) ਹੈ ਅਤੇ ਉਹ ਇਸ ਮੈਚ ਨੂੰ ਵੀ ਨਿਸ਼ਾਨ ਬਣਾਵਾਗੇ। ਅੱਤਵਾਦੀ ਪੰਨੂ ਵੱਲੋਂ ਜਾਰੀ ਵੀਡੀਓ 'ਚ ਕਿਹਾ ਗਿਆ ਹੈ ਕਿ ਭਾਰਤ ਨੇ ਸਿੱਖਾਂ 'ਤੇ ਹਮੇਸ਼ਾ ਹੀ ਤਸ਼ੱਦਦ ਕੀਤਾ ਹੈ।