ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਮੇਰਠ ਵਿੱਚ ਮੰਗਣਾ ਕਰਵਾਉਣ ਜਾ ਰਹੇ ਹਨ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਮੇਰਠ ਦੀ ਰਹਿਣ ਵਾਲੀ ਡਾਕਟਰ ਗੁਰਵੀਨ ਕੌਰ ਬਾਜਵਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਮੇਰਠ 'ਚ ਐਤਵਾਰ 29 ਅਕਤੂਬਰ ਭਾਵ ਅੱਜ ਦੀ ਸ਼ਾਮ ਨੂੰ ਰਿੰਗ ਸੈਰੇਮਨੀ ਹੋਵੇਗੀ। ਇਸ ਦੇ ਨਾਲ ਹੀ ਵਿਆਹ 7 ਨਵੰਬਰ ਨੂੰ ਫੋਰੈਸਟ ਹਿੱਲ, ਚੰਡੀਗੜ੍ਹ ਵਿਖੇ ਹੋਵੇਗਾ। ਇਸ ਤੋਂ ਬਾਅਦ 8 ਨਵੰਬਰ ਨੂੰ ਰਿਸੈਪਸ਼ਨ ਹੋਵੇਗਾ।
ਗੌਡਵਿਨ ਗਰੁੱਪ ਦੇ ਡਾਇਰੈਕਟਰ ਦੀ ਧੀ ਨਾਲ ਮੰਗਣਾ: ਮੇਰਠ ਦੇ ਹੋਟਲ ਗੋਡਵਿਨ 'ਚ ਹੋਣ ਵਾਲੇ ਮੰਗਣੇ ਨੂੰ ਲੈਕੇ ਤਿਆਰੀਆਂ ਚੱਲ ਰਹੀਆਂ ਹਨ। ਦੱਸ ਦੇਈਏ ਕਿ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਹੋਣ ਵਾਲੀ ਪਤਨੀ ਗੁਰਵੀਨ ਮੇਦਾਂਤਾ ਵਿੱਚ ਰੇਡੀਓਲੋਜਿਸਟ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਮੰਤਰੀ ਨਾਲ ਵਿਆਹ ਕਰਵਾਉਣ ਵਾਲੀ ਗੁਰਵੀਨ ਕੌਰ ਬਾਜਵਾ ਮੇਰਠ ਗੌਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਵੱਡੀ ਬੇਟੀ ਹੈ।
ਕਰੀਬੀ ਮਹਿਮਾਨ ਸਮਾਰੋਹ ਵਿੱਚ ਹੋਣਗੇ ਸ਼ਾਮਲ: ਮੇਰਠ 'ਚ ਮੰਗਣੇ ਨੂੰ ਲੈਕੇ ਹੋ ਰਹੇ ਪ੍ਰੋਗਰਾਮ 'ਚ ਲਾੜਾ-ਲਾੜੀ ਦੇ ਬਹੁਤ ਕਰੀਬੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਚੰਡੀਗੜ੍ਹ, ਹਰਿਆਣਾ, ਦਿੱਲੀ, ਲਖਨਊ, ਗੋਆ, ਉਤਰਾਖੰਡ ਤੋਂ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰ ਹਿੱਸਾ ਲੈਣਗੇ। ਇਸ ਸਮਾਰੋਹ ਵਿੱਚ ਕੈਨੇਡਾ, ਲੰਡਨ ਅਤੇ ਆਸਟ੍ਰੇਲੀਆ ਤੋਂ ਰਿਸ਼ਤੇਦਾਰ ਵੀ ਸ਼ਿਰਕਤ ਕਰਨਗੇ।
ਜਾਣੋ ਕੌਣ ਹਨ ਡਾ ਗੁਰਵੀਨ ਕੌਰ: ਕੈਬਨਿਟ ਮਮਤਰੀ ਮੀਤ ਹੇਅਰ ਅਤੇ ਡਾਕਟਰ ਗੁਰਵੀਨ ਦਾ ਵਿਆਹ 7 ਨਵੰਬਰ ਨੂੰ ਫੋਰੈਸਟ ਹਿੱਲ, ਚੰਡੀਗੜ੍ਹ ਵਿੱਚ ਹੋਵੇਗਾ। ਇਸ ਤੋਂ ਬਾਅਦ 8 ਨਵੰਬਰ ਨੂੰ ਰਿਸੈਪਸ਼ਨ ਹੋਵੇਗਾ। ਡਾ. ਗੁਰਵੀਨ ਨੇ ਆਪਣੀ ਸਕੂਲੀ ਪੜ੍ਹਾਈ ਸੋਫੀਆ ਗਰਲਜ਼ ਸਕੂਲ, ਮੇਰਠ ਤੋਂ ਕੀਤੀ। ਉਨ੍ਹਾਂ ਨੇ ਸੁਭਾਰਤੀ ਯੂਨੀਵਰਸਿਟੀ ਤੋਂ ਐਮ.ਬੀ.ਬੀ.ਐਸ., ਐਮ.ਡੀ. ਕੀਤਾ ਹੈ। ਹੁਣ ਮੇਦਾਂਤਾ ਵਿੱਚ ਇੱਕ ਰੇਡੀਓਲੋਜਿਸਟ ਹੈ। ਬਾਜਵਾ ਪਰਿਵਾਰ 'ਚ ਇਹ ਪਹਿਲਾ ਵਿਆਹ ਹੈ। ਗੁਰਵੀਨ ਦਾ ਇੱਕ ਛੋਟਾ ਭਰਾ ਤਨਵੀਰ ਬਾਜਵਾ ਹੈ ਜੋ ਇੰਗਲੈਂਡ ਤੋਂ ਪੜ੍ਹਿਆ ਹੈ। ਚਾਚਾ ਜਤਿੰਦਰ ਬਾਜਵਾ ਦਾ ਇੱਕ ਪੁੱਤਰ ਚਿਰੰਜੀਵ ਬਾਜਵਾ ਅਤੇ ਦੋ ਧੀਆਂ ਹਰਮਹਰ ਅਤੇ ਹਰਲੀਨ ਬਾਜਵਾ ਹਨ।
ਵੀਵੀਆਈਪੀ ਮਹਿਮਾਨ ਕਰਨਗੇ ਸ਼ਿਰਕਤ: ਗੋਡਵਿਨ ਹੋਟਲ ਦੇ ਲਾਅਨ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਰਿੰਗ ਸੈਰੇਮਨੀ ਫੰਕਸ਼ਨ ਲਈ ਹੋਟਲ ਦੇ ਦੋ ਲਾਅਨ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਜਾ ਰਹੇ ਹਨ। ਸਮਾਗਮ ਲਈ ਲਾਅਨ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਰੋਸ਼ਨੀ ਅਤੇ ਸਜਾਵਟ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੂਰਾ ਹੋਟਲ ਤਿਆਰ ਕੀਤਾ ਜਾ ਰਿਹਾ ਹੈ। ਇਸ ਸਮਾਰੋਹ ਵਿੱਚ ਪੰਜਾਬ, ਦਿੱਲੀ, ਲਖਨਊ, ਦੇਹਰਾਦੂਨ, ਗੋਆ ਤੋਂ ਵੀਵੀਆਈਪੀ ਮਹਿਮਾਨ ਸ਼ਿਰਕਤ ਕਰਨਗੇ। ਹੋਟਲ ਵਿੱਚ ਰੱਖ-ਰਖਾਅ ਅਤੇ ਸਜਾਵਟ ਦਾ ਕੰਮ ਕੀਤਾ ਜਾ ਰਿਹਾ ਹੈ।
- Onion Prices Increased: ਪਿਆਜ਼ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ ਦਾ ਕੱਢਿਆ ਧੂੰਆ, ਲੋਕ ਪਰੇਸ਼ਾਨ
- Victims Mother Asha Rani Was Discharged: ਪੁੱਤ ਦੀ ਤਸ਼ੱਦਦ ਦਾ ਸ਼ਿਕਾਰ ਮਾਂ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ, ਮਾਂ ਨੂੰ ਲਿਜਾਇਆ ਗਿਆ ਸੁਪਨਿਆਂ ਦੇ ਘਰ
- Punjab jawan martyred in Rajouri: ਦੇਸ਼ ਸੇਵਾ ਦੇ ਲੇਖੇ ਲਾਈ ਪੰਜਾਬ ਦੇ ਇੱਕ ਹੋਰ ਪੁੱਤ ਨੇ ਆਪਣੀ ਜਾਨ, ਰਾਜੌਰੀ 'ਚ ਹੋਇਆ ਸ਼ਹੀਦ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
'ਆਪ' ਦੇ ਕਈ ਲੀਡਰ ਕਰਵਾ ਚੁੱਕੇ ਵਿਆਹ: ਕਾਬਿਲੇਗੌਰ ਹੈ ਕਿ 'ਆਪ' ਸਰਕਾਰ ਪੰਜਾਬ 'ਚ ਬਣੇ ਨੂੰ ਕਰੀਬ ਪੌਣੇ ਦੋ ਸਾਲ ਦਾ ਸਮਾਂ ਹੋ ਚੁੱਕਿਆ ਹੈ। ਇਸ ਦੌਰਾਨ 'ਆਪ' ਦੇ ਕਈ ਸਿਆਸੀ ਲੀਡਰ ਆਪਣਾ ਵਿਆਹ ਕਰਵਾ ਚੁੱਕੇ ਹਨ। ਇਸ 'ਚ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਦੇ ਦੂਜੇ ਵਿਆਹ ਤੋਂ ਹੋਈ ਸੀ। ਜਿਸ ਤੋਂ ਬਾਅਦ ਵਿਧਾਇਕ ਨਰਿੰਦਰ ਕੌਰ ਭਰਾਜ, ਫਿਰ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਵਿਆਹ ਕਰਵਾਇਆ ਤੇ ਫਿਰ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾਨੰਦ ਤੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਵਿਆਹ ਦੇ ਬੰਧਨ 'ਚ ਬੱਝੇ ਹਨ। ਹੁਣ ਆਉਂਦੀ 7 ਨਵੰਬਰ ਨੂੰ ਕੈਬਨਿਟ ਮੰਤਰੀ ਮੀਤ ਹੇਅਰ ਵੀ ਵਿਆਹ ਕਰਵਾਉਣ ਜਾ ਰਹੇ ਹਨ।