ਚੰਡੀਗੜ੍ਹ; ਪਨਗ੍ਰੇਨ ਪੰਜਾਬ ਦੇ ਮੁਲਾਜ਼ਮਾਂ ਨੇ ਕੋਵੀਡ -19 ਮਹਾਂਮਾਰੀ ਨਾਲ ਟਾਕਰੇ ਲਈ 21,43,925 ਲੱਖ ਰੁਪਏ ਮੁੱਖ ਮੰਤਰੀ ਕੋਰੋਨਾ ਵਾਇਰਸ ਰਾਹਤ ਫੰਡ ਵਿੱਚ ਦਾਨ ਕੀਤੇ ਹਨ। ਇਹ ਜਾਣਕਾਰੀ ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰਾਂ ਮਾਮਲਿਆਂ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਕੈਬਨਿਟ ਦੋਰਾਨ ਮੁੱਖ ਮੰਤਰੀ ਪੰਜਾਬ ਅਤੇ ਆਪਣੇ ਕੈਬਨਿਟ ਸਾਥੀਆਂ ਨੂੰ ਦਿੱਤੀ।
ਉਨ੍ਹਾਂ ਪੰਜਾਬ ਵਿੱਚ ਵਸਦੇ ਲੋਕਾਂ ਨੂੰ ਇਸ ਮੁਸ਼ਕਲ ਘੜੀ ਵਿਚ ਸੂਬਾ ਸਰਕਾਰ ਦੀ ਵੱਧ ਤੋਂ ਵੱਧ ਵਿੱਤੀ ਮਦਦ ਕਰਨ ਦੀ ਅਪੀਲ ਕੀਤੀ ਤਾਂ ਜੋ ਮੋਜੂਦਾ ਸਥਿਤੀ ਨੂੰ ਕਾਬੂ ਪਾਇਆ ਜਾ ਸਕੇ।
ਮੁੱਖ ਮੰਤਰੀ ਰਾਹਤ ਫੰਡ ਕੋਵਿਡ-19 ਵਿੱਚ ਦਾਨ ਕਰਨ ਲਈ ਖਾਤਾ ਵੇਰਵੇ ਇਸ ਪਰਕਾਰ ਹਨ:
ਨੰਬਰ 50100333026124, ਅਕਾਊਂਟ ਟਾਈਪ : ਸੇਵਿੰਗ, ਆਈ.ਐਫ.ਐਸ.ਸੀ. ਕੋਡ :ਐਚ.ਡੀ.ਐਫ.ਸੀ.0000213, ਸਵਿਟ ਕੋਡ : ਐਚ.ਡੀ.ਐਫ.ਸੀ.ਆਈ.ਐਨ.ਬੀ.ਬੀ., ਬ੍ਰਾਂਚ ਕੋਡ 0213, ਬ੍ਰਾਂਚ ਨਾਮ ਸੈਕਟਰ 17-ਸੀ, ਚੰਡੀਗੜ੍ਹ ਅਤੇ ਫਿਰ ਆਨਲਾਈਨ ਦਾਨ ਦੇਣ ਲਈ http://cmrf.punjab.gov.in 'ਤੇ ਪੈਸੇ ਦਿੱਤੇ ਜਾ ਸਕਦੇ ਹਨ।