ਮੋਹਾਲੀ: ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ ਅੱਜ ਤੋਂ ਸ਼ੁਰੂ ਹੋ ਗਿਆ ਹੈ। ਜਿਸ ਵਿੱਚ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੱਘ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆਂ ਵਿੱਚ ਕਮੀ ਵੇਖੀ ਗਈ। ਜਦੋਂ ਅਮਰਿੰਦਰ ਸਿੰਘ ਸਟੇਜ 'ਤੇ ਸੰਬੋਧਨ ਕਰ ਰਹੇ ਸਨ ਉਸ ਸਮੇਂ ਇੱਕ ਨੌਜਵਾਨ ਨੇ ਉੱਥੇ ਆ ਕੇ ਉਨ੍ਹਾਂ ਨੂੰ ਬੋਲਣ ਤੋਂ ਰੋਕਿਆ। ਜਿਸ ਤੋਂ ਬਾਅਦ ਮੁੱਖ ਮੰਤਰੀ ਦੇ ਸੁਰੱਖਿਆਂ ਕਰਮੀ ਉਸ ਨੂੰ ਫੜ ਕੇ ਬਾਹਰ ਲੈ ਗਏ।
ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਉਹ ਨੌਜਵਾਨ ਆਪਣੇ ਕੁੱਝ ਨਿਜੀ ਮਾਮਲਿਆਂ ਨੂੰ ਲੈ ਕੇ ਗੱਲ ਕਰਨਾ ਚਾਹੁੰਦਾ ਸੀ। ਜਿਸ ਤੋਂ ਬਾਅਦ ਨੌਜਵਾਨ ਆਪਣੇ ਕੁਝ ਦਸਤਾਵੇਜ਼ ਮੁੱਖ ਮੰਤਰੀ ਨੂੰ ਦੇ ਕੇ ਉੱਥੋਂ ਦੀ ਚਲਾ ਗਿਆ। ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ।
ਦੱਸਦਈਏ ਕਿ ਦੋ ਦਿਨਾਂ ਲਈ ਮੋਹਾਲੀ ਵਿੱਚ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸਿਖ਼ਰ ਸੰਮੇਲਨ ਕਰਵਾਇਆ ਜਾ ਰਿਹਾ ਹੈ। ਜਿਸ ਦੇ ਪਹਿਲੇ ਦਿਨ ਅੱਜ ਮੁੱਖ ਮੰਤਰੀ ਸਮੇਤ ਹੀਰੋ ਇੰਟਰਪ੍ਰਾਈਜ਼ ਦੇ ਚੇਅਰਮੈਨ ਸੁਨੀਲ ਕਾਂਤ ਮੁੰਜਾਲ ਅਤੇ ਵਰਧਮਾਨ ਟੈਕਸਟਾਈਲਜ਼ ਦੇ ਵਾਈਸ ਚੇਅਰਮੈਨ ਤੇ ਸੰਯੁਕਤ ਮੈਨੇਜਿੰਗ ਡਾਇਰੈਕਟਰ ਸੁਚਿਤ ਜੈਨ, ਈਸਟ ਇੰਡੀਆ ਹੋਟਲਜ਼ ਦੇ ਕਾਰਜਕਾਰੀ ਚੇਅਰਮੈਨ ਪੀਆਰਐੱਸ ਓਬਰਾਏ, ਕੋਟਕ ਮਹਿੰਦਰਾ ਬੈਂਕ ਦੇ ਕਾਰਜਕਾਰੀ ਵਾਈਸ–ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਉਦੇ ਕੋਟਕ, ਹਿੰਦੂਜਾ ਗਰੁੱਪ (ਯੂਰੋਪ) ਦੇ ਚੇਅਰਮੈਨ ਪ੍ਰਕਾਸ਼ ਹਿੰਦੂਜਾ, ਆਈਟੀਸੀ ਗਰੁੱਪ ਦੇ ਚੇਅਰਮੈਨ ਸੰਜੀਵ ਪੁਰੀ ਨੇ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ।