ਚੰਡੀਗੜ੍ਹ: ਦੇਸ਼ਾਂ ਵਿਦੇਸ਼ਾਂ ਵਿੱਚ ਕਲਾਕਾਰ ਆਪਣੀ ਕਲਾਕਾਰੀ ਨਾਲ ਪਛਾਣੇ ਜਾਂਦੇ ਹਨ। ਕਲਾਕਾਰੀ ਹੀ ਉਨ੍ਹਾਂ ਨੂੰ ਇੱਕ ਵੱਖਰੇ ਰਾਹ ਉੱਤੇ ਲੈ ਜਾਂਦੀਆਂ ਹਨ। ਉੱਥੇ ਹੀ ਚੰਡੀਗੜ੍ਹ ਨੂੰ ਲੀਕ ਕੈਸ਼ੀਅਰ ਸੈਕਟਰ-19 ਵਿੱਚ ਬ੍ਰਾਜ਼ੀਲ ਐਗਜ਼ੀਬੀਸ਼ਨ ਲਗਾਈ ਗਈ। ਇਸ ਐਗਜ਼ੀਬਿਸ਼ਨ ਦਾ ਨਾਂਅ ਮਾਡਰਨਿਟੀ ਅਡੈਜ਼ ਟ੍ਰੈਡੀਸ਼ਨਲ ਰੱਖਿਆ ਗਿਆ।
ਹੋਰ ਪੜ੍ਹੋ: Bday Special:ਕਿਰਦਾਰ ਦੀ ਲੰਬਾਈ ਨੂੰ ਨਹੀਂ ਅਦਾਕਾਰੀ ਨੂੰ ਦਿੱਤੀ ਜਿੰਮੀ ਨੇ ਤਰਜ਼ੀਹ
ਇਸ ਐਗਜ਼ੀਬਿਸ਼ਨ ਵਿੱਚ ਕੀਤੀ ਗਈ ਚਿੱਤਰਕਾਰੀ ਤੋਂ ਇਹ ਪਤਾ ਲੱਗਦਾ ਹੈ ਕਿ, ਬ੍ਰਾਜ਼ੀਲ ਦੇ ਆਰਕੀਟੈਕਚਰ ਨੇ ਉਨ੍ਹਾਂ ਵੱਲੋਂ ਪੇਂਟਿੰਗ ਤਿਆਰ ਕੀਤੀਆਂ ਗਈਆਂ ਹਨ। ਉਸ ਵਿੱਚ ਪੁਰਾਣੇ ਸਮੇਂ ਦਾ ਬ੍ਰਾਜ਼ੀਲ ਅਤੇ ਅੱਜ ਦੇ ਸਮੇਂ ਦੇ ਬ੍ਰਾਜ਼ੀਲ ਦੀ ਤੁਲਨਾ ਕੀਤੀ ਗਈ ਹੈ।
ਹੋਰ ਪੜ੍ਹੋ: ਅਨੂਪਮ ਖੇਰ ਨੇ ਸਾਂਝੀ ਕੀਤੀ ਆਪਣੀ ਥ੍ਰੋ ਬੈਕ ਤਸਵੀਰ
ਦੱਸ ਦੇਈਏ ਕਿ, ਬ੍ਰਾਜ਼ੀਲ ਦੇ ਆਰਕੀਟੈਕਚਰ ਬੜੇ ਹੀ ਸੂਝਵਾਨ ਹਨ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੀਆਂ ਗਈਆਂ ਬਿਲਡਿੰਗਾਂ ਦੇਸ਼ਾਂ ਵਿਦੇਸ਼ਾਂ ਵਿੱਚ ਕਾਫ਼ੀ ਪ੍ਰਫੁੱਲਿਤ ਹਨ। ਹਰ ਕੋਈ ਜਾਣਦਾ ਹੈ ਕਿ, ਬ੍ਰਾਜ਼ੀਲ ਦੀਆਂ ਬਿਲਡਿੰਗਾਂ ਬਾਕੀ ਦੇਸ਼ਾਂ ਨਾਲੋਂ ਵੱਖਰੀਆਂ ਹਨ।
ਇਸ ਪ੍ਰਦਰਸ਼ਨੀ ਦਾ ਉਦੇਸ਼ ਬ੍ਰਾਜ਼ੀਲ ਦੇ ਆਰਕੀਟੈਕਚਰ ਦੇ ਇਤਿਹਾਸਕ ਵਿਕਾਸ ਨੂੰ ਦਰਸਾਉਣਾ ਹੈ, ਜਿਸ ਨੂੰ ਇਮਾਰਤਾਂ ਕਿਸਮਾਂ ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਵਿਅਕਤੀਗਤ ਰਿਹਾਇਸ਼, ਸਰਕਾਰੀ ਇਮਾਰਤਾਂ, ਸਕੂਲ, ਸ਼ਹਿਰੀਵਾਦ ਅਤੇ ਸੱਭਿਆਚਾਰ ਕੇਂਦਰ ਸ਼ਾਮਿਲ ਹਨ।