ETV Bharat / state

ਬਲੱਡ ਬੈਂਕਾਂ ਵਿੱਚ ਹੋਈ ਖੂਨ ਦੀ ਕਮੀ - ਪੀਜੀਆਈ

ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀ ਹੋਣ ਕਾਰਨ ਮੋਬਾਈਲ ਵੈਨ ਥਾਂ-ਥਾਂ ਜਾ ਕੇ ਬਲੱਡ ਡੋਨੇਸ਼ਨ ਕੈਂਪ ਲਗਾ ਰਹੀ ਹੈ।

Blood bank in chandigarh
ਫੋਟੋ
author img

By

Published : May 29, 2020, 4:22 PM IST

ਚੰਡੀਗੜ੍ਹ: ਖੂਨਦਾਨ ਕਰਨਾ ਮਹਾਂਦਾਨ ਹੁੰਦਾ ਹੈ, ਖੂਨਦਾਨ ਕਰਕੇ ਕਿਸੇ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਗਰਮੀ ਦੇ ਦਿਨਾਂ ਵਿੱਚ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਪਰ ਇਸ ਵਾਰੀ ਬਲੱਡ ਬੈਂਕਾਂ ਉੱਤੇ ਦੋਹਰੀ ਮਾਰ ਪਈ ਹੈ, ਕਿਉਂਕਿ ਕੋਰੋਨਾ ਵਾਇਰਸ ਕਰਕੇ ਪੂਰੇ ਦੇਸ਼ ਵਿੱਚ ਲੌਕਡਾਊਨ ਸੀ।

ਵੇਖੋ ਵੀਡੀਓ

ਚੰਡੀਗੜ੍ਹ ਵਿੱਚ ਤਾਂ ਲੌਕਡਾਊਨ ਦੌਰਾਨ ਕਰਫਿਊ ਲੱਗਿਆ ਰਿਹਾ ਜਿਸ ਕਰਕੇ ਪੀਜੀਆਈ ਦੇ ਬਲੱਡ ਬੈਂਕ ਵਿੱਚ ਵੀ ਖੂਨ ਦੀ ਕਮੀ ਹੋ ਗਈ ਹੈ, ਕਿਉਂਕਿ ਲੋਕੀਂ ਘਰੋਂ ਬਾਹਰ ਨਹੀਂ ਨਿਕਲ ਰਹੇ ਸੀ ਅਤੇ ਜਿਹੜੇ ਡੋਨਰ ਹਨ, ਉਹ ਵੀ ਪੀਜੀਆਈ ਤੱਕ ਪਹੁੰਚ ਨਹੀਂ ਰਹੇ ਸੀ। ਲੌਕਡਾਊਨ 4.0 ਵਿੱਚ ਪੀਜੀਆਈ ਵੱਲੋਂ ਬਲੱਡ ਬੈਂਕ ਦੇ ਵਿੱਚ ਖੂਨ ਦੀ ਕਮੀ ਹੋਣ ਕਰਕੇ ਮੋਬਾਈਲ ਵੈਨ ਰਾਹੀਂ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ।

ਪੀਜੀਆਈ ਬਲੱਡ ਬੈਂਕ ਦੀ ਟੀਮ ਦੀ ਡਾਕਟਰ ਅਨੀਤਾ ਨੇ ਦੱਸਿਆ ਕਿ ਪਹਿਲਾਂ ਤਾਂ ਗਰਮੀ ਵਿੱਚ ਖ਼ੂਨ ਦੀ ਕਮੀ ਹੁੰਦੀ ਸੀ ਪਰ ਇਸ ਵਾਰੀ ਲੌਕਡਾਊਨ ਕਾਰਨ ਬਲੱਡ ਬੈਂਕਾਂ ਵਿੱਚ ਹੋਰ ਜ਼ਿਆਦਾ ਖੂਨ ਦਾ ਘਾਟਾ ਹੋ ਗਿਆ ਹੈ। ਕਰਫਿਊ ਦੌਰਾਨ ਲੋਕ ਬਲੱਡ ਕੈਂਪ ਨਹੀਂ ਲਗਾ ਸਕੇ ਅਤੇ ਨਾ ਹੀ ਡੋਨਰ ਬਲੱਡ ਬੈਂਕਾਂ ਵਿੱਚ ਪਹੁੰਚ ਸਕੇ।

ਉਨ੍ਹਾਂ ਕਿਹਾ ਕਿ ਹੁਣ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਪੀਜੀਆਈ ਦੀ ਮੋਬਾਇਲ ਬਲੱਡ ਡੋਨੇਸ਼ਨ ਕੈਂਪ ਦੀ ਵੈਨ ਥਾਂ-ਥਾਂ ਜਾ ਕੇ ਬਲੱਡ ਕੈਂਪ ਲਗਾ ਰਹੀ ਹੈ। ਨਾਲ-ਨਾਲ ਉਹ ਲੋਕਾਂ ਨੂੰ ਵੀ ਬਲੱਡ ਡੋਨੇਸ਼ਨ ਕਰਨ ਲਈ ਜਾਗਰੂਕ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਇਹ ਮੋਬਾਈਲ ਵੈਨ ਸਿਰਫ਼ ਟ੍ਰਾਈਸਿਟੀ ਵਿੱਚ ਹੀ ਜਾਂਦੀ ਸੀ ਪਰ ਇਸ ਵਾਰ ਉਨ੍ਹਾਂ ਨੇ 40 ਤੋਂ 50 ਕਿਲੋਮੀਟਰ ਦੂਰ ਜਾ ਕੇ ਵੀ ਬਲੱਡ ਡੋਨੇਸ਼ਨ ਕੈਂਪ ਲਗਾਏ ਹਨ।

ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਪੰਜਾਬ ਵਿੱਚ ਖਮਾਣੋਂ ਤੇ ਹਰਿਆਣਾ ਵਿਖੇ ਰਾਏਪੁਰ ਰਾਣੀ ਵਿੱਚ ਵੀ ਬਲੱਡ ਮਿਸ਼ਨ ਕੈਂਪ ਲਗਾਏ ਹਨ। ਉਨ੍ਹਾਂ ਕਿਹਾ ਕਿ ਇਹ ਮੋਬਾਈਲ ਵੈਨ ਇੱਕ ਦਿਨ ਦੇ ਵਿੱਚ ਇੱਕ ਥਾਂ ਜਾ ਕੇ ਹੀ ਬਲੱਡ ਡੋਨੇਸ਼ਨ ਕੈਂਪ ਲਗਾਉਂਦੀ ਹੈ। ਇਸ ਕੈਂਪ ਵਿੱਚ ਉਨ੍ਹਾਂ ਨੂੰ 40 ਤੋਂ 50 ਡੋਨਰ ਬਲੱਡ ਡੋਨੇਟ ਕਰਨ ਲਈ ਮਿਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੋਰ ਵੀ ਧਾਰਮਿਕ ਸੰਸਥਾਵਾਂ ਅਤੇ ਸਮਾਜਿਕ ਸੰਸਥਾਵਾਂ ਵੀ ਬਲਡ ਡੋਨੇਸ਼ਨ ਕੈਂਪ ਲਗਾ ਰਹੀਆਂ ਹਨ ਅਤੇ ਮਾਨਵ ਮਾਤਰ ਦੀ ਸੇਵਾ ਵਿੱਚ ਲੱਗੀਆਂ ਹਨ।

ਇਹ ਵੀ ਪੜ੍ਹੋ:ਭਾਰਤ-ਪਾਕਿ ਸਰਹੱਦ 'ਤੇ ਬੀਐੱਸਐੱਫ਼ ਤੇ ਪੁਲਿਸ ਨੇ ਹੈਰੋਇਨ ਕੀਤੀ ਬਰਾਮਦ

ETV Bharat Logo

Copyright © 2025 Ushodaya Enterprises Pvt. Ltd., All Rights Reserved.