ਚੰਡੀਗੜ੍ਹ: ਜਲੰਧਰ ਜ਼ਿਮਨੀ ਚੋਣ ਵਿੱਚ ਮਿਲੀ ਹਾਰ ਤੋਂ ਬਾਅਦ ਭਾਜਪਾ ਹੁਣ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਆਪਣੇ ਪੈਰ ਪੱਕੇ ਕਰਨ ਦੀਆਂ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਕਰ ਦਿੱਤੀਆਂ ਹਨ। ਹਾਲ ਹੀ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਭਾਜਪਾ ਦਾ ਰੁੱਖ ਸਪੱਸ਼ਟ ਕੀਤਾ ਹੈ। ਉਨ੍ਹਾਂ ਬੀਤੇ ਦਿਨੀਂ ਕਿਹਾ ਸੀ ਕਿ ਅਕਾਲੀ ਦਲ ਦੇ ਕੋਲ ਤਾਂ ਕੁਝ ਬਚਿਆ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਈ ਦਿੱਗਜ ਖਿਡਾਰੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ, ਜੋ ਪਿੱਛੇ ਬਚੇ ਹਨ ਉਹ ਵੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।
ਦਰਅਸਲ ਇਹ ਕਿਆਸ ਬਹੁਤ ਸਮੇਂ ਤੋਂ ਹੀ ਲਗਾਏ ਜਾ ਰਹੇ ਸਨ ਕਿ ਅਕਾਲੀ ਦਲ ਵੱਲੋਂ ਭਾਜਪਾ ਨਾਲ ਗਠਜੋੜ ਕੀਤਾ ਜਾਣਾ ਹੈ। ਹਾਲਾਂਕਿ ਭਾਜਪਾ ਲੀਡਰਸ਼ਿਪ ਇਹਨਾਂ ਚਰਚਾਵਾਂ ਨੂੰ ਕਈ ਵਾਰ ਦਰਕਿਨਾਰ ਕਰ ਚੁੱਕੀ ਹੈ। ਦੂਜੇ ਪਾਸੇ ਹਰਦੀਪ ਪੁਰੀ ਦਾ ਬਿਆਨ ਅਕਾਲੀ ਦਲ ਲਈ ਵੱਡੇ ਆਫ਼ਰ ਵਜੋਂ ਵੇਖਿਆ ਜਾ ਰਿਹਾ। 2024 ਚੋਣਾਂ ਲਈ ਭਾਜਪਾ ਨੇ ਤਿਆਰੀਆਂ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀਆਂ ਹਨ ਜਲੰਧਰ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਭਾਜਪਾ ਆਪਣਾ ਕਿਲ੍ਹਾ ਹੋਰ ਵੀ ਮਜ਼ਬੂਤ ਕਰਨ 'ਚ ਲੱਗੀ ਹੋਈ ਹੈ। ਕਾਂਗਰਸ ਅਤੇ ਅਕਾਲੀ ਦਲ ਦੇ ਕਈ ਸੀਨੀਅਰ ਲੀਡਰ ਭਾਜਪਾ ਵਿਚ ਸ਼ਾਮਲ ਹੋ ਕੇ ਅਗਾਮੀ ਸਰਗਰਮੀਆਂ ਲਈ ਪੂਰੇ ਸਰਗਰਮ ਹਨ।
ਜਲੰਧਰ ਜ਼ਿਮਨੀ ਚੋਣ ਦਾ ਅਸਰ: ਜਲੰਧਰ ਜ਼ਿਮਨੀ ਚੋਣ ਨੇ ਵਿਧਾਨ ਸਭਾ ਚੋਣਾਂ 2022 ਦੀ ਤਰ੍ਹਾਂ ਸਭ ਨੂੰ ਹੈਰਾਨ ਕਰ ਦਿੱਤਾ। ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਪਹਿਲੀ ਵਾਰ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਬਣੇ। ਦੂਜੇ ਨੰਬਰ 'ਤੇ ਕਾਂਗਰਸ ਅਤੇ ਤੀਜੇ ਨੰਬਰ 'ਤੇ ਅਕਾਲੀ ਦਲ ਰਿਹਾ ਜਦਕਿ ਭਾਜਪਾ ਨੇ ਇਕੱਲਿਆਂ ਚੋਣ ਲੜਕੇ ਚੌਥਾ ਸਥਾਨ ਹਾਸਲ ਕੀਤਾ। ਜਦਕਿ ਭਾਜਪਾ ਜ਼ਿਮਨੀ ਚੋਣ ਜਿੱਤਣ ਦਾ ਪੂਰਾ ਦਾਅਵਾ ਕਰ ਰਹੀ ਸੀ। ਜ਼ਿਮਨੀ ਚੋਣ ਦੇ ਨਤੀਜੇ ਵਿੱਚ ਭਾਜਪਾ ਦੇ ਉਮੀਦਵਾਰ ਇੰਦਰਇਕਬਾਲ ਸਿੰਘ ਅਟਵਾਲ 134706 ਨਾਲ ਚੌਥੇ ਨੰਬਰ ’ਤੇ ਰਹੇ ਸਨ।
ਜਲੰਧਰ ਜ਼ਿਮਨੀ ਚੋਣ ਦਾ ਅਸਰ ਇਹ ਰਿਹਾ ਕਿ ਹੁਣ 2024 ਲੋਕ ਸਭਾ ਚੋਣਾਂ ਤੋਂ ਪਹਿਲਾ ਹੋਰ ਵੱਡੇ ਦਾਅ ਲਗਾਉਣ ਦੀਆਂ ਤਿਆਰੀਆਂ ਕਰ ਰਹੀ ਹੈ ਤਾਂ ਕਿ ਪਾਰਟੀ ਨੂੰ ਹੋਰ ਮਜ਼ਬੂਤੀ ਮਿਲ ਸਕੇ। ਇਸਦੇ ਲਈ ਬੀਤੇ ਦਿਨੀਂ ਸੂਬਾ ਕਾਰਕਾਰਨੀ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਸ ਕਾਰਜਕਾਰਨੀ ਵਿੱਚ ਪੰਜਾਬ ਵਿੱਚ ਰਹਿੰਦੇ ਭਾਜਪਾ ਦੇ ਕੌਮੀ ਅਹੁਦੇਦਾਰ, ਭਾਜਪਾ ਦੇ ਸੂਬਾ ਕੋਰ ਕਮੇਟੀ ਮੈਂਬਰ, ਪੰਜਾਬ ਵਿੱਚ ਰਹਿੰਦੇ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ, ਭਾਜਪਾ ਦੇ ਸੰਸਦ ਮੈਂਬਰ ਅਤੇ ਵਿਧਾਇਕ ਅਤੇ ਸਾਬਕਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ, ਪੰਜਾਬ ਵਿੱਚ ਰਹਿੰਦੇ ਸਾਰੇ ਕੌਮੀ ਮੋਰਚਿਆਂ ਦੇ ਅਹੁਦੇਦਾਰਾਂ, ਪੰਜਾਬ ਭਾਜਪਾ ਦੇ ਜ਼ਿਲ੍ਹਾ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਨੂੰ ਕਾਰਜਕਾਰਨੀ ਮੈਂਬਰਾਂ ਵਜੋਂ ਥਾਂ ਦਿੱਤੀ ਗਈ ਹੈ। ਜਲੰਧਰ ਜ਼ਿਮਨੀ ਚੋਣ ਤੋਂ ਮਿਲੀ ਹਾਰ ਤੋਂ ਬਾਅਦ ਪੰਜਾਬ ਭਾਜਪਾ ਦੀ ਇਹ ਪਹਿਲੀ ਸਰਗਰਮੀ ਹੈ।
ਕਾਂਗਰਸੀ ਜੋ ਭਾਜਪਾ 'ਚ ਸ਼ਾਮਲ ਹੋਏ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਈ ਦਿੱਗਜ ਆਗੂਆਂ ਨੇ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕੀਤੀ ਸੀ। ਜਿੰਨ੍ਹਾਂ ਵਿਚ ਫਤਿਹਜੰਗ ਬਾਜਵਾ, ਡਾ. ਰਾਜਕੁਮਾਰ ਵੇਰਕਾ, ਬਲਬੀਰ ਸਿੱਧੂ, ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਕਾਂਗੜ। ਹੌਲੀ ਹੌਲੀ ਪਾਰਟੀ ਦੇ ਹੋਰ ਵੀ ਕਈ ਸੀਨੀਅਰ ਆਗੂ ਕਾਂਗਰਸ ਦਾ ਲੜ ਛੱਡ ਗਏ। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ, ਸੁਨੀਲ ਜਾਖੜ, ਕੇਵਲ ਸਿੰਘ ਢਿੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਦਿੱਗਜ ਲੀਡਰ ਹੁਣ ਭਾਜਪਾ 'ਚ ਹਨ।
ਅਕਾਲੀ ਆਗੂ ਜੋ ਭਾਜਪਾ 'ਚ ਗਏ: ਪੰਜਾਬ ਵਿਚ ਭਾਜਪਾ ਰਿਵਾਇਤੀ ਪਾਰਟੀਆਂ ਨੂੰ ਸੰਨ੍ਹ ਲਾਉਣ ਕਾਫ਼ੀ ਹੱਦ ਤੱਕ ਕਾਮਯਾਬ ਰਹੀ ਕਾਂਗਰਸ ਤੋਂ ਇਲਾਵਾ ਅਕਾਲੀ ਦਲ ਦੇ ਵੀ ਕਈ ਸੀਨੀਅਰ ਆਗੂਆਂ ਨੇ ਭਾਜਪਾ ਜੁਆਇਨ ਕੀਤੀ। ਜਿਹਨਾਂ ਵਿੱਚ ਬੋਨੀ ਅਜਨਾਲਾ, ਮਨਮੋਹਨ ਸਿੰਘ, ਮਨਜਿੰਦਰ ਸਿੰਘ ਸਿਰਸਾ, ਸਰੂਪ ਚੰਦ ਸਿੰਗਲਾ, ਚਰਨਜੀਤ ਅਟਵਾਲ, ਇੰਦਰ ਇਕਬਾਲ ਸਿੰਘ ਅਟਵਾਲ ਅਤੇ ਸਾਬਕਾ ਵਿਧਾਇਕ ਦਲਬੀਰ ਸਿੰਘ ਵੇਰਕਾ ਭਾਜਪਾ ਵਿਚ ਸ਼ਾਮਿਲ ਹੋਏ ਹਨ।
ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਬਿਆਨ ਦੇ ਮਾਇਨੇ ਕੀ ? : ਸੀਨੀਅਰ ਪੱਤਰਕਾਰ ਅਤੇ ਰਾਜਨੀਤਿਕ ਮਾਹਿਰ ਕਹਿੰਦੇ ਹਨ ਹਮੀਰ ਸਿੰਘ ਕਹਿੰਦੇ ਹਨ "ਭਾਜਪਾ ਦਾ ਇਹ ਇਤਿਹਾਸ ਰਿਹਾ ਹੈ ਕਿ ਜਿਥੇ ਜਿਥੇ ਵੀ ਖੇਤਰੀ ਪਾਰਟੀਆਂ ਨਾਲ ਭਾਜਪਾ ਗੱਠਜੋੜ 'ਚ ਰਹੀ। ਉਥੇ ਉਥੇ ਹੀ ਖੇਤਰੀ ਪਾਰਟੀਆਂ ਨੂੰ ਲਾਂਬੇ ਕਰਕੇ ਆਪਣੇ ਆਪ ਨੂੰ ਮਜ਼ਬੂਤ ਕੀਤਾ। ਬਿਹਾਰ ਅਤੇ ਮਹਾਂਰਾਸ਼ਟਰਾ ਵਿਚ ਇਸਦੀ ਉਦਾਹਰਣ ਸਪੱਸ਼ਟ ਤੌਰ 'ਤੇ ਵੇਖੀ ਜਾ ਸਕਦੀ ਹੈ। ਹਰਦੀਪ ਪੁਰੀ ਨੇ ਪੰਜਾਬ ਦੇ ਸੰਦਰਭ 'ਚ ਇਹ ਬਿਆਨ ਵਧਾ ਚੜ੍ਹਾ ਕੇ ਦਿੱਤਾ ਹੈ।
- Border Heroine Smuggling: ਕੌਮੀ ਸਰਹੱਦ ਉੱਤੇ ਬੀਐਸਐਫ਼ ਨੇ ਸੁੱਟੇ ਡਰੋਨ, ਕਰੋੜਾਂ ਦੀ ਹੈਰੋਇਨ ਬਰਾਮਦ
- Health Benefits of Lemon: ਗਰਮੀ ਤੋਂ ਰਾਹਤ ਹੀ ਨਹੀਂ, ਚਮੜੀ ਨੂੰ ਵੀ ਦਾਗ਼-ਧੱਬੇ ਤੋਂ ਮੁਕਤ ਕਰਦਾ ਹੈ ਨਿੰਬੂ ਦਾ ਰਸ, ਹੋਰ ਫਾਇਦੇ ਜਾਣੋ
- Daily Hukamnama: ੬ ਜੇਠ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਭਾਜਪਾ 'ਚ ਪੰਜਾਬ ਦਾ ਅਜੇ ਕੋਈ ਵੱਡਾ ਅਧਾਰ ਕਾਇਮ ਨਹੀਂ ਹੋ ਸਕਿਆ ਪਰ ਅਕਾਲੀ ਦਲ ਅੱਜ ਵੀ ਪੰਜਾਬ ਦੀ ਖੇਤਰੀ ਪਾਰਟੀ ਹੈ। ਜਲੰਧਰ ਦੇ ਚਹੁਕੌਣ ਮੁਕਾਬਲੇ 'ਚ ਭਾਜਪਾ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ। ਅਕਾਲੀ ਦਲ ਭਾਜਪਾ ਤੋਂ ਵੀ ਪੁਰਾਣੀ ਪਾਰਟੀ ਹੈ ਜੋ ਕੁਝ ਗਲਤੀਆਂ ਕਰਕੇ ਬੈਕਫੁੱਟ 'ਤੇ ਆਈ ਹੈ। ਇਹ ਗਲਤੀਆਂ ਸੁਧਾਰਣ ਤਾਂ ਅਕਾਲੀ ਦਲ ਮੁੜ ਤੋਂ ਪੰਜਾਬ 'ਚ ਉਭਰ ਸਕਦਾ ਹੈ। ਜਦਕਿ ਭਾਜਪਾ ਦਾ ਕੋਈ ਚਾਂਸ ਨਹੀਂ। ਹਾਂ ਜੇਕਰ ਅਕਾਲੀ ਭਾਜਪਾ ਦਾ ਮੁੜ ਤੋਂ ਗੱਠਜੋੜ ਹੁੰਦਾ ਹੈ ਤਾਂ ਭਾਜਪਾ ਜ਼ਿਆਦਾ ਸੀਟਾਂ ਦੀ ਮੰਗ ਕਰਕੇ ਆਪਣਾ ਦਾਇਰਾ ਵਧਾਉਣ ਦੀ ਕੋਸ਼ਿਸ਼ ਕਰੇਗੀ।