ETV Bharat / state

Amritpal Singhs Passport Statement: ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ਤੋਂ ਬਾਅਦ ਭਾਜਪਾ ਆਗੂ ਨੇ ਦੱਸੀ ਭਾਰਤੀ ਪਾਸਪੋਰਟ ਦੀ ਮਹੱਤਤਾ - ਅਜਨਾਲਾ ਥਾਣੇ ਦੀ ਘਟਨਾ

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਭਾਰਤ ਦੇ ਪਾਸਪੋਰਟ ਬਾਰੇ ਦਿੱਤੇ ਬਿਆਨਾਂ ਦੀ ਭਾਜਪਾ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਇੱਕ ਵਾਰ ਭਾਰਤ ਦੇ ਪਾਸਪੋਰਟ ਦੀ ਮਹੱਤਤਾ ਤੇ ਭਾਰਤ ਦੇ ਕਾਨੂੰਨ ਦੀ ਜਾਂਚ ਜਰੂਰ ਕਰਨੀ ਚਾਹੀਦੀ ਹੈ। ਫਿਰ ਹੀ ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਇਸ ਬਾਰੇ ਬੋਲਣਾ ਚਾਹੀਦਾ ਹੈ।

Amritpal Singhs Passport Statement
Amritpal Singhs Passport Statement
author img

By

Published : Feb 26, 2023, 5:26 PM IST

Updated : Feb 26, 2023, 6:18 PM IST

ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ਤੋਂ ਬਾਅਦ ਭਾਜਪਾ ਆਗੂ ਨੇ ਦੱਸੀ ਭਾਰਤੀ ਪਾਸਪੋਰਟ ਦੀ ਮਹੱਤਤਾ

ਅੰਮ੍ਰਿਤਸਰ: - ਅਜਨਾਲਾ ਥਾਣੇ ਦੀ ਘਟਨਾ ਤੋਂ ਬਾਅਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਖ ਵੱਖ ਬਿਆਨਾਂ ਨੂੰ ਲੈ ਲਗਾਤਾਰ ਚਰਚਾ ਵਿੱਚ ਹਨ। ਅਜਿਹਾ ਹੀ ਇੱਕ ਬਿਆਨ ਇੱਕ ਨਿੱਜੀ ਚੈਨਲ ਨੂੰ ਦਿੰਦਿਆ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ 'ਮੈਂ ਇੱਕ ਪੰਜਾਬੀ ਸਿੱਖ' ਹਾਂ ਇਸ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹਾਂ। ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਨੇ ਖ਼ਬਰ ਏਜੰਸੀ ਨੂੰ ਕਿਹਾ ਕਿ 'ਮੈਂ ਆਪਣੇ ਆਪ ਨੂੰ ਇੰਡੀਅਨ ਨਹੀਂ ਮੰਨਦਾ'। ਇਸ ਤੋਂ ਇਲਾਵਾ ਅੱਗੇ ਗੱਲਬਾਤ ਕਰਦਿਆ ਉਹਨਾਂ ਕਿਹਾ ਕਿ ਭਾਰਤ ਦਾ ਪਾਸਪੋਰਟ ਇੱਕ ਦਸਤਾਵੇਜ਼ ਹੈ। ਇਹ ਪਾਸਪੋਰਟ ਕਿਸੇ ਨੂੰ ਭਾਰਤੀ ਨਹੀਂ ਬਣਾਉਂਦਾ ਹੈ। ਜਿਸ ਤੋਂ ਬਾਅਦ ਰਾਜਨੀਤੀ ਬਿਕਰਮਜੀਤ ਸਿੰਘ ਚੀਮਾ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਇਸ ਬਿਆਨਾਂ ਦੀ ਨਿਖੇਧੀ ਕੀਤੀ।

'ਅੰਮ੍ਰਿਤਪਾਲ ਸਿੰਘ ਨੂੰ ਪਾਸਪੋਰਟ ਦੀ ਮਹੱਤਤਾ ਨਹੀਂ ਪਤਾ':- ਇਸ ਦੌਰਾਨ ਹੀ ਪਾਸਪੋਰਟ ਵਾਲੇ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ਦੀ ਨਿਖੇਧੀ ਕਰਦਿਆ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਭਾਰਤ ਦੇ ਪਾਸਪੋਰਟ ਦੀ ਮਹੱਤਤਾ ਹੀ ਨਹੀਂ ਪਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਸਭ ਤੋਂ ਜ਼ਿਆਦਾ ਦੁਬਈ ਵਿੱਚ ਰਿਹਾ ਹੈ, ਉਸ ਨੂੰ ਪਾਸਪੋਰਟ ਦੀ ਮਹੱਤਤਾ ਹੀ ਪਤਾ ਨਹੀਂ ਹੈ। ਉਨ੍ਹਾਂ ਕਿਹਾ ਭਾਰਤ ਦੀ ਮਾਤ ਭੂਮੀ ਕੀ ਹੁੰਦੀ ਹੈ, ਉਸ ਦਾ ਵੀ ਨਹੀਂ ਪਤਾ ਹੈ।

'ਅੰਮ੍ਰਿਤਪਾਲ ਸਿੰਘ ਨੂੰ ਜਾਂਚ ਤੋਂ ਬਾਅਦ ਬੋਲਣਾ ਚਾਹੀਦਾ':- ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਕਿ ਜੋ ਭਾਰਤੀ ਵਿਦੇਸ਼ਾਂ ਵਿੱਚ ਹਨ, ਉਹ ਕੋਸ਼ਿਸ਼ ਕਰ ਰਹੇ ਹਨ ਕਿ ਸਾਨੂੰ ਭਾਰਤ ਦਾ ਪਾਸਪੋਰਟ ਮਿਲ ਜਾਵੇ, ਤਾਂ ਜੋ ਉਹ ਕੈਨੇਡਾ ਅਤੇ ਅਮਰੀਕਾ ਵਿੱਚ ਸੈੱਟ ਹੋ ਸਕਣ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਇੱਕ ਵਾਰ ਭਾਰਤ ਦੇ ਪਾਸਪੋਰਟ ਦੀ ਮਹੱਤਤਾ ਤੇ ਭਾਰਤ ਦੇ ਕਾਨੂੰਨ ਦੀ ਜਾਂਚ ਜਰੂਰ ਕਰਨੀ ਚਾਹੀਦੀ ਹੈ। ਫਿਰ ਹੀ ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਇਸ ਬਾਰੇ ਬੋਲਣਾ ਚਾਹੀਦਾ ਹੈ।

ਅਜਨਾਲਾ 'ਚ ਹੋਈ ਸੀ ਝੜਪ :- ਅਜਨਾਲਾ ਥਾਣੇ 'ਤੇ ਨਿਹੰਗ ਸਿੱਖਾਂ ਨੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਸੀ। ਦੱਸ ਦੇਈਏ ਕਿ ਜਿੱਥੇ ਇਹ ਝੜਪ ਹੋਈ ਇੱਥੇ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਆਗੂ ਆਪਣੀ ਗ੍ਰਿਫਤਾਰੀ ਦੇਣ ਲਈ ਆਇਆ ਸੀ, ਜਿਸ ਨਾਲ ਵੱਡਾ ਕਾਫਲਾ ਸੀ। ਅੰਮ੍ਰਿਤਪਾਲ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਲਵਪ੍ਰੀਤ ਤੂਫਾਨ ਸਿੰਘ 'ਤੇ ਗ੍ਰਿਫਤਾਰੀ ਅਤੇ ਜਿਹੜਾ ਤਸ਼ੱਦਦ ਕੀਤਾ ਗਿਆ ਹੈ। ਉਸ ਦੇ ਖ਼ਿਲਾਫ ਇਹ ਸਾਰਾ ਕਾਫਲਾ ਅਜਨਾਲੇ ਥਾਣੇ ਦਾ ਘਿਰਾਓ ਤੇ ਗ੍ਰਿਫਤਾਰੀਆਂ ਦੇਣ ਲਈ ਆਇਆ ਸੀ। ਇਸ ਦੌਰਾਨ ਨਿਹੰਗ ਸਿੱਖਾਂ ਨੇ ਥਾਣੇ ਅੰਦਰ ਵੜ ਕੇ ਪੁਲਿਸ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਕਈ ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਨਿਹੰਗ ਸਿੱਖਾਂ ਨੇ ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਵੀ ਕੀਤੀ। ਉਨ੍ਹਾਂ ਦੇ ਹਮਲੇ ਤੋਂ ਬਾਅਦ ਦਬਾਅ ਵਿੱਚ ਆਈ ਪੰਜਾਬ ਪੁਲਿਸ ਨੇ ਮੁਲਜ਼ਮਾਂ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ ਸੀ।

ਇਹ ਵੀ ਪੜੋ:- Amritpal claims I am not an Indian: ਅੰਮ੍ਰਿਤਪਾਲ ਦਾ ਦਾਅਵਾ ਮੈਂ ਇੰਡੀਅਨ ਸਿਟੀਜ਼ਨ ਨਹੀਂ ਹਾਂ, ਮੈਂ ਸਿਰਫ ਸਿੱਖ ਤੇ ਪੰਜਾਬੀ ਹਾਂ

Last Updated : Feb 26, 2023, 6:18 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.