ETV Bharat / state

Bikram Majithia on AAP: ਪੰਜਾਬ ਸਰਕਾਰ ਵੱਲੋਂ 41.41 ਫੀਸਦੀ ਮਾਲੀਆ ਇਕੱਠਾ ਕਰਨ ਦੇ ਦਾਅਵੇ ਉਤੇ ਮਜੀਠੀਆ ਨੇ ਚੁੱਕੇ ਸਵਾਲ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਉਤੇ ਪੇਸ਼ ਕੀਤੇ ਗਏ ਵਿੱਤੀ ਵਾਧੇ ਉਤੇ ਸਵਾਲ ਚੁੱਕੇ ਹਨ। ਉਨ੍ਹਾਂ ਸਰਕਾਰ ਉਤੇ ਠੱਗੀ ਨਾਲ ਮਾਲੀਆ ਇਕੱਠਾ ਕਰਨ ਦਾ ਇਲਜ਼ਾਮ ਲਾਇਆ ਹੈ।

author img

By

Published : Apr 7, 2023, 7:30 PM IST

Bikram Majithia raised questions on the Punjab government during the press conference
ਪੰਜਾਬ ਸਰਕਾਰ ਨੇ 41.41 ਫੀਸਦੀ ਮਾਲੀਆ ਇਕੱਠਾ ਕਰਨ ਦਾ ਕੀਤਾ ਦਾਅਵਾ- ਮਜੀਠੀਆ ਨੇ ਚੁੱਕੇ ਸਵਾਲ

ਚੰਡੀਗੜ੍ਹ : ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਵੱਲੋਂ 41.41 ਫ਼ੀਸਦੀ ਵਾਧੇ ਮਾਲੀਆ ਇਕੱਠਾ ਕਰਨ ਦਾ ਦਾਅਵਾ ਕੀਤਾ ਤੇ ਦੂਜੇ ਪਾਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਸਰਕਾਰ 'ਤੇ ਹਮਲਾਵਰ ਹੁੰਦੇ ਨਜ਼ਰ ਆਏ। ਮਜੀਠੀਆ ਨੇ ਪੰਜਾਬ ਵਿਚ ਚੱਲ ਰਹੇ ਹਾਲਾਤਾਂ ਨੂੰ ਐਮਰਜੈਂਸੀ ਕਰਾਰ ਦਿੱਤਾ ਅਤੇ ਸਰਕਾਰ ਵੱਲੋਂ 41.41 ਫੀਸਦੀ ਇਕੱਠਾ ਹੋਏ ਮਾਲੀਆ ਨੂੰ ਚੁਣੌਤੀ ਦਿੱਤੀ ਅਤੇ ਠੱਗੀ ਠੋਰੀ ਨਾਲ ਧਨ ਇਕੱਠਾ ਕਰਨ ਦਾ ਸਰਕਾਰ ਉੱਤੇ ਦੋਸ਼ ਲਗਾਇਆ। ਉਹਨਾਂ ਆਖਿਆ ਕਿ ਕਿਸੇ ਵੀ ਹਾਲਤ ਵਿਚ ਇੰਨਾ ਮਾਲੀਆ ਇਕੱਠਾ ਹੀ ਨਹੀਂ ਹੋ ਸਕਦਾ।

3 ਮੰਤਰੀਆਂ ਨੇ ਭਰੀ ਠੱਗੀ ਦੀ ਗਵਾਹੀ : ਚੰਡੀਗੜ੍ਹ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਤਿੰਨ ਮੰਤਰੀ ਹਰਜੋਤ ਬੈਂਸ, ਕੁਲਦੀਪ ਧਾਲੀਵਾਲ ਅਤੇ ਹਰਪਾਲ ਚੀਮਾ ਖੁਦ ਪੰਜਾਬ ਸਰਕਾਰ ਦੀ ਜਾਅਲਸਾਜ਼ੀ ਉੱਤੇ ਮੋਹਰ ਲਗਾਉਂਦੇ ਹਨ। ਆਬਕਾਰੀ ਨੀਤੀ ਲਈ ਜੋ ਖਰੜਾ ਤਿਆਰ ਕੀਤਾ ਮਜੀਠੀਆ ਨੇ ਉਸਨੂੰ ਆਧਾਰ ਬਣਾਇਆ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਖ਼ਜ਼ਾਨੇ ਵਿਚ 200 ਕਰੋੜ ਰੁਪਏ ਦੀ ਲੁੱਟ ਕੀਤੀ ਹੈ। ਮਜੀਠੀਆ ਦਾ ਇਹ ਵੀ ਦੋਸ਼ ਹੈ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਮਿਲੀਭੁਗਤ ਹੈ ਤਾਂ ਹੀ ਪੰਜਾਬ ਵਿਚ ਭ੍ਰਿਸ਼ਟਾਚਾਰ ਕਰਵ ਵਾਲੇ ਬਖ਼ਸ਼ੇ ਜਾ ਰਹੇ ਹਨ। ਉਹਨਾਂ ਆਖਿਆ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਦੱਸਣ ਵਾਲੀ ਪਾਰਟੀ ਬੇਈਮਾਨ ਸਰਕਾਰ ਨਿਕਲੀ।

ਇਹ ਵੀ ਪੜ੍ਹੋ : Teachers Protest: ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ, ਪੁਲਿਸ ਨਾਲ ਹੋਈ ਧੱਕਾ-ਮੁੱਕੀ

ਪੰਜਾਬ ਦੀ ਆਬਕਾਰੀ ਨੀਤੀ ਠੱਗੀ ਠੋਰੀ ਦੀ ਨੀਤੀ : ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਆਬਕਾਰੀ ਨੀਤੀ ਨਿਰੀ ਠੱਗੀ ਠੋਰੀ ਦੀ ਨੀਤੀ ਹੈ। ਜਿਸਦੇ ਇਕ ਇਕ ਪੇਜ 'ਤੇ ਝੂਠ ਲਿਿਖਆ ਹੋਇਆ ਹੈ। ਉਹਨਾਂ ਆਖਿਆ ਕਿ ਆਪ ਸਰਕਾਰ ਮਨੋਪਲੀ ਤੋੜਨ ਦਾ ਦਾਅਵਾ ਕਰਦੀ ਹੈ ਜਦਕਿ ਮਨੋਪਲੀ ਬਣਾਈ ਹੀ ਆਪ ਸਰਕਾਰ ਨੇ ਹੈ। ਦਿੱਲੀ ਦੀ ਸ਼ਰਾਬ ਪਾਲਿਸੀ ਤੋਂ ਬਾਅਦ ਤੁਰੰਤ ਸਿਸੋਦੀਆ ਤੇ ਐਕਸ਼ਨ ਲਿਆ ਗਿਆ ਪਰ ਪੰਜਾਬ ਦੀ ਸ਼ਰਾਬ ਪਾਲਿਸੀ ਤੋਂ ਬਾਅਦ ਕੋਈ ਐਕਸ਼ਨ ਨਹੀਂ ਲਿਆ ਗਿਆ।ਆਬਕਾਰੀ ਪਾਲਿਸੀ ਦੇ ਅਨੈਕਸ਼ਰ 2 ਵਿਚ ਲਾਇਸੈਂਸ ਫੀਸ ਫਿਕਸਡ, ਨੋਨ ਰਿਫੰਡ ਸਿਕਓਰਿਟੀ ਅਤੇ ਪਰਪੋਸਰਸ਼ੇਨੇਟ ਲਾਇਸੈਂਸ ਜਿਸਦਾ ਅੰਦਾਜ਼ਾ 155 ਕਰੋੜ ਰੁਪਈਆ।ਜਿਥੇ ਐਲ ਵਨ ਦਾ ਘਪਲਾ ਕੀਤਾ ਗਿਆ ਦਿੱਲੀ ਵਿਚ ਵੀ ਇਹ ਘਪਲਾ ਕੀਤਾ ਗਿਆ। ਕਾਂਗਰਸ ਵੇਲੇ 5 ਪ੍ਰਤੀਸ਼ਤ ਸੀ ਹੁਣ 10 ਪ੍ਰਤੀਸ਼ਤ ਹੈ। ਇਹ ਜਾਅਲਸਾਜ਼ੀ ਦਿੱਲੀ ਵਿਚ ਸਾਹਮਣੇ ਆਈ।

ਇਹ ਵੀ ਪੜ੍ਹੋ : Jathedar's appeal to Amritpal : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅੰਮ੍ਰਿਤਪਾਲ ਸਿੰਘ ਨੂੰ ਫਿਰ ਅਪੀਲ, ਬੋਲੇ-'ਆਤਮ ਸਮਰਪਣ ਕਰੇ'

ਮੀਡੀਆ ਅਦਾਰਿਆਂ 'ਤੇ ਪਾਬੰਦੀ ਲਗਾਈ : ਮਜੀਠੀਆ ਨੇ ਮੀਡੀਆ ਅਦਾਰਿਆਂ ਉੱਤੇ ਪੰਜਾਬ ਸਰਕਾਰ ਵੱਲੋਂ ਲਗਾਈ ਪਾਬੰਦੀ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਸਤੋਂ ਮਾੜੇ ਹਾਲਾਤ ਪੰਜਾਬ ਵਿਚ ਕਦੇ ਵੀ ਨਹੀਂ ਹੋਏ। ਉਹਨਾਂ ਆਖਿਆ ਕਿ ਪੰਜਾਬ ਵਿਚ ਪੱਤਰਕਾਰਾਂ ਅਤੇ ਗਾਇਕਾਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਕੀਤੇ ਗਏ।ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.