ਚੰਡੀਗੜ੍ਹ: ਚੰਨੀ ਦੇ ਮੁੱਖ ਮੰਤਰੀ (CM Channi) ਬਣਨ ਤੋਂ ਬਾਅਦ ਚੰਨੀ ਨੇ ਪ੍ਰੈਸ ਕਾਨਫਰੰਸ (Press conference) ਰਾਹੀਂ ਪੰਜਾਬ ਦੀ ਜਨਤਾ 'ਤੇ ਵਿਰੋਧੀਆਂ ਨੂੰ ਸੁਨੇਹਾ ਦੇ ਦਿੱਤਾ ਹੈ ਕਿ ਮੌਜੂਦਾ ਸਰਕਾਰ ਪੰਜਾਬ (Government of Punjab) 'ਚ ਹੁਣ ਕੁਝ ਵੱਡਾ ਕਰਨ ਜਾ ਰਹੀ ਹੈ।
ਪ੍ਰੈੱਸ ਕਾਨਫਰੰਸ ਰਾਹੀਂ ਮੁੱਖ ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਰੇਤ ਤਸ਼ਕਰਾਂ ਦਾ ਹੁਣ ਵਾਕਈ ਲੱਕ ਭੰਨਿਆ ਜਾਵੇਗਾ। ਉਨ੍ਹਾਂ ਨੇ ਕਈ ਅਹਿਮ ਫੈਸਲੇ ਸੁਣਾਉਂਦੇ ਹੋਏ ਕਿਹਾ ਕਿ ਪੰਜਾਬ 'ਚ ਹੁਣ ਆਮ ਆਦਮੀ ਦੀ ਸਰਕਾਰ ਬਣੇਗੀ। ਕਿਸਾਨ ਮਜ਼ਦੂਰ ਦਲਿਤ ਮੁਲਾਜ਼ਮ ਵਰਗ ਦੀ ਸੁਣੀ ਜਾਵੇਗੀ। ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸ਼ਾਮ ਤੱਕ ਕੁਝ ਵੱਡੇ ਫੈਸਲੇ ਲਏ ਜਾਣਗੇ।
ਇਸ ਪ੍ਰੈਸ ਕਾਨਫਰੰਸ (Press conference) ਤੋਂ ਬਾਅਦ ਨਵਜੋਤ ਸਿੱਧੂ 'ਤੇ ਸੁਖਜਿੰਦਰ ਰੰਧਾਵਾ (Sukhjinder Randhawa) ਮੀਡੀਆ ਦੇ ਸਾਹਮਣੇ ਆਏ ਅਤੇ ਕਿਹਾ ਕਿ ਅੱਜ ਕੁਝ ਵੱਡਾ ਹੋਣ ਵਾਲਾ ਹੈ। ਪੱਤਰਕਾਰਾਂ ਦੇ ਸਵਾਲ ਦੇ ਜਵਾਬ ਚ ਸਿੱਧੂ ਨੇ ਕਿਹਾ ਕਿ ਕੈਬਨਿਟ 'ਚ ਜੋ ਫੈਸਲੇ ਲਏ ਜਾਣਗੇ ਉਸਦਾ ਖ਼ੁਲਾਸਾ ਮੁੱਖ ਮੰਤਰੀ ਖੁਦ ਕਰਨਗੇ।
ਉੱਥੇ ਹੀ ਸੁਖਜਿੰਦਰ ਰੰਧਾਵਾ (Sukhjinder Randhawa) ਨੇ ਕਿਹਾ ਕਿ ਪੰਜਾਬ ਦੇ ਡੀਜੀਪੀ (DGP) ਬਦਲੇ ਜਾਣਗੇ ਜਾਂ ਨਹੀਂ ਇਸਦਾ ਖੁਲਾਸਾ ਮੁੱਖ ਮੰਤਰੀ ਕਰਨਗੇ ਅਤੇ ਕਿਹਾ ਕਿ ਹੁਣ ਮੁੱਖ ਮੰਤਰੀ ਨੂੰ ਇੱਕ ਆਮ ਆਦਮੀ ਵੀ ਆਸਾਨੀ ਨਾਲ ਮਿਲ ਸਕਦਾ ਹੈ। ਬਸ ਇੰਤਜਾਰ ਰਹੇਗਾ ਕੈਬਨਿਟ ਦੇ ਅਹਿਮ ਫੈਸਲਿਆਂ ਦਾ, ਪਰ ਦੱਸ ਦੇਈਏ ਕਿ ਸੂਤਰ ਕਹਿ ਰਹੇ ਹਨ ਕਿ ਰੇਤ ਮਾਫ਼ੀਆਂ, ਬੇਅਦਬੀਆਂ ਦੇ ਮੁੱਦੇ, ਨਸ਼ੇ ਦੀ ਰੋਕ, ਕਿਸਾਨੀ ਅੰਦੋਲਨ (Peasant movement) , ਬਿਜਲੀ ਮਾਫ਼ ਨੂੰ ਲੈ ਕੇ ਵੱਡੇ ਐਲਾਨ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ: ਰੇਤ ਮਾਫੀਆ ਤੇ ਅੱਜ ਹੀ ਫ਼ੈਸਲਾ, ' ਮੈਂ ਹਾਂ ''ਆਮ ਆਦਮੀ', ਸਾਰੇ ਮੁਲਾਜ਼ਮ ਹੜਤਾਲ ਖ਼ਤਮ ਕਰਨ: CM ਚੰਨੀ