ETV Bharat / state

IAS Sanjay Popli: ਸੋਨੇ ਦੇ ਬਿਸਕੁੱਟ ਘਰ 'ਚ ਰੱਖਣ ਵਾਲੇ IAS ਅਫ਼ਸਰ ਸੰਜੇ ਪੋਪਲੀ ਨੂੰ ਹਾਈਕੋਰਟ ਤੋਂ ਮਿਲੀ ਰਾਹਤ - ਹਾਈਕੋਰਟ ਤੋਂ ਸੰਜੇ ਪੋਪਲੀ ਨੂੰ ਮਿਲੀ ਰੈਗੂਲਰ ਜ਼ਮਾਨਤ

Punjab And Haryana High Court- ਆਈ.ਏ.ਐਸ ਸੰਜੇ ਪੋਪਲੀ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸਾਰਾ ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

IAS Sanjay Popli: ਸੋਨੇ ਦੇ ਬਿਸਕੁੱਟ ਘਰ 'ਚ ਰੱਖਣ ਵਾਲੇ ਆਈ.ਏ.ਐਸ ਅਫ਼ਸਰ ਸੰਜੇ ਪੋਪਲੀ ਨੂੰ ਆਇਆ ਸੁੱਖ ਦਾ ਸਾਹ

author img

By ETV Bharat Punjabi Team

Published : Oct 21, 2023, 10:19 PM IST

ਚੰਡੀਗੜ: ਸੀਨੀਅਰ ਏ.ਐਸ.ਆਈ. ਸੰਜੇ ਪੋਪਲੀ ਨੂੰ ਆਖਰਕਾਰ ਵੱਡੀ ਰਾਹਤ ਮਿਲ ਹੀ ਗਈ। ਸੰਜੇ ਪੋਪਲੀ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜ਼ੀਲੈਂਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ 'ਚ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੰਜੇ ਪੋਪਲੀ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ ਜਦਕਿ ਪਹਿਲਾਂ ਹਾਈਕੋਰਟ ਨੇ ਉਨ੍ਹਾਂ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਸੀ।

ਜੇਲ੍ਹ 'ਚੋਂ ਬਾਹਰ ਨਹੀਂ ਆ ਸਕੇ ਦੀ ਸੰਜੇ ਪੋਪਲੀ: ਭਾਵੇਂ ਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਹਾਈਕੋਰਟ ਤੋਂ ਸੰਜੇ ਪੋਪਲੀ (IAS Sanjay Popli) ਨੂੰ ਪਹਿਲਾਂ ਹੀ ਨਿਯਮਤ ਜ਼ਮਾਨਤ ਮਿਲ ਗਈ ਸੀ ਪਰ ਫਿਰ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕੇ ਸਨ ਕਿਉਂ ਉਨ੍ਹਾਂ ਦੇ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਚੱਲ ਰਿਹਾ ਸੀ। ਜਿਸ ਕਾਰਨ ਚਾਹੁੰਦੇ ਹੋਏ ਵੀ ਉੁਹ ਜੇਲ੍ਹ ਚੋਂ ਬਾਹਰ ਨਹੀਂ ਸਕਦੇ ਸਨ।

ਸੰਜੇ ਨੇ ਮੰਗੀ ਸੀ ਰੈਗੂਲਰ ਜ਼ਮਾਨਤ: ਦੱਸ ਦਈਏ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸੰਜੇ ਪੋਪਲੀ ਵੱਲੋਂ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ ਗਈ ਸੀ। ਜਦਕਿ ਹਾਈਕੋਰਟ ਵੱਲੋਂ 25 ਸੰਤਬਰ ਨੂੰ ਹੀ ਸੰਜੇ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਸੀ। ਇੰਨ੍ਹਾਂ ਹੀ ਨਹੀਂ ਅਦਾਲਤ ਨੇ ਸੰਜੇ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਵੀ ਜਾਰੀ ਕੀਤੇ ਸਨ। ਹੁਣ ਅਦਾਲਤ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ।

ਕਦੋਂ ਹੋਈ ਸੀ ਗ੍ਰਿਫ਼ਤਾਰੀ: ਗੌਰਤਲਬ ਹੈ ਕਿ ਪਿਛਲੇ ਸਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਕੇਸ 'ਚ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਏ.ਐਸ.ਆਈ. ਦੇ ਗਰ ਦੀ ਤਲਾਸੀ ਲਈ ਗਈ ਸੀ। ਜਿੱਥੇ ਤਲਾਸ਼ੀ ਦੌਰਾਨ ਉਨ੍ਹਾਂ ਦੇ ਘਰ 'ਚੋਂ 9 ਸੋਨੇ ਦੀਆਂ ਇੱਟਾਂ, 49 ਬਿਸਕੁਟ, 13 ਸਿੱਕੇ, ਚਾਂਦੀ ਦੀਆਂ ਇੱਟਾਂ, 18 ਸਿੱਕੇ, 2 ਸਮਾਰਟ ਘੜੀਆਂ, ਸਮਾਰਟ ਫੋਨ ਅਤੇ 3.50 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਇੰਨ੍ਹਾਂ ਹੀ ਨਹੀਂ ਛਾਪੇਮਾਰੀ ਦੌਰਾਨ ਤਿੰਨ ਹਾਰ, ਤਿੰਨ ਜੋੜੇ ਟੌਪਸ, ਇੱਕ ਸੋਨੇ ਦਾ ਕੰਗਣ, ਇੱਕ 24 ਕੈਰੇਟ ਸੋਨੇ ਦਾ ਸਿੱਕਾ, ਇੱਕ ਹੀਰਾ, ਚਿੱਟੇ ਸੋਨੇ ਦੀ ਮੁੰਦਰੀ, ਸੋਨੇ ਦੇ ਦੋ ਛੋਟੇ ਕੰਗਣ, ਸੋਨੇ ਦੀਆਂ ਚੂੜੀਆਂ, ਇੱਕ ਚਾਂਦੀ ਦੀ ਪਲੇਟ ਅਤੇ ਹੋਰ ਬਹੁਤ ਸਾਰਾ ਸਾਮਾਨ ਮਿਿਲਆ ਸੀ। ਜਦਕਿ ਵਿਜੀਲੈਂਸ ਨੂੰ ਬੈਂਕ ਖਾਤਿਆਂ 'ਚ ਵੱਡੀ ਰਕਮ ਹੋਣ ਦੀ ਵੀ ਸੂਚਨਾ ਮਿਲੀ ਸੀ। ਇਸ ਦੌਲਤ ਦੇ ਸਰੋਤ ਦਾ ਪਤਾ ਨਾ ਲੱਗਣ ਕਾਰਨ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦਾ ਨਵਾਂ ਕੇਸ ਦਰਜ ਕਰ ਸੀਨੀਅਰ ਏ.ਐਸ.ਆਈ.ਅਫ਼ਸਰ ਸੰਜੇ ਪੋਪਲੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.