ਚੰਡੀਗੜ੍ਹ: ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਹੁਣ ਓਲਡ ਪੈਨਸ਼ਨ ਸਕੀਮ (OPS) ਸਕੀਮ 'ਤੇ ਸਵਾਲ ਖੜਾ ਕੀਤਾ ਹੈ। ਭਗਵੰਤ ਮਾਨ ਨੇ ਕੇਂਦਰ ਸਰਕਾਰ ਉੱਤੇ ਤਿੱਖੇ ਨਿਸ਼ਾਨੇ ਸਾਧੇ । ਇਸ ਸਬੰਧ ਵਿੱਚ ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਜ਼ੁਰਗਾਂ ਦੇ ਪੈਸੇ ਕੱਟ ਕੇ ਉਹਨਾਂ ਦੇ ਸ਼ੇਅਰ ਮਾਰਕਿਟ ਵਿੱਚ ਲਗਾਉਣ ਦੇ ਸਬੰਧ ਵਿੱਚ ਦਿੱਲੀ ਤੋਂ ਫਰਮਾਨ ਆਇਆ ਹੈ। ਇਸ ਨੂੰ ਉਨ੍ਹਾਂ ਕੇਂਦਰ ਦੀ ਨਵੀਂ ਪੈਨਸ਼ਨ ਸਕੀਮ ਹੈ। ਮਾਨ ਨੇ ਇਸ ਸਬੰਧ ਵਿੱਚ ਟਵੀਟ ਕਰ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਜਤਾਇਆ ਕਿ ਜੇਕਰ ਬਜ਼ੁਰਗਾਂ ਦੇ ਪੈਸੇ ਸ਼ੇਅਰ ਮਾਰਕਿਟ ਵਿੱਚ ਲਗਾਏ ਜਾਣਗੇ ਤਾਂ ਨੀਰਵ ਮੋਦੀ, ਮਾਲਿਆ ਅਤੇ ਅਡਾਨੀ ਵਰਗੇ ਲੋਕ ਲੈ ਜਾਣਗੇ। ਉਹ ਇਹ ਕੇਂਦਰ ਸਰਕਾਰ ਦੀ ਨਵੀਂ ਪੈਨਸ਼ਨ ਸਕੀਮ ਹੈ। ਮਾਨ ਨੇ ਕਿਹਾ ਕਿ 'ਆਪ' ਇਸ ਸਕੀਮ ਦੇ ਪੈਸਿਆਂ ਲਈ ਕੇਂਦਰ ਸਰਕਾਰ ਨਾਲ ਲੜਾਈ ਲੜਨਗੇ।
-
ਇੱਥੇ ਵੀ Old Pension Scheme ਦਾ ਹੀ ਮੁੱਦਾ ਹੈ.. ਹੁਣ ਦਿੱਲੀ ਤੋਂ ਫ਼ਰਮਾਨ ਆਇਆ ਹੈ ਕਿ ਬਜ਼ੁਰਗਾਂ ਦੇ ਪੈਸੇ ਕੱਟ ਕੇ ਉਸਨੂੰ ਸ਼ੇਅਰ ਮਾਰਕਿਟ ਵਿੱਚ ਲਗਾ ਦਿਉ, ਜਿੱਥੋਂ ਨੀਰਵ ਮੋਦੀ, ਵਿਜੈ ਮਾਲਿਆ ਤੇ ਅਡਾਨੀ ਵਰਗੇ ਲੈ ਜਾਣਗੇ… ਇਹੀ ਉਨ੍ਹਾਂ ਦੀ ਨਵੀਂ ਪੈਨਸ਼ਨ ਸਕੀਮ ਹੈ… ਅਸੀਂ ਇਸ ਸਕੀਮ ਦੇ ਪੈਸਿਆਂ ਲਈ ਕੇਂਦਰ ਸਰਕਾਰ ਨਾਲ਼ ਲੜਾਈ ਲੜਾਂਗੇ.. pic.twitter.com/JNyGBTPrBw
— Bhagwant Mann (@BhagwantMann) March 4, 2023 " class="align-text-top noRightClick twitterSection" data="
">ਇੱਥੇ ਵੀ Old Pension Scheme ਦਾ ਹੀ ਮੁੱਦਾ ਹੈ.. ਹੁਣ ਦਿੱਲੀ ਤੋਂ ਫ਼ਰਮਾਨ ਆਇਆ ਹੈ ਕਿ ਬਜ਼ੁਰਗਾਂ ਦੇ ਪੈਸੇ ਕੱਟ ਕੇ ਉਸਨੂੰ ਸ਼ੇਅਰ ਮਾਰਕਿਟ ਵਿੱਚ ਲਗਾ ਦਿਉ, ਜਿੱਥੋਂ ਨੀਰਵ ਮੋਦੀ, ਵਿਜੈ ਮਾਲਿਆ ਤੇ ਅਡਾਨੀ ਵਰਗੇ ਲੈ ਜਾਣਗੇ… ਇਹੀ ਉਨ੍ਹਾਂ ਦੀ ਨਵੀਂ ਪੈਨਸ਼ਨ ਸਕੀਮ ਹੈ… ਅਸੀਂ ਇਸ ਸਕੀਮ ਦੇ ਪੈਸਿਆਂ ਲਈ ਕੇਂਦਰ ਸਰਕਾਰ ਨਾਲ਼ ਲੜਾਈ ਲੜਾਂਗੇ.. pic.twitter.com/JNyGBTPrBw
— Bhagwant Mann (@BhagwantMann) March 4, 2023ਇੱਥੇ ਵੀ Old Pension Scheme ਦਾ ਹੀ ਮੁੱਦਾ ਹੈ.. ਹੁਣ ਦਿੱਲੀ ਤੋਂ ਫ਼ਰਮਾਨ ਆਇਆ ਹੈ ਕਿ ਬਜ਼ੁਰਗਾਂ ਦੇ ਪੈਸੇ ਕੱਟ ਕੇ ਉਸਨੂੰ ਸ਼ੇਅਰ ਮਾਰਕਿਟ ਵਿੱਚ ਲਗਾ ਦਿਉ, ਜਿੱਥੋਂ ਨੀਰਵ ਮੋਦੀ, ਵਿਜੈ ਮਾਲਿਆ ਤੇ ਅਡਾਨੀ ਵਰਗੇ ਲੈ ਜਾਣਗੇ… ਇਹੀ ਉਨ੍ਹਾਂ ਦੀ ਨਵੀਂ ਪੈਨਸ਼ਨ ਸਕੀਮ ਹੈ… ਅਸੀਂ ਇਸ ਸਕੀਮ ਦੇ ਪੈਸਿਆਂ ਲਈ ਕੇਂਦਰ ਸਰਕਾਰ ਨਾਲ਼ ਲੜਾਈ ਲੜਾਂਗੇ.. pic.twitter.com/JNyGBTPrBw
— Bhagwant Mann (@BhagwantMann) March 4, 2023
ਅਮਿਤ ਸ਼ਾਹ ਨਾਲ ਮੁਲਾਕਾਤ: ਗੌਰਤਲਬ ਹੈ ਕਿ ਮੁੱਖ ਮੰਤਰੀ ਨੇ ਬੀਤੇ ਦਿਨ ਦਿੱਲੀ ਜਾ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਪਹਿਲਾਂ ਪੰਜਾਬ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੀ ਕੇਂਦਰੀ ਗ੍ਰਹਿ ਮੰਤਰੀ ਮਿਲੇ ਸਨ। ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਦੇ ਗਵਰਨਰ ਨੇ ਆਪਣੇ ਭਾਸ਼ਨ ਵਿੱਚ ਪੰਜਾਬ ਸਰਕਾਰ ਨੂੰ ਮੇਰੀ ਸਰਕਾਰ ਕਹਿੰਦੇ ਹੋਏ ਸੰਬੋਧਿਤ ਕੀਤਾ ਸੀ ਅਤੇ ਨਾਲ ਹੀ ਉਮੀਦ ਜਤਾਈ ਸੀ ਕਿ ਹੁਣ ਪੰਜਾਬ ਸਰਕਾਰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਵੇਗੀ।
ਪੰਜਾਬ ਸਰਕਾਰ ਨੇ OPS ਦੀ ਨੋਟੀਫਿਕੇਸ਼ਨ ਜਾਰੀ ਕੀਤੀ: ਪੰਜਾਬ ਸਰਕਾਰ ਓਲਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀਹੈ। ਉਮੀਦ ਜਤਾਈ ਜਾ ਰਹੀ ਹੈ ਕਿ ਬਜਟ ਸੈਸ਼ਨ ਦੇ ਦੌਰਾਨ ਪੰਜਾਬ ਸਰਕਾਰ ਇਸ ਸਬੰਧ ਵਿੱਚ ਕੋਈ ਐਲਾਨ ਕਰ ਸਕਦੀ ਹੈ ਪਰ ਹੁਣ ਇਹ ਮਾਮਲਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਚਕਾਰ ਕੋਈ ਨਵਾਂ ਮੋੜ ਆ ਸਕਦਾ ਹੈ। ਬੀਤੇ ਸਮੇਂ ਐੱਨ.ਪੀ.ਐੱਸ. ਦੇ ਨਾਲ ਮੌਜੂਦਾ ਰਿਜ਼ਰਵ ਫੰਡ 16,746 ਕਰੋੜ ਰੁਪਏ ਤੋਂ ਵੱਧ ਹੋ ਚੁੱਕਿਆ ਹੈ। ਪੰਜਾਬ ਸਰਕਾਰ ਭਾਰਤ ਸਰਕਾਰ ਦੇ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਪੀ.ਐੱਫ.ਆਰ.ਡੀ.ਏ.) ਤੋਂ ਇਸ ਰਾਸ਼ੀ ਨੂੰ ਵਾਪਸ ਦੇਣ ਦੀ ਅਪੀਲ ਕਰ ਚੁੱਕੀ ਹੈ।