ਚੰਡੀਗੜ੍ਹ: ਬੀਤੇ ਦਿਨੀਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਗੁਰਦਾਸਪੁਰ ਦੇ ਡੀਸੀ ਵਿਪੁਲ ਉਜਵਲ ਵਿੱਚ ਹੋਏ ਬਹਿਸ ਤੋਂ ਬਾਅਦ ਬੈਂਸ ਤੇ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ 'ਤੇ ਪਰਚਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਜ਼ਮਾਨਤ ਲਈ ਬੈਂਸ ਨੇ ਗੁਰਦਾਸਪੁਰ ਸੈਸ਼ਨ ਕੋਰਟ ਵਿੱਚ ਅਰਜੀ ਲਾਈ ਸੀ ਜਿਸ ਤੇ ਅੱਜ ਸੁਣਵਾਈ ਹੋਵੇਗੀ।
ਜ਼ਿਲ੍ਹੇ ਦੇ ਕਰਮਚਾਰੀ ਇਸ ਮਾਮਲੇ ਤੇ ਬੈਂਸ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਸੂਬੇ ਭਰ ਦੇ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ ਵੀ ਕੀਤੀ ਗਈ ਹੈ।
ਇਸ ਮਾਮਲੇ ਵਿੱਚ ਸੂੂਬੇ ਦੀ ਸਰਕਾਰ ਅਤੇ ਪ੍ਰਸਾਸ਼ਕ ਇੱਕ ਪਾਸੇ ਹੈ ਦੂਜੇ ਪਾਸ ਬੈਂਸ ਅਤੇ ਉਸ ਦੇ ਸਮਰਥਕ ਹਨ। ਜਿੱਥੇ ਤੱਕ ਇਸ ਕੇਸ ਦੀ ਗੱਲ ਕੀਤੀ ਜਾਵੇ ਤਾਂ ਇਹ ਲੱਗਭੱਗ ਤੈਅ ਹੀ ਹੈ ਕਿ ਪ੍ਰਸਾਸ਼ਨ ਅਤੇ ਸਰਕਾਰ ਬੈਂਸ ਦੇ ਖ਼ਿਲਾਫ਼ ਭੁਗਤਨਗੇ। ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਬੈਂਸ ਦੇ ਪੱਖ ਵੱਲੋਂ ਇਸ ਮਾਮਲੇ ਦੀ ਪੈਰਵਾਈ ਵਕੀਲ ਪ੍ਰਦੀਪ ਸੈਣੀ ਕਰ ਰਹੇ ਹਨ।
ਹੁਣ ਵੇਖਣਾ ਇਹ ਹੋਵੇਗਾ ਕਿ ਇਸ ਵੇਲੇ ਪੰਜਾਬ ਦੀ ਸਿਆਸਤ ਵਿੱਚ ਚੱਲ ਰਹੇ ਸਭ ਤੋਂ ਹੌਟ ਮੁੱਦੇ 'ਤੇ ਅੱਜ ਕੀ ਫ਼ੈਸਲਾ ਆਉਂਦਾ ਹੈ।