ਚੰਡੀਗੜ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਵੱਡੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਇਸ ਇਤਿਹਾਸਕ ਸ਼ਹਿਰ ਨੂੰ ਰੇਲ ਰਾਹੀਂ ਨਵੀਂ ਦਿੱਲੀ ਨਾਲ ਜੋੜਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਬੇਨਤੀ ਨੂੰ ਮੰਨਦਿਆਂ ਕੇਂਦਰ ਸਰਕਾਰ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ।
-
.@RailMinIndia accepts @capt_amarinder's request for express train connecting New Delhi with Sultanpur Lodhi to cater to the large number of pilgrims during 550th Prakash Purb, New Delhi-Ludhiana Shatabdi to run as Inter-city Express from Oct 4 to Lohian Khas via historic town. pic.twitter.com/dzZgKceLLt
— Raveen Thukral (@RT_MediaAdvPbCM) September 11, 2019 " class="align-text-top noRightClick twitterSection" data="
">.@RailMinIndia accepts @capt_amarinder's request for express train connecting New Delhi with Sultanpur Lodhi to cater to the large number of pilgrims during 550th Prakash Purb, New Delhi-Ludhiana Shatabdi to run as Inter-city Express from Oct 4 to Lohian Khas via historic town. pic.twitter.com/dzZgKceLLt
— Raveen Thukral (@RT_MediaAdvPbCM) September 11, 2019.@RailMinIndia accepts @capt_amarinder's request for express train connecting New Delhi with Sultanpur Lodhi to cater to the large number of pilgrims during 550th Prakash Purb, New Delhi-Ludhiana Shatabdi to run as Inter-city Express from Oct 4 to Lohian Khas via historic town. pic.twitter.com/dzZgKceLLt
— Raveen Thukral (@RT_MediaAdvPbCM) September 11, 2019
ਰੇਲਵੇ ਮੰਤਰਾਲੇ ਨੇ 4 ਅਕਤੂਬਰ 2019 ਤੋਂ ਨਵੀਂ ਦਿੱਲੀ-ਲੁਧਿਆਣਾ ਸ਼ਤਾਬਦੀ ਨੂੰ ਇੰਟਰ ਸਿਟੀ ਐਕਸਪ੍ਰੈਸ ਵਜੋਂ ਹਫਤੇ ਵਿੱਚ ਪੰਜ ਦਿਨ ਲੋਹੀਆ ਖਾਸ ਤੱਕ ਚਲਾਉਣ ਦਾ ਫੈਸਲਾ ਕੀਤਾ ਹੈ ਜਿਹੜੀ ਸੁਲਤਾਨਪੁਰ ਲੋਧੀ ਵਿਖੇ ਉਚੇਚੇ ਤੌਰ ’ਤੇ ਰੋਕੇਗੀ।
ਇਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲੇ ਸਿੱਖ ਗੁਰੂ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੀਂ ਐਕਸਪ੍ਰੈਸ ਰੇਲ ਗੱਡੀ ਚਲਾਉਣ ਲਈ ਰੇਲਵੇ ਮੰਤਰਾਲੇ ਨੂੰ ਲਿਖੇ ਪੱਤਰ ਦੇ ਜਵਾਬ ਵਿੱਚ ਕੀਤਾ ਗਿਆ ਹੈ।
ਇੰਟਰ ਸਿਟੀ ਐਕਸਪ੍ਰੈਸ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਸਵੇਰੇ 7.00 ਵਜੇ ਰਵਾਨਾ ਹੋਵੇਗੀ ਜਿਹੜੀ ਲੁਧਿਆਣਾ ਤੇ ਜਲੰਧਰ ਹੁੰਦੀ ਹੋਈ ਦੁਪਹਿਰ ਬਾਅਦ 2.40 ਵਜੇ ਸੁਲਤਾਨਪੁਰ ਲੋਧੀ ਪੁੱਜੇਗੀ। ਇਹ ਰੇਲ ਗੱਡੀ ਵਾਪਸੀ ਦਾ ਸਫਰ ਲੋਹੀਆ ਖਾਸ ਤੋਂ ਦੁਪਹਿਰ ਬਾਅਦ 3.35 ਵਜੇ ਸ਼ੁਰੂ ਕਰਕੇ ਨਵੀਂ ਦਿੱਲੀ ਵਿਖੇ ਰਾਤ 11 ਵਜੇ ਪਹੁੰਚੇਗੀ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਰੇਲਵੇ ਮੰਤਰਾਲੇ ਨੂੰ ਸੁਲਤਾਨਪੁਰ ਲੋਧੀ ਲਈ ਹੋਰ ਵੀ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਇਥੇ ਪੁੱਜਣ ਵਿੱਚ ਕੋਈ ਦਿੱਕਤ ਨਾ ਆਵੇ। ਸੁਲਤਾਨਪੁਰ ਲੋਧੀ ਉਹ ਇਤਿਹਾਸਕ ਸ਼ਹਿਰ ਹੈ ਜਿੱਥੋਂ ਪਹਿਲੇ ਸਿੱਖ ਗੁਰੂ ਜੀ ਦਾ ਰੂਹਾਨੀਅਤ ਦਾ ਸਫ਼ਰ ਸ਼ੁਰੂ ਹੋਇਆ ਅਤੇ ਆਪਣੀ ਜ਼ਿੰਦਗੀ ਦੇ 17 ਵਰ੍ਹੇ ਬਤੀਤ ਕੀਤੇ।
ਉਮੀਦ ਹੈ ਕਿ 1 ਨਵੰਬਰ ਤੋਂ ਸ਼ੁਰੂ ਹੋ ਰਹੇ ਸਮਾਗਮਾਂ ਨੂੰ ਦੇਖਦਿਆਂ ਰੇਲਵੇ ਮੰਤਰਾਲਾ ਸੂਬੇ ਵਿੱਚੋਂ ਆਉਣ ਵਾਲੇ ਸ਼ਰਧਾਲੂਆਂ ਲਈ ਛੋਟੀ ਦੂਰੀ ਅਤੇ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਵੱਡੀ ਦੂਰੀ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾਵੇ।
ਰੇਲਵੇ ਵੱਲੋਂ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਵੀ ਅੱਪਗ੍ਰੇਡ ਕੀਤਾ ਜਾ ਰਿਹਾ ਹੈ ਜਿਸ ਦਾ ਕੰਮ ਨਵੰਬਰ ਮਹੀਨੇ ਹੋਣ ਵਾਲੇ ਇਤਿਹਾਸਕ ਸਮਾਗਮਾਂ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ।