ETV Bharat / state

ਪੰਜਾਬ ਵਿਚ ਵਿਗੜੀ ਅਮਨ ਕਾਨੂੰਨ ਵਿਵਸਥਾ 'ਤੇ ਭੜਕੀ ਭਾਜਪਾ

author img

By

Published : Nov 29, 2022, 4:20 PM IST

Updated : Nov 29, 2022, 4:42 PM IST

ਪੰਜਾਬ ਵਿਚ ਲੜਖੜਾ ਰਹੀ ਅਮਨ ਕਾਨੂੰਨ ਵਿਵਸਥਾ ਉੱਤੇ ਭਾਜਪਾ ਦਾ ਗੁੁੱਸਾ ਫੁੱਟਿਆ ਹੈ, ਬੀਤੇ ਦਿਨੀਂ ਵੱਖ-ਵੱਖ ਥਾਵਾਂ 'ਤੇ ਕਤਲ ਦੀਆਂ 2 ਵਾਰਦਾਤਾਂ ਸਾਹਮਣੇ ਆਈਆਂ। ਜਿਸ ਕਾਰਨ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਪੰਜਾਬ ਸਰਕਾਰ ਨੂੰ ਬੁਰੀ ਤਰ੍ਹਾਂ ਫਟਕਾਰ ਲਗਾ ਰਹੇ ਹਨ। Ashwini Sharma big statement on deteriorating law

Ashwini Sharma big statement on deteriorating law

ਚੰਡੀਗੜ੍ਹ: ਪੰਜਾਬ ਵਿਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਉੱਤੇ ਚਿੰਤਾਜਨਕ ਮਾਹੌਲ ਬਣਿਆ ਹੋਇਆ ਹੈ। ਜਿਸ ਤਹਿਤ ਪੰਜਾਬ ਵਿਚ ਲੜਖੜਾ ਰਹੀ ਅਮਨ ਕਾਨੂੰਨ ਵਿਵਸਥਾ ਉੱਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਪੰਜਾਬ ਸਰਕਾਰ ਨੂੰ ਬੁਰੀ ਤਰ੍ਹਾਂ ਫਟਕਾਰ ਲਗਾ ਰਹੇ ਹਨ। ਦੱਸ ਦਈਏ ਕਿ ਬੀਤੇ ਦਿਨੀਂ ਵੱਖ-ਵੱਖ ਥਾਵਾਂ 'ਤੇ ਕਤਲ ਦੀਆਂ 2 ਵਾਰਦਾਤਾਂ ਸਾਹਮਣੇ ਆਈਆਂ। Ashwini Sharma big statement on deteriorating law

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਹਰ ਰੋਜ਼ ਢੰਡੋਰਾ ਪਿੱਟਦੀ ਹੈ ਕਿ ਪੰਜਾਬ ਵਿਚ ਅਮਨ ਸ਼ਾਂਤੀ ਹੈ, ਪਰ ਹਰ ਰੋਜ਼ ਪੰਜਾਬ ਵਿਚ ਖੂਨ ਵਹਿ ਰਿਹਾ ਹੈ। ਇਸ ਕਰਕੇ ਆਏ ਦਿਨ ਪੰਜਾਬ ਵਿਚ ਸ਼ਰੇਆਮ ਗੋਲੀਆਂ ਚੱਲਦੀਆਂ ਹਨ ਅਤੇ ਕਿਸੇ ਦੀ ਜਾਨ ਲੈ ਜਾਂਦੀਆਂ ਹਨ।

1 ਦਿਨ 'ਚ ਕਤਲ ਦੀਆਂ 2 ਵਾਰਦਾਤਾਂ :- ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਹਨਾਂ ਨੇ ਤਾਂ ਇਥੇ ਤੱਕ ਆਖ ਦਿੱਤਾ ਕਿ ਪੰਜਾਬ ਵਿਚ ਅਮਨ ਸ਼ਾਂਤੀ ਨਹੀਂ ਬਲਕਿ ਗੁੰਡਾ ਰਾਜ ਹੈ। ਦੱਸ ਦਈਏ ਕੱਲ੍ਹ ਸੋਮਵਾਰ ਨੂੰ ਪੰਜਾਬ ਵਿਚ ਕਤਲ ਦੀਆਂ ਦੋ ਵਾਰਦਾਤਾਂ ਹੋਈਆਂ, ਇਕ ਜਲੰਧਰ ਅਤੇ ਦੂਜੀ ਅੰਮ੍ਰਿਤਸਰ ਹੋਈ।

ਪੰਜਾਬ ਵਿਚ ਵਿਗੜੀ ਅਮਨ ਕਾਨੂੰਨ ਵਿਵਸਥਾ 'ਤੇ ਭੜਕੀ ਭਾਜਪਾ

ਜਲੰਧਰ ਦੇ ਗੁਰੂ ਨਾਨਕ ਪੁਰਾ ਵਿਚ ਮਾਮੂਲੀ ਤਕਰਾਰ ਨੂੰ ਲੈ ਕੇ ਗੋਲੀਆਂ ਚੱਲੀਆਂ ਅਤੇ ਇਸ ਦੌਰਾਨ ਵਿਅਕਤੀ ਦੀ ਮੌਤ ਹੋਈ ਅਤੇ ਇਕ ਬਜ਼ੁਰਗ ਮਹਿਲਾ ਜ਼ਖ਼ਮੀ ਹੋ ਗਈ। ਉਥੇ ਹੀ ਬਟਾਲਾ ਵਿਚ ਇਕ ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਜਿਹੀਆਂ ਕਤਲ ਦੀਆਂ ਘਟਨਾਵਾਂ ਪੰਜਾਬ ਵਿਚ ਹਰ ਰੋਜ਼ ਵਾਪਰ ਰਹੀਆਂ ਹਨ।

ਸਿੱਧੂ ਮੂਸੇਵਾਲਾ ਕਤਲਕਾਂਡ 'ਤੇ ਸਰਕਾਰ ਦੀ ਸਭ ਤੋਂ ਵੱਡੀ ਨਮੋਸ਼ੀ :- ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਂਦਿਆਂ ਹੀ ਪੰਜਾਬ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਡਗਮਗਾਉਣੀ ਸ਼ੁਰੂ ਹੋ ਗਈ। ਅਜੇ ਸਰਕਾਰ ਦਾ ਸਹੁੰ ਚੁੱਕ ਸਮਾਗਮ ਵੀ ਨਹੀਂ ਹੋਇਆ ਸੀ ਕਿ ਕਬੱਡੀ ਦੇ ਨਾਮਵਰ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋ ਗਿਆ। ਸਭ ਤੋਂ ਵੱਡੀ ਨਮੋਸ਼ੀ ਦਾ ਸਾਹਮਣਾ ਸਰਕਾਰ ਨੂੰ ਉਦੋਂ ਕਰਨਾ ਪਿਆ ਜਦੋਂ ਵਿਸ਼ਵ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ।

ਇਸ ਤੋਂ ਇਲਾਵਾ ਮੂਸੇਵਾਲਾ ਕਤਲ ਤੋਂ ਬਾਅਦ ਆਪ ਸਰਕਾਰ ਦਾ ਅਕਸ ਇਸ ਕਦਰ ਖਰਾਬ ਹੋਇਆ ਕਿ ਉਹਨਾਂ ਨੂੰ ਆਪ ਦਾ ਗੜ੍ਹ ਰਹੀ ਸੰਗਰੂਰ ਲੋਕ ਸਭਾ ਸੀਟ ਗਵਾਉਣੀ ਪਈ। ਜਿੱਥੋਂ ਜ਼ਿਮਨੀ ਚੋਣਾਂ ਦੌਰਾਨ ਸਿਮਰਨਜੀਤ ਸਿੰਘ ਮਾਨ ਐਮ.ਪੀ ਬਣੇ। ਸਿੱਧੂ ਮੂਸੇਵਾਲਾ ਕਤਲ ਨੇ ਸਰਕਾਰ ਦੇ ਆਧਾਰ ਨੂੰ ਇਸ ਕਦਰ ਸੱਟ ਮਾਰੀ ਕਿ ਅਜੇ ਵੀ ਪੰਜਾਬ ਸਰਕਾਰ ਨੂੰ ਸਵਾਲੀਆ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ।

8 ਮਹੀਨਿਆਂ ਵਿਚ ਅਨੇਕਾ ਕਤਲ:- ਰਿਪੋਰਟਾਂ ਮੁਤਾਬਿਕ ਆਪ ਸਰਕਾਰ ਦੇ ਕਾਰਜਕਾਲ ਨੂੰ ਅਜੇ ਇਕ ਸਾਲ ਪੂਰਾ ਵੀ ਨਹੀਂ ਹੋਇਆ ਕਿ ਪੰਜਾਬ ਵਿਚ ਸੈਂਕੜੇ ਕਤਲ ਹੋ ਚੁੱਕੇ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਦਿਨ ਦਿਹਾੜੇ ਹੁੰਦਿਆਂ ਲੁੱਟਾਂ ਅਤੇ ਬੇਖੌਫ ਕਤਲਾਂ ਤੋਂ ਇੰਝ ਲੱਗਦਾ ਹੈ ਕਿ ਯੂ.ਪੀ ਤੋਂ ਵੀ ਬਦਤਰ ਸਥਿਤੀ ਹੋ ਗਈ ਹੈ।

ਇਹ ਵੀ ਪੜੋ:- CM ਮਾਨ ਦਾ VIP ਕਲਚਰ 'ਤੇ ਐਕਸ਼ਨ, ਛਿੜਿਆ ਸਿਆਸੀ ਘਮਾਸਾਣ

Last Updated : Nov 29, 2022, 4:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.