ETV Bharat / state

Anand Marriage Act : ਸੀਨੀਅਰ ਵਕੀਲ ਨੇ ਕੀਤੇ ਖੁਲਾਸੇ, 'ਸਰਕਾਰਾਂ ਦੀ ਨਾਲਾਇਕੀ ਕਰਕੇ ਨਹੀਂ ਲਾਗੂ ਹੋ ਸਕਿਆ ਆਨੰਦ ਮੈਰਿਜ ਐਕਟ', ਪੜ੍ਹੋ ਖਾਸ ਰਿਪੋਰਟ - ਕੀ ਹੈ ਆਨੰਦ ਮੈਰਿਜ ਐਕਟ

ਆਖਿਰ ਕਿਉਂ 113 ਸਾਲ ਤੋਂ ਆਨੰਦ ਮੈਰਿਜ ਐਕਟ ਦੀ ਥਾਂ ਸਿੱਖ ਵਿਆਹਾਂ ਨੂੰ ਹਿੰਦੂ ਮੈਰਿਜ ਐਕਟ ਤਹਿਤ ਹੀ ਕਿਉਂ ਮਾਨਤਾ ਦਿੱਤੀ ਜਾ ਰਹੀ ਹੈ। ਇਸ ਬਾਰੇ ਸੀਨੀਅਰ ਵਕੀਲ ਜਗਮੋਹਨ ਸਿੰਘ ਭੱਟੀ ਨਾਲ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ ਹੈ।

Anand Marriage Act could not be implemented due to the incompetence of the senior lawyer
Anand Marriage Act : ਸੀਨੀਅਰ ਵਕੀਲ ਨੇ ਕੀਤੇ ਖੁਲਾਸੇ, 'ਸਰਕਾਰਾਂ ਦੀ ਨਾਲਾਇਕੀ ਕਰਕੇ ਨਹੀਂ ਲਾਗੂ ਹੋ ਸਕਿਆ ਆਨੰਦ ਮੈਰਿਜ ਐਕਟ', ਪੜ੍ਹੋ ਖਾਸ ਰਿਪੋਰਟ
author img

By

Published : Mar 9, 2023, 8:03 PM IST

Anand Marriage Act : ਸੀਨੀਅਰ ਵਕੀਲ ਨੇ ਕੀਤੇ ਖੁਲਾਸੇ, 'ਸਰਕਾਰਾਂ ਦੀ ਨਾਲਾਇਕੀ ਕਰਕੇ ਨਹੀਂ ਲਾਗੂ ਹੋ ਸਕਿਆ ਆਨੰਦ ਮੈਰਿਜ ਐਕਟ', ਪੜ੍ਹੋ ਖਾਸ ਰਿਪੋਰਟ

ਚੰਡੀਗੜ੍ਹ : ਆਨੰਦ ਮੈਰਿਜ ਐਕਟ 1909 ਅੰਦਰ ਹੋਂਦ ਵਿਚ ਲਿਆਂਦਾ ਗਿਆ ਸੀ, ਜਿਸਨੂੰ ਲਾਗੂ ਕਰਵਾਉਣ ਲਈ ਅੱਜ ਤੱਕ ਜੱਦੋ ਜਹਿਦ ਕਰਨੀ ਪੈ ਰਹੀ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਆਨੰਦ ਮੈਰਿਜ ਐਕਟ ਲਾਗੂ ਕਰਨ ਦੇ ਐਲਾਨ ਕੀਤੇ ਗਏ। ਪਰ ਅਜੇ ਤੱਕ ਸਫ਼ਲਤਾਪੂਰਵਕ ਇਸ ਐਕਟ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ। ਇਸ ਬਾਰੇ ਈਟੀਵੀ ਭਾਰਤ ਵੱਲੋਂ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ, ਜਿਸ ਵਿਚ ਸੀਨੀਅਰ ਵਕੀਲ ਜਗਮੋਹਨ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਗਈ।

ਜੇ ਨੀਅਤ ਹੁੰਦੀ ਤਾਂ ਐਕਟ ਲਾਗੂ ਹੋ ਜਾਂਦਾ : ਸੀਨੀਅਰ ਵਕੀਲ ਜਗਮੋਹਨ ਸਿੰਘ ਭੱਟੀ ਦਾ ਕਹਿਣਾ ਹੈ ਕਿ ਜੇਕਰ ਸਰਕਾਰਾਂ ਦੀ ਨੀਅਤ ਲਾਗੂ ਕਰਨ ਦੀ ਹੁੰਦੀ ਤਾਂ ਹੁਣ ਤੱਕ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਲਈ ਜੱਦੋ ਜਹਿਦ ਨਾ ਕਰਨੀ ਪੈਂਦੀ। 1909 ਤੋਂ ਅੱਜ ਤੱਕ 113 ਸਾਲ ਦਾ ਸਮਾਂ ਹੋ ਗਿਆ ਹੈ। ਜੇਕਰ ਨੀਤੀ ਘਾੜੇ 113 ਸਾਲਾਂ 'ਚ ਇਕ ਕਾਨੂੰਨ ਲਾਗੂ ਨਹੀਂ ਕਰ ਸਕੇ ਤਾਂ ਫਿਰ ਹੋਰ ਕੀ ਕਰਨਗੇ ? 1909 ਵਿਚ ਬ੍ਰਿਿਟਸ਼ ਸਾਸ਼ਨ ਸੀ ਜਦੋਂ ਇਹ ਐਕਟ ਹੋਂਦ ਵਿਚ ਲਿਆਂਦਾ ਗਿਆ। ਪਾਕਿਸਤਾਨ ਵੀ ਇਸਨੂੰ ਆਊਟ ਲਾਈਨ ਕਰ ਚੁੱਕਾ ਹੈ ਦਿੱਲੀ ਸਰਕਾਰ ਨੇ ਵੀ ਆਨੰਦ ਮੈਰਿਜ ਐਕਟ ਲਈ ਨਿਯਮ ਬਣਾਏ ਹਨ। ਪੰਜਾਬ ਸਰਕਾਰ ਨੇ ਵੀ ਕੱਦੂ 'ਚ ਤੀਰ ਮਾਰਨ ਦਾ ਕੰਮ ਕੀਤਾ ਆਨੰਦ ਮੈਰਿਜ ਐਕਟ ਦਾ ਇਕ ਪਰਫਾਰਮਾ ਤਿਆਰ ਕੀਤਾ ਜਿਸ ਤਹਿਤ ਇਹ ਐਕਟ ਵਿਆਹ ਦੀ ਤਰੀਕ ਤੋਂ ਲਾਗੂ ਹੋਵੇਗਾ ਇਹ ਇਕ ਸਾਕਾਰਾਤਮਕ ਪੱਖ ਤਾਂ ਹੈ ਹੀ ਪਰ ਇਸਦਾ ਇਕ ਮਾੜਾ ਪੱਖ ਇਹ ਵੀ ਹੈ ਕਿ ਜੋ ਲੋਕ ਜਹਾਨ ਤੋਂ ਰੁਖਸਤ ਹੋ ਗਏ ਉਹ ਵਿਆਹ ਰਜਿਸਟਰ ਨਹੀਂ ਕਰਵਾ ਸਕਦੇ।

ਸਰਕਾਰ ਨੇ ਇਸ ਪ੍ਰਫਾਰਮਾ ਵਿਚ ਹਦਾਇਦਾਂ ਦਿੱਤੀਆਂ ਹਨ ਕਿ ਹੁਣ ਸਿੱਖ ਵਿਆਹ ਇਸ ਪ੍ਰਫਾਰਮਾ ਦੇ ਅਧੀਨ ਰਜਿਸਟਰਡ ਕਰਵਾਏ ਜਾਣ। ਸਰਕਾਰ ਨੇ ਇਸ ਬਾਰੇ ਜਾਗਰੂਕ ਨਹੀਂ ਕੀਤਾ ਅਤੇ ਕੋਈ ਅਕਾਊਂਟਸ ਨਹੀਂ ਦੱਸੇ ਤਾਂ ਨਾ ਹੀ ਅਫ਼ਸਰ ਬਾਰੇ ਜਾਣਕਾਰੀ ਦਿੱਤੀ ਜੋ ਆਨੰਦ ਮੈਰਿਜ ਐਕਟ ਤਹਿਤ ਵਿਆਹ ਰਜਿਸਟਰਡ ਕਰਵਾਉਣ ਬਾਰੇ ਦੱਸੇ।

2012 'ਚ ਆਨੰਦ ਮੈਰਿਜ ਐਕਟ ਦਾ ਬਿੱਲ ਪੇਸ਼ : ਉਹਨਾਂ ਦੱਸਿਆ ਕਿ ਸਾਲ 2012 ਵਿਚ ਆਨੰਦ ਮੈਰਿਜ ਐਕਟ ਦਾ ਬਿੱਲ ਰਾਜ ਸਭਾ 'ਚ ਪੇਸ਼ ਕੀਤਾ ਗਿਆ। ਉਸਦੇ ਸਟੇਟਸ ਬਾਰੇ ਅੱਜ ਤੱਕ ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਹਿੰਦੂ ਮੈਰਿਜ ਐਕਟ 1955 ਵਿਚ ਆਇਆ ਅਤੇ ਲਾਗੂ ਵੀ ਹੋ ਗਿਆ। ਸਿੱਖ ਮੈਰਿਜ ਐਕਟ 113 ਸਾਲ ਬਾਅਦ ਵੀ ਲਾਗੂ ਨਹੀਂ ਹੋ ਸਕਿਆ। ਸਰਕਾਰਾਂ ਦੀਆਂ ਬਿਆਨਬਾਜ਼ੀਆਂ ਅਤੇ ਸਮੇਂ ਦੇ ਮੁੱਖ ਮੰਤਰੀਆਂ ਵੱਲੋਂ ਕੀਤੀਆਂ ਗਈਆਂ ਪਰ ਅਜੇ ਤੱਕ ਲਾਗੂ ਨਹੀਂ ਹੋ ਸਕਿਆ। ਇਹ ਖਾਸ ਤੌਰ 'ਤੇ ਸਿੱਖਾਂ ਨਾਲ ਖਿਲਵਾੜ ਹੈ।

ਸਿੱਖ ਵਿਆਹ ਅਤੇ ਹਿੰਦੂ ਵਿਆਹਾਂ ਦੀਆਂ 'ਚ ਫ਼ਰਕ: ਉਹਨਾਂ ਆਖਿਆ ਸਿੱਖ ਅਤੇ ਹਿੰਦੂ ਵਿਆਹਾਂ ਦੇ ਰੀਤੀ ਰਿਵਾਜਾਂ ਵਿਚ ਫ਼ਰਕ ਹੈ। ਇਹ ਤਾਂ ਉਹ ਗੱਲ ਹੋਈ ਕਿ ਅੰਨੀ ਅੰਨੀ ਨੂੰ ਖਿੱਚ ਰਹੀ ਕਿ ਤੈਨੂੰ ਸੜਕ ਪਾਰ ਕਰਾ ਦਿਆਂ। ਕਈ ਹਿੰਦੂ ਜੋੜੇ ਵੀ ਆਨੰਦ ਕਾਰਜ ਕਰਵਾਉਂਦੇ ਹਨ। ਸਿੰਧੀ ਪਰਿਵਾਰ ਵੀ ਆਨੰਦ ਕਾਰਜ ਕਰਵਾਉਂਦੇ ਹਨ। ਅਜਿਹੀ ਸਥਿਤੀ ਵਿਚ ਤਾਂ ਆਨੰਦ ਮੈਰਿਜ ਐਕਟ ਲਾਗੂ ਹੋਣਾ ਹੀ ਚਾਹੀਦਾ ਹੈ ਜੇ ਲਾਗੂ ਨਹੀਂ ਹੋ ਸਕਿਆ ਤਾਂ ਇਹ ਆਪਣੇ ਆਪ ਦੇ ਵਿਚ ਵੱਡਾ ਸਵਾਲ ਹੈ।
ਉਹਨਾਂ ਦੱਸਿਆ ਕਿ ਪਾਕਿਸਤਾਨ ਸਿੱਖ ਮੈਰਿਜ ਐਕਟ ਨੂੰ ਲੈ ਕੇ ਗੰਭੀਰ ਹੈ ਹਾਲਾਂਕਿ ਉਥੇ ਸਿੱਖ ਘੱਟ ਗਿਣਤੀ ਹਨ। ਪਾਕਿਸਤਾਨ ਆਨੰਦ ਮੈਰਿਜ ਐਕਟ ਨੂੰ ਲੈ ਕੇ ਬਿਲਕੁਲ ਸਪਸ਼ਟ ਹੈ। ਸਰਕਾਰ ਇਸ ਐਕਟ 'ਤੇ ਉਪਰਾਲੇ ਕਰ ਰਹੀ ਹੈ।

ਇਹ ਵੀ ਪੜ੍ਹੋ : Boys entered the girls college: ਹੋਲੀ ਵਾਲੇ ਦਿਨ ਕੁੜੀਆਂ ਦੇ ਕਾਲਜ 'ਚ ਵੜਿਆ ਸਿਰਫਿਰਾ ਨੌਜਵਾਨ, ਦੇਖੋ ਸੀਸੀਟੀਵੀ

ਆਨੰਦ ਮੈਰਿਜ ਐਕਟ ਵਿਚ ਕੀ ਹਨ ਕਾਨੂੰਨੀ ਪ੍ਰਾਵਧਾਨ : ਆਨੰਦ ਮੈਰਿਜ ਐਕਟ ਤਹਿਤ ਵਿਆਹ ਸਿੱਖ ਰੀਤੀ ਰਿਵਾਜਾਂ ਅਨੁਸਾਰ ਰਜਿਸਟਰਡ ਹੋਣਗੇ। ਜੇਕਰ ਵਿਆਹ ਸਿੱਖ ਰੀਤੀ ਰਿਵਾਜਾਂ ਅਨੁਸਾਰ ਹੋਇਆ ਤਾਂ ਵਿਆਹ ਦੀ ਤਰੀਕ ਤੋਂ ਰਜਿਸਟ੍ਰੇਸ਼ਨ ਹੋਵੇਗੀ। 2012 ਵਿਚ ਕੀਤੇ ਗਏ ਸੋਧ ਅਨੁਸਾਰ ਸਿੱਖ ਵਿਆਹ ਹਿੰਦੂ ਮੈਰਿਜ ਐਕਟ ਤਹਿਤ ਰਜਿਸਟਰਡ ਨਹੀਂ ਹੋਣਗੇ ਬਲਕਿ ਸਿੱਖ ਮੈਰਿਜ ਐਕਟ ਤਹਿਤ ਰਜਿਸਟਰਡ ਹੋਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.