ETV Bharat / state

ਹੁਣ ਤੀਜੀ ਵਾਰ ਫਿਰ ਅੰਮ੍ਰਿਤਪਾਲ ਸਿੰਘ ਦੀ ਪਤਨੀ ਦਾ ਵਿਦੇਸ਼ ਜਾਣ ਤੋਂ ਰੋਕਿਆ, ਪੜ੍ਹੋ ਕਿਰਨਦੀਪ ਕੌਰ ਨੇ ਚੁੱਕੇ ਕਿਹੜੇ ਸਵਾਲ

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਹੈ। ਦੂਜੇ ਪਾਸੇ ਕਿਰਨਦੀਪ ਕੌਰ ਨੇ ਵੀ ਇਸ ਦਾ ਕਾਰਣ ਪੁੱਛਦੇ ਕਈ ਸਵਾਲ ਚੁੱਕੇ ਹਨ। ਪੜ੍ਹੋ ਪੂਰੀ ਖ਼ਬਰ...

author img

By

Published : Jul 19, 2023, 3:31 PM IST

Amritpal's wife was Stopped from going abroad for the third time at Amritsar Airport
ਹੁਣ ਤੀਜੀ ਵਾਰ ਫਿਰ ਅੰਮ੍ਰਿਤਪਾਲ ਸਿੰਘ ਦੀ ਪਤਨੀ ਦਾ ਵਿਦੇਸ਼ ਜਾਣ ਤੋਂ ਰੋਕਿਆ, ਪੜ੍ਹੋ ਕਿਰਨਦੀਪ ਕੌਰ ਨੇ ਚੁੱਕੇ ਕਿਹੜੇ ਸਵਾਲ

ਚੰਡੀਗੜ੍ਹ ਡੈਸਕ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਤੀਜੀ ਵਾਰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਉੱਤੇ ਰੋਕਿਆ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਮੀਡੀਆ ਨੂੰ ਆਪਣਾ ਸੰਦੇਸ਼ ਵੀ ਜਾਰੀ ਕੀਤਾ ਹੈ। ਇਸ ਵਿੱਚ ਉਨ੍ਹਾਂ ਕਿਹਾ ਕਿ ਮੈਨੂੰ ਇੰਗਲੈਂਡ ਜਾਣ ਤੋਂ ਤੀਜੀ ਵਾਰ ਰੋਕਿਆ ਗਿਆ ਹੈ, ਕਿਉਂਕਿ ਕਾਨੂੰਨ ਦੇ ਅਨੁਸਾਰ ਮੈਨੂੰ 180 ਦਿਨ ਪਹਿਲਾਂ ਦਾਖਲਾ ਲੈਣ ਦੀ ਲੋੜ ਹੈ। ਅਪ੍ਰੈਲ ਦੇ ਦੌਰਾਨ ਕੁਝ ਮੀਡੀਆ ਅਤੇ ਵਿਅਕਤੀਆਂ ਨੇ ਸੋਚਿਆ ਕਿ ਮੈਂ ਇੰਗਲੈਂਡ ਵਾਪਸ ਦੌੜ ਰਹੀ ਸੀ। ਕਿਸੇ ਦੇ ਵੀ ਘਰ ਵਾਪਸ ਜਾਣ ਨੂੰ ਦੌੜਨਾ ਨਹੀਂ ਕਿਹਾ ਜਾ ਸਕਦਾ। ਇੱਕ ਬ੍ਰਿਟਿਸ਼ ਨਾਗਰਿਕ ਹੋਣ ਦੇ ਨਾਤੇ ਮੇਰੇ 'ਤੇ ਵੱਖ-ਵੱਖ ਨਿਯਮ ਲਾਗੂ ਹੁੰਦੇ ਹਨ।

14 ਜੁਲਾਈ ਨੂੰ ਕੀਤੀ ਸੀ ਫਲਾਇਟ ਬੁੱਕ : ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਕਿਹਾ ਹੈ ਉਦੋਂ ਤੋਂ ਮੈਂ ਇਹ ਪੁਸ਼ਟੀ ਕਰਨ ਲਈ ਕਿ ਮੈਨੂੰ ਇੰਗਲੈਂਡ ਜਾਣ ’ਚ ਕੋਈ ਸਮੱਸਿਆ ਨਹੀਂ ਹੋਵੇਗੀ, ਠੀਕ ਇੱਕ ਮਹੀਨਾ ਪਹਿਲਾਂ 14 ਜੁਲਾਈ ਲਈ ਇੱਕ ਫਲਾਈਟ ਬੁੱਕ ਕੀਤੀ ਸੀ। ਜਿਸ ਦਿਨ ਜਾਣਾ ਸੀ ਮੈਂ ਦੱਸਿਆ ਸੀ ਕਿ ਮੈਨੂੰ ਜਾਣ ’ਚ ਕਿਸੇ ਤਰਾਂ ਦੀ ਕੋਈ ਪਰੇਸ਼ਾਨੀ ਨਹੀਂ ਸੀ, ਫਿਰ ਬੋਰਡਿੰਗ ਦੇ ਸਮੇਂ ਤੋਂ ਕੁਝ ਘੰਟੇ ਪਹਿਲਾਂ ਮੈਨੂੰ ਰੋਕਿਆ ਗਿਆ। ਉਨਾਂ ਨੇ ਮੈਨੂੰ 18 ਤਰੀਕ ਤੱਕ ਕੁਝ ਦਿਨ ਉਡੀਕ ਕਰਨ ਦੀ ਬੇਨਤੀ ਕੀਤੀ। ਇਸ ਲਈ ਮੈਂ ਦੁਬਾਰਾ ਉਸੇ ਤਰ੍ਹਾਂ 19 ਤਾਰੀਖ ਲਈ ਫਿਰ ਤੋਂ ਫਲਾਇਟ ਬੁੱਕ ਕੀਤੀ।

ਇਸ ਲਈ ਰੋਕ ਰਹੇ ਰਾਹ : ਉਨ੍ਹਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਨੇ ਮੇਰੇ ਨਾਲ ਸਿੱਧੇ ਜਾਂ ਸਪਸ਼ਟ ਤੌਰ 'ਤੇ ਗੱਲ ਨਹੀਂ ਕੀਤੀ। ਉਹ ਨਹੀਂ ਚਾਹੁੰਦੇ ਕਿ ਮੈਂ ਅਵਤਾਰ ਸਿੰਘ ਖੰਡਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਵਾਂ। ਮੈਨੂੰ ਇਹ ਵੀ ਨਹੀਂ ਪਤਾ ਕਿ ਅੰਤਿਮ ਸੰਸਕਾਰ ਕਦੋਂ ਅਤੇ ਕਿੱਥੇ ਹੋ ਰਿਹਾ ਹੈ। ਉਹ ਇਸ ਬਾਰੇ ਥੋੜ੍ਹਾ ਬੇਚੈਨ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਉੱਥੇ ਭਾਸ਼ਣ ਦੇਵਾਂਗੀ। ਉਹ ਡਰਦੇ ਇਸ ਗੱਲੋਂ ਵੀ ਡਰਦੇ ਹਨ ਕਿ ਮੈਂ ਇੱਕ ਅੰਦੋਲਨ ਸ਼ੁਰੂ ਕਰ ਦੇਵਾਂਗੀ। ਇਸੇ ਲਈ ਸਰਕਾਰ ਅਤੇ ਵਿਸ਼ੇਸ਼ ਏਜੰਸੀਆਂ ਮੈਨੂੰ ਦੇਸ਼ ਛੱਡਣ ਤੋਂ ਰੋਕ ਰਹੀਆਂ ਹਨ।

ਮੇਰਾ ਪਤੀ ਮੇਰੀ ਤਰਜੀਹ ਹੈ : ਕਿਰਨਦੀਪ ਕੌਰ ਨੇ ਕਿਹਾ ਕਿ ਮੈਂ ਸਿਰਫ਼ ਆਪਣੇ ਪਰਿਵਾਰ ਨੂੰ ਮਿਲਣ ਲਈ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੇ ਤਹਿਤ ਜਾਣ ਦੀ ਕੋਸ਼ਿਸ਼ ਕਰ ਰਹੀ ਹਾਂ। ਮੇਰੀ ਯਾਤਰਾ ਇੱਕ ਜਾਂ ਦੋ ਹਫ਼ਤਿਆਂ ਲਈ ਸੀ, ਮੇਰਾ ਉੱਥੇ ਜ਼ਿਆਦਾ ਦੇਰ ਤੱਕ ਰੁਕਣ ਦਾ ਕੋਈ ਇਰਾਦਾ ਨਹੀਂ ਹੈ, ਮੇਰੀ ਤਰਜੀਹ ਮੇਰੇ ਪਤੀ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਇਥੇ ਐੱਲਓਸੀ ਸੰਬੰਧੀ ਸਮੱਸਿਆ ਹੈ ਪਰ ਮੈਨੂੰ ਅਜਿਹਾ ਕੋਈ ਦਸਤਾਵੇਜ਼ ਨਹੀਂ ਦਿੱਤਾ ਗਿਆ ਕਿ ਜਿਸ ਨਾਲ ਇਹ ਪਤਾ ਲੱਗ ਸਕੇ। ਜੇਕਰ ਅਜਿਹਾ ਕੁੱਝ ਹੈ ਤਾਂ ਉਹ ਕਿਸ ਆਧਾਰ 'ਤੇ ਅਤੇ ਕਿਉਂ ਮੈਨੂੰ ਦਿਖਾਉਣ ਤੋਂ ਇਨਕਾਰ ਕਰ ਰਹੇ ਹਨ? ਜੇਕਰ ਅਜਿਹਾ ਨਹੀਂ ਹੈ, ਤਾਂ ਉਹ ਮੈਨੂੰ ਦੇਸ਼ ਛੱਡਣ ਤੋਂ ਵੀ ਨਹੀਂ ਰੋਕ ਸਕਦੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.