ਅੰਮ੍ਰਿਤਸਰ: ਬਿਆਨਾਂ ਅਤੇ ਐਕਸ਼ਨਾਂ ਕਰਕੇ ਲਗਾਤਾਰ ਸੁਰਖੀਆਂ ਵਿੱਚ ਚੱਲ ਰਹੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਹਿਯੋਗੀ ਗੁਰਿੰਦਰਪਾਲ ਔਜਲਾ ਨੂੰ ਅੰਮ੍ਰਿਤਸਰ ਏਅਰਪੋਰਟ ਉੱਤੇ ਪੁਲਿਸ ਵੱਲੋਂ ਰੋਕਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਮਾਮ ਵਿਵਾਦਾਂ ਤੋਂ ਬਾਅਦ ਗੁਰਿੰਦਰਪਾਲ ਸਿੰਘ ਵਿਦੇਸ਼ ਉਡਾਰੀ ਮਾਰਨ ਦੀ ਚਾਹਤ ਵਿੱਚ ਸੀ ਪਰ ਇਸ ਦੌਰਾਨ ਉਸ ਨੂੰ ਏਅਰਪੋਰਟ ਉੱਤੇ ਹੀ ਡੱਕ ਲਿਆ ਗਿਆ ਹੈ। ਇਸ ਤੋਂ ਇਲਾਵਾ ਗਰਿੰਦਰਪਾਲ ਸਿੰਘ ਖ਼ਿਲਾਫ਼ ਪਹਿਲਾਂ ਵੀ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਦੱਸ ਦਈਏ ਗੁਰਿੰਦਰਪਾਲ ਔਜਲਾ ਅੰਮ੍ਰਿਤਪਾਲ ਦਾ ਸੋਸ਼ਲ ਮੀਡੀਆ ਸੰਭਾਲਦਾ ਹੈ।
ਅੰਮ੍ਰਿਤਪਾਲ ਦੇ ਸਾਥੀਆਂ ਉੱਤੇ ਹੋ ਰਿਹਾ ਐਕਸ਼ਨ: ਵਾਰਿਜ ਪੰਜਾਬ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਪਹਿਲਾਂ ਤਿੱਖੇ ਬਿਆਨਾਂ ਕਰਕੇ ਸੁਰਖੀਆਂ ਵਿੱਚ ਸੀ ਪਰ ਬਾਅਦ ਵਿੱਚ ਉਸ ਨੇ ਅਜਨਾਲਾ ਵਿੱਚ ਜੋ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਪੁਲਿਸ ਥਾਣੇ ਨੂੰ ਕਬਜ਼ੇ ਵਿੱਚ ਲੈਂ ਦਾ ਕਾਂਡ ਕੀਤਾ ਉਸ ਮਗਰੋਂ ਉਹ ਸਭ ਦੀ ਰਡਾਰ ਉੱਤੇ ਪਹੁੰਚ ਗਿਆ। ਦੂਜੇ ਪਾਸੇ ਹੁਣ ਅੰਮ੍ਰਿਤਪਾਲ ਦੇ ਸਾਥੀ ਵੀ ਉਸ ਦੇ ਸਮੇਤ ਰਡਾਰ ਉੱਤੇ ਨੇ ਜਿੱਥੇ ਅੰਮ੍ਰਿਤਪਾਲ ਦੇ ਸਾਥੀ ਨੂੰ ਗੁਰਿੰਦਰਪਾਲ ਨੂੰ ਪੁਲਿਸ ਵੱਲੋਂ ਵਿਦੇਸ਼ ਜਾਣ ਤੋਂ ਏਅਰਪੋਰਟ ਉੱਤੇ ਰੋਕ ਲਿਆ ਗਿਆ ਉੱਤੇ ਹੀ ਅੰਮ੍ਰਿਤਪਾਲ ਦੇ 12 ਸਾਥੀਆਂ ਦੇ ਅਸਲੇ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਗਏ ਨੇ। ਲਾਈਸੈਂਸ ਰੱਦ ਹੋਣ ਉੱਤੇ ਅੰਮ੍ਰਿਤਪਾਲ ਨੇ ਕਿਹਾ ਸੀ ਕਿ ਸਰਕਾਰ ਅਤੇ ਏਜੰਸੀਆਂ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਨਿਹੱਥਾ ਕਰਕੇ ਮਰਵਾਉਣਾ ਚਾਹੁੰਦੀਆਂ ਨੇ ਕਿਉਂਕਿ ਮੂਸੇਵਾਲਾ ਦੇ ਹਥਿਆਰਾਂ ਉੱਤੇ ਸਰਕਾਰਾਂ ਹਰ ਰੋਜ਼ ਸਵਾਲ ਕਰਦੀਆਂ ਸਨ ਪਰ ਮੂਸੇਵਾਲਾ ਦਾ ਕਤਲ ਕਰਨ ਆਏ ਸ਼ੂਟਰਾਂ ਕੋਲ ਅੱਜ ਦੇ ਸਮੇਂ ਦੇ ਸਾਰੇ ਆਟੋ ਮੈਟਿਕ ਹਥਿਆਰ ਸਨ ਅਤੇ ਉਸ ਸਮੇਂ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਰਹਿੰਦੀ ਹੈ।
ਏਜੰਸੀਆਂ ਉੱਤੇ ਅੰਮ੍ਰਿਤਪਾਲ ਦਾ ਨਿਸ਼ਾਨਾ: ਦੱਸ ਦਈਏ ਬੀਤੇ ਦਿਨੀ ਪੰਜਾਬ ਪੁਲਿਸ ਏਜੰਸੀਆਂ ਰਾਹੀਂ ਸੂਚਨਾ ਮਿਲੀ ਸੀ ਕਿ ਅੰਮ੍ਰਿਤਪਾਲ ਉੱਤੇ ਜਾਨਲੇਵਾ ਹਮਲਾ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਚੌਕਸ ਰਹਿਣ ਦੀ ਲੋੜ ਹੈ। ਇਸ ਤੋਂ ਬਾਅਦ ਅੰਮ੍ਰਿਤਪਾਲ ਨੇ ਕਿਹਾ ਸੀ ਕਿ ਉਸ ਨੂੰ ਕਿਸੇ ਤੋਂ ਕੋਈ ਖ਼ਤਰਾ ਨਹੀਂ ਸਗੋਂ ਚੌਕਸ ਰਹਿਣ ਦੀ ਸੂਚਨਾ ਦੇਣ ਵਾਲੀਆਂ ਏਜੰਸੀਆਂ ਤੋਂ ਹੀ ਉਨ੍ਹਾਂ ਨੂੰ ਅਸਲ ਖ਼ਤਰਾ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਇਹ ਵੀ ਕਹਿ ਚੁੱਕੇ ਹੈ ਕਿ ਉਹ ਖੁੱਦ ਨੂੰ ਭਾਰਤੀ ਨਾਗਰਿਕ ਨਹੀਂ ਮੰਨਦਾ ਅਤੇ ਉਸ ਨੇ ਪਾਸਪੋਰਟ ਵੀ ਸਿਰਫ਼ ਯਾਤਰਾ ਦੇ ਮੰਤਵ ਨਾਲ ਲਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਨੇ ਹਿੰਸਾ ਦੇ ਰਾਹ ਨੂੰ ਵੀ ਸਹੀ ਦੱਸਿਆ ਸੀ ਉਸ ਨੇ ਕਿਹਾ ਸੀ ਕਿ ਹਿੰਸਾ ਦਾ ਰਾਹ ਇਖਤਿਆਰ ਕਰਕੇ ਹੀ ਭਾਰਤ ਨੂੰ ਵੀ ਆਜ਼ਾਦੀ ਨਸੀਬ ਹੋਈ ਸੀ।
ਇਹ ਵੀ ਪੜ੍ਹੋ: Slogans of Khalistan : ਰਾਸ਼ਟਰਪਤੀ ਦੀ ਫੇਰੀ ਤੋਂ ਪਹਿਲਾਂ ਅੰਮ੍ਰਿਤਸਰ 'ਚ ਲੱਗੇ ਖਾਲਿਸਤਾਨ ਦੇ ਬੈਨਰ