ਚੰਡੀਗੜ੍ਹ: ਵਿਦੇਸ਼ੀ ਸ਼ਰਾਬ ਦੇ ਚਾਹਵਾਨਾਂ ਨੂੰ ਹੁਣ ਚੰਡੀਗੜ੍ਹ ਸਵਰਗ ਵਰਗਾ ਜਾਪੇਗਾ ਕਿਉਂਕਿ ਹੁਣ ਸਿਟੀ ਬਿਊਟੀਫੁੱਲ ਵਿੱਚ ਵਿਦੇਸ਼ੀ ਸ਼ਰਾਬ ਦੇ ਰੇਟਾਂ ਵਿੱਚ 300 ਤੋਂ ਲੈ ਕੇ 3 ਹਜ਼ਾਰ ਤੱਕ ਦੀ ਕਟੌਤੀ ਕੀਤੀ ਗਈ ਹੈ। ਆਓ ਜਾਣਦੇ ਹਾਂ ਸ਼ਰਾਬੀਆਂ ਨੂੰ ਐਨੀ ਖੁੱਲ੍ਹ ਦੇਣ ਪਿੱਛੇ ਦਾ ਕਾਰਨ।
ਇਸ ਤੋਂ ਤਾਂ ਚੰਡੀਗੜ੍ਹ ਵਾਲ਼ੇ ਜਾਣੂ ਹੀ ਹਨ ਕਿ ਇੱਥੇ ਵਿਦੇਸ਼ੀ ਸ਼ਰਾਬ ਪੀਣ ਵਾਲਿਆਂ ਦੀ ਕੋਈ ਥੋੜ ਨਹੀਂ ਹੈ ਇਸ ਲਈ ਇੱਥੇ ਠੇਕੇਦਾਰ ਵੀ ਡਿਮਾਂਡ ਦੇ ਚਲਦਿਆਂ ਵਿਦੇਸ਼ੀ ਸ਼ਰਾਬ ਦਾ ਸਟੌਕ ਲਿਆ ਕੇ ਰੱਖ ਲੈਂਦੇ ਹਨ। ਪਰ ਕਈ ਵਾਰ ਵਿਦੇਸ਼ੀ ਸ਼ਰਾਬ ਦਾ ਸਟੌਕ ਵੱਧ ਹੋਣ ਕਰਕੇ ਪੂਰੀ ਵਿਕ ਨਹੀਂ ਪਾਉਂਦੀ ਇਸ ਲਈ ਠੇਕੇਦਾਰ ਵਿਦੇਸ਼ੀ ਬ੍ਰਾਂਡ ਦੀ ਕੀਮਤ ਵਿੱਚ ਕਟੌਤੀ ਕਰ ਦਿੰਦੇ ਹਨ।
ਇਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸ਼ਰਾਬ ਕਾਰੋਬਾਰੀਆਂ ਨੇ ਵਿਦੇਸ਼ੀ ਸ਼ਰਾਬ ਦੀ ਕੀਮਤ ਵਿੱਚ 3000 ਰੁਪਏ ਤੱਕ ਦੀ ਛੋਟ ਦੇ ਦਿੱਤੀ ਹੈ। ਸ਼ਰਾਬ ਦੀ ਕੀਮਤਾਂ ‘ਚ ਕਮੀ ਬਾਰੇ ਵਪਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਰਚ 2020 ਤੋਂ ਪਹਿਲਾਂ ਪੁਰਾਣਾ ਸਟੌਕ ਖ਼ਤਮ ਕਰਨਾ ਹੈ।
ਜਦੋਂ ਇੱਥੇ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਚੰਡੀਗੜ੍ਹ ਵਿੱਚ ਸ਼ਰਾਬ ਦੇ ਰੇਟਾਂ ਵਿੱਚ ਕਮੀਂ ਤਾਂ ਆਈ ਹੈ ਤਾਂ ਅਜਿਹੇ ਮਾਮਲੇ ਵਧ ਜਾਂਦੇ ਹਨ ਕਿ ਜਿਸ ਵਿੱਚ ਗੁਆਂਢੀ ਸੂਬਿਆਂ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਰਾਬ ਲੈ ਕੇ ਜਾਂਦੇ ਹਨ ਜਿਸ ਦਾ ਸਿੱਧਾ-ਸਿੱਧਾ ਪ੍ਰਭਾਵ ਤਸਕਰੀ ਤੇ ਪੈਂਦਾ ਹੈ।
ਜੇ ਚੰਡੀਗੜ੍ਹ ਵਿੱਚ ਸ਼ਰਾਬ ਸਸਤੀ ਹੋ ਗਈ ਹੈ ਤਾਂ ਹੁਣ ਪ੍ਰਸ਼ਾਸਨ ਨੂੰ ਧਿਆਨ ਰੱਖਣਾ ਪਵੇਗਾ ਕਿ ਇਸ ਦੀ ਤਸਕਰੀ ਨਾ ਹੋ ਸਕੇ ਕਿਉਂਕਿ ਲੋਕ ਇੱਥੋਂ ਸ਼ਰਾਬ ਲਜਾ ਕੇ ਗੁਆਂਢੀ ਸੂਬਿਆਂ ਵਿੱਚ ਮਹਿੰਦੀ ਵੇਚਦੇ ਹਨ। ਹਾਲਾਂਕਿ ਇਸ ਤੇ ਮਨਾਹੀ ਹੈ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਇਸ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ ਪਰ ਫਿਰ ਵੀ ਇਸ ਦੇ ਕਈ ਮਾਮਲੇ ਸਾਹਮਣੇ ਆ ਹੀ ਜਾਂਦੇ ਹਨ।