ETV Bharat / state

Highest price for sugarcane:ਗੰਨਾ ਕਿਸਾਨਾਂ ਨਾਲ ਸੀਐੱਮ ਮਾਨ ਨੇ ਮੀਟਿੰਗ ਮਗਰੋਂ ਕੀਤਾ ਐਲਾਨ,ਕਿਹਾ-ਗੰਨੇ ਦਾ ਕਿਸਾਨਾਂ ਨੂੰ ਮਿਲੇਗਾ ਸਭ ਤੋਂ ਜ਼ਿਆਦਾ ਭਾਅ - ਸ਼ੂਗਰ ਮਿੱਲਰਾਂ ਨਾਲ ਮੀਟਿੰਗ

ਗੰਨੇ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਬਕਾਇਆ ਰਾਸ਼ੀ ਲਈ ਜਲੰਧਰ ਵਿੱਚ ਮੁੱਖ ਮਾਰਗ ਜਾਮ ਕਰਕੇ ਬੈਠੇ ਕਿਸਾਨਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਕੀਤੀ। ਇਸ ਦੌਰਾਨ ਸੀਐੱਮ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਗੰਨਾ ਕਿਸਾਨਾਂ ਨੂੰ ਉਨ੍ਹਾਂ ਦੇ ਗੰਨੇ ਦੀ ਫਸਲ ਦਾ ਸਭ ਤੋਂ ਜ਼ਿਆਦਾ ਭਾਅ ਮਿਲੇਗਾ। (Demonstration of sugarcane farmers in Jalandhar)

After a meeting with sugarcane farmers in Chandigarh, CM Mann said that the farmers will get the highest price for sugarcane.
Highest price for sugarcane:ਗੰਨਾ ਕਿਸਾਨਾਂ ਨਾਲ ਸੀਐੱਮ ਮਾਨ ਨੇ ਮੀਟਿੰਗ ਮਗਰੋਂ ਕੀਤਾ ਐਲਾਨ,ਕਿਹਾ-ਗੰਨੇ ਦਾ ਕਿਸਾਨਾਂ ਨੂੰ ਮਿਲੇਗਾ ਸਭ ਤੋਂ ਜ਼ਿਆਦਾ ਭਾਅ
author img

By ETV Bharat Punjabi Team

Published : Nov 24, 2023, 6:35 PM IST

ਚੰਡੀਗੜ੍ਹ: ਪਿਛਲੇ ਕੁੱਝ ਦਿਨਾਂ ਤੋਂ ਜਲੰਧਰ ਵਿਖੇ ਮੁੱਖ ਮਾਰਗ ਜਾਮ ਕਰਕੇ ਬੈਠੇ ਗੰਨਾ ਕਿਸਾਨ (sugar cane farmer) ਪੰਜਾਬ ਸਰਕਾਰ ਲਈ ਮੁਸ਼ਕਿਲ ਦਾ ਸਬੱਬ ਬਣੇ ਹੋਏ ਸਨ ਪਰ ਹੁਣ ਚੰਡੀਗੜ੍ਹ ਵਿੱਚ ਗੰਨਾ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਮਗਰੋਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਸਭ ਤੋਂ ਜ਼ਿਆਦਾ ਭਾਅ ਮਿਲੇਗਾ। ਭਾਵੇਂ ਸੀਐੱਮ ਮਾਨ ਦੇ ਇਸ ਐਲਾਨ ਤੋਂ ਬਾਅਦ ਕਿਸਾਨ ਆਗੂਆਂ ਵਿਚਾਲੇ ਕੁੱਝ ਆਪਸੀ ਵਿਵਾਦ ਹੋਇਆ ਪਰ ਇਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਖਤਮ ਕਰਨ ਲਈ ਸਹਿਮਤੀ ਕਰ ਲਈ।

ਟਾਪ ਉੱਤੇ ਮਿਲੇਗਾ ਭਾਅ: ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant maan) ਨੇ ਕਿਹਾ ਕਿ ਕਿਸਾਨੀ ਦੇ ਭਲੇ ਲਈ ਪੰਜਾਬ ਹਮੇਸ਼ਾ ਟਾਪ ਉੱਤੇ ਰਿਹਾ ਹੈ ਅਤੇ ਜਿੱਥੋਂ ਤੱਕ ਗੰਨੇ ਦਾ ਭਾਅ ਵਧਾਉਣ ਦੀ ਗੱਲ ਹੈ ਤਾਂ ਇਸ ਵਾਰ ਵੀ ਪੰਜਾਬ ਟਾਪ ਉੱਤੇ ਰਹੇਗਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਗੰਨੇ ਦਾ ਸਭ ਤੋਂ (The highest price of sugarcane) ਸਿਖਰਲਾ ਭਾਅ ਮਿਲੇਗਾ। ਉਨ੍ਹਾਂ ਧਰਨੇ ਦੌਰਾਨ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵੀ ਗੱਲ ਕੀਤੀ। ਸੀਐੱਮ ਮਾਨ ਨੇ ਕਿਹਾ ਕਿ ਕਿਸਾਨਾਂ ਨੇ ਸਹਿਮਤੀ ਜਤਾਈ ਹੈ ਕਿ ਅੱਗੇ ਤੋਂ ਧਰਨਾ ਪ੍ਰਦਰਸ਼ਨ ਲਈ ਰੋਡ ਜਾਮ ਬੰਦ ਕਰਨ ਦਾ ਟ੍ਰੈਂਡ ਖਤਮ ਕੀਤਾ ਜਾਵੇਗਾ ਤਾਂ ਕਿ ਆਮ ਲੋਕ ਪਰੇਸ਼ਾਨ ਨਾ ਹੋਣ।

  • ਕਿਸਾਨ ਯੂਨੀਅਨਾਂ ਨਾਲ ਬਹੁਤ ਸੁਖਾਵੇਂ ਤੇ ਵਧੀਆ ਮਾਹੌਲ ‘ਚ ਮੀਟਿੰਗ ਹੋਈ ਹੈ….ਸਾਰਿਆਂ ਨੂੰ ਅਪੀਲ ਕੀਤੀ ਕਿ ਧਰਨਿਆਂ ਨਾਲ ਆਮ ਲੋਕਾਂ ਨੂੰ ਬਹੁਤ ਖੱਜਲ ਹੋਣਾ ਪੈਂਦਾ ਹੈ..ਇਹ ਟਰੈਂਡ ਬਦਲਣਾ ਪਊ…ਸਰਕਾਰ ਹਰ ਵੇਲੇ ਗੱਲ ਕਰਨ ਲਈ ਤਿਆਰ ਹੈ… pic.twitter.com/HFYdfWLCZJ

    — Bhagwant Mann (@BhagwantMann) November 24, 2023 " class="align-text-top noRightClick twitterSection" data=" ">

ਕਿਸਾਨ ਯੂਨੀਅਨਾਂ ਨਾਲ ਬਹੁਤ ਸੁਖਾਵੇਂ ਤੇ ਵਧੀਆ ਮਾਹੌਲ ‘ਚ ਮੀਟਿੰਗ ਹੋਈ ਹੈ….ਸਾਰਿਆਂ ਨੂੰ ਅਪੀਲ ਕੀਤੀ ਕਿ ਧਰਨਿਆਂ ਨਾਲ ਆਮ ਲੋਕਾਂ ਨੂੰ ਬਹੁਤ ਖੱਜਲ ਹੋਣਾ ਪੈਂਦਾ ਹੈ..ਇਹ ਟਰੈਂਡ ਬਦਲਣਾ ਪਊ…ਸਰਕਾਰ ਹਰ ਵੇਲੇ ਗੱਲ ਕਰਨ ਲਈ ਤਿਆਰ ਹੈ…ਭਗਵੰਤ ਮਾਨ,ਸੀਐੱਮ,ਪੰਜਾਬ

ਸ਼ੂਗਰ ਮਿੱਲਰਾਂ ਨਾਲ ਵੀ ਮੀਟਿੰਗ: ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਜੇਕਰ ਗੰਨੇ ਦਾ ਭਾਅ ਸਿਖ਼ਰ ਉੱਤੇ ਪਹੁੰਚਾਉਣਾ ਹੈ ਤਾਂ ਸ਼ੂਗਰ ਮਿੱਲ ਮਾਲਕਾਂ ਨੂੰ ਵੀ ਨਾਲ ਲੈਕੇ ਚੱਲਣਾ ਪਵੇਗਾ ਅਤੇ ਇਸ ਲਈ ਭਲਕੇ ਉਹ ਸ਼ੂਗਰ ਮਿੱਲਰਾਂ (Meeting with sugar millers) ਨਾਲ ਮੀਟਿੰਗ ਕਰਨਗੇ। ਸੀਐੱਮ ਮਾਨ ਨੇ ਕਿਹਾ ਕਿ ਮਿੱਲਰਾਂ ਨਾਲ ਮੀਟਿੰਗ ਕਰਕੇ ਉਹ ਸਾਰੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਯਤਨ ਕਰਕੇ ਕਿਸਾਨਾਂ ਅਤੇ ਮਿੱਲਰਾ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਦੀ ਪੂਰੀ ਕੋਸ਼ਿਸ਼ ਕਰਨਗੇ। ਸੀਐੱਮ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਮਿੱਲ ਮਾਲਕ ਸਿਰਫ ਖੰਡ ਤੋਂ ਹੀ ਨਹੀਂ ਕਮਾ ਰਹੇ ਸਗੋਂ ਉਨ੍ਹਾਂ ਨੂੰ ਗੰਨੇ ਤੋਂ ਹੋਰ ਵੀ ਕਈ ਤਰ੍ਹਾਂ ਦੀ ਆਮਦਨ ਹੁੰਦੀ ਹੈ। ਉਨ੍ਹਾਂ ਕਿਹਾ ਅੱਜ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਹੈ ਤਾਂ ਜੋ ਮਿੱਲ ਮਾਲਕਾਂ ਦੇ ਨਾਲ-ਨਾਲ ਕਿਸਾਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ।

  • ਕੱਲ੍ਹ ਨੂੰ ਸਰਕਾਰ ਗੰਨਾ ਮਿੱਲ ਮਾਲਕਾਂ ਨਾਲ ਮੀਟਿੰਗ ਕਰੇਗੀ..ਉਹਨਾਂ ਦੇ ਸੁਝਾਅ ਵੀ ਲਏ ਜਾਣਗੇ…ਅਸੀਂ ਕਿਸੇ ਵੀ ਵਰਗ ਨੂੰ ਘਾਟਾ ਨੀ ਪੈਣ ਦੇਵਾਂਗੇ…ਇਕੱਠੇ ਮਿਲ ਕੇ ਹੀ ਪੰਜਾਬ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ.. pic.twitter.com/ho8qz0xvcA

ਕੱਲ੍ਹ ਨੂੰ ਸਰਕਾਰ ਗੰਨਾ ਮਿੱਲ ਮਾਲਕਾਂ ਨਾਲ ਮੀਟਿੰਗ ਕਰੇਗੀ..ਉਹਨਾਂ ਦੇ ਸੁਝਾਅ ਵੀ ਲਏ ਜਾਣਗੇ…ਅਸੀਂ ਕਿਸੇ ਵੀ ਵਰਗ ਨੂੰ ਘਾਟਾ ਨੀ ਪੈਣ ਦੇਵਾਂਗੇ…ਇਕੱਠੇ ਮਿਲ ਕੇ ਹੀ ਪੰਜਾਬ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ...ਭਗਵੰਤ ਮਾਨ,ਸੀਐੱਮ,ਪੰਜਾਬ

ETV Bharat Logo

Copyright © 2024 Ushodaya Enterprises Pvt. Ltd., All Rights Reserved.