ਚੰਡੀਗੜ੍ਹ: ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ਼ਤਿਹਾਰ ਦੇ ਜ਼ਰੀਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਰਾ ਝੂਠ ਬੋਲ ਰਹੇ ਹਨ ਸਖਬੀਰ ਬਾਦਲ ਨੇ ਕਿਹਾ ਕਿ ਆਮ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਆਪਣੀਆਂ ਕਮਜ਼ੋਰੀਆਂ ਲਕੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਖ਼ਬਾਰਾਂ ਦੇ ਵਿੱਚ ਨਰੋਆ ਪੰਜਾਬ ਦੇ ਨਾਮ ਤੋਂ ਇਸ਼ਤਿਹਾਰ ਦਿੱਤੇ ਗਏ ਹਨ, ਜਿਸ ਵਿੱਚ ਟਰਾਂਸਫਾਰਮ ਲਗਾਉਣ ਦੀ ਗੱਲ ਕੀਤੀ ਗਈ ਹੈ ਇਸ ਬਾਬਾਤ ਉਨ੍ਹਾਂ ਕਿਹਾ ਕਿ ਮੇਰੀ ਚੇਅਰਮੈਨ ਨਾਲ ਗੱਲ ਹੋਈ ਹੈ ਪਰ ਉਨ੍ਹਾਂ ਨੇ ਸਾਫ਼ ਕਿਹਾ ਕਿ ਇੰਨੇ ਟਰਾਂਸਫਾਰਮ ਦਾ ਪੰਜਾਬ ਵਿੱਚ ਹੈ ਹੀ ਨਹੀਂ। ਸੁਖਬੀਰ ਬਾਦਲ ਨੇ ਕਿਹਾ ਕਿ ਫਿਰ ਇਸ਼ਤਿਹਾਰ ਦੇ ਕੇ ਇਹ ਝੂਠ ਕਿਉਂ ਬੋਲਿਆ ਜਾ ਰਿਹਾ ਹੈ।
ਇਸ ਇਸ਼ਤਿਹਾਰ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਚੀਮਾ ਨੇ ਕਿਹਾ ਕਿ ਸ਼ੋਮਣੀ ਅਕਾਲੀ ਦਲ ਵੱਲੋਂ ਜੋ ਪ੍ਰਾਜੈਕਟ ਲਾਏ ਗਏ ਸਨ, ਕੈਪਟਨ ਸਰਕਾਰ ਨੇ ਸਿਰਫ਼ ਉਸ ਨੂੰ ਬੰਦ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਹੀ ਕਿਹਾ ਗਿਆ ਕਿ ਇਸ ਇੰਡਸਟਰੀ ਨੂੰ 5 ਰੁਪਏ ਯੂਨਿਟ ਬਿਜਲੀ ਮਿਲ ਰਹੀ ਹੈ ਅਤੇ ਇਸ ਤੋਂ ਵੱਡੀ ਗੱਲ ਕਿ ਬਿਜਲੀ ਬਿੱਲ ਹੀ ਕਿਤੇ ਰਹੀ ਹੈ ਉਨ੍ਹਾਂ ਦੇ ਇੰਡਸਟਰੀ ਨੂੰ ਤਾਂ ਸਰਕਾਰ ਬੰਦ ਕਰਵਾ ਰਹੀ ਹੈ। ਜੇ ਹਾਲਾਤ ਇਸੇ ਤਰ੍ਹਾਂ ਹੀ ਰਹੇ ਤਾਂ ਪੰਜਾਬ ਵਿੱਚ ਕੋਈ ਇੰਡਸਟਰੀ ਨਹੀਂ ਆਵੇਗੀ।
ਉਨ੍ਹਾਂ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਜਿਹੜਾ ਕਾਰਨ ਦੱਸਿਆ ਹੈ ਉਹ ਕਾਫ਼ੀ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਕੋਈ ਇਸ ਕਰਕੇ ਵੀ ਥਰਮਲ ਪਲਾਂਟ ਨੂੰ ਬੰਦ ਕਰਨਾ ਹੈ ਕਿ ਉਥੇ ਲੋਕਾਂ ਨੂੰ ਨੌਕਰੀ ਦੇਣੀ ਪਵੇਗੀ।
ਇਹ ਵੀ ਪੜੋ: ਪੰਜਾਬ ਕਾਂਗਰਸ ਕਲੇਸ਼: ਹੁਣ ਹਾਈਕਮਾਨ ਦਾ ਫੈਸਲਾ ਆਖਰੀ