ਚੰਡੀਗੜ: ਸੂਬੇ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਦੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ, ਡਾਇਰੈਕਟੋਰੇਟ ਫੂਡ ਐਂਡ ਡਰੱਗ ਐਡਮਿਨਸਟੇ੍ਰਸ਼ਨ ਪੰਜਾਬ ਵੱਲੋਂ ਥੋਕ ਅਤੇ ਰਿਟੇਲ ਲਾਇਸੰਸ ਧਾਰਕਾਂ ਦੁਆਰਾ ਟਰਾਮਾਡੋਲ ਅਤੇ ਟੇਪੈਂਟਾਡੋਲ ਦੀਆਂ ਗੋਲੀਆਂ ਦੇ ਭੰਡਾਰਨ, ਵਿਕਰੀ ਅਤੇ ਵੰਡ ’ਤੇ ਰੋਕ ਲਗਾਉਣ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ ਹਨ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ, ਪੰਜਾਬ ਦੇ ਕਮਿਸ਼ਨਰ ਸ. ਕੇ.ਐਸ. ਪੰਨੂ ਨੇ ਦਿੱਤੀ।
ਇਨਾਂ ਦਵਾਈਆਂ ਦੀ ਲੋੜੀਂਦੀ ਮਾਤਰਾ ਦੀ ਉਪਲੱਬਧਤਾ ’ਤੇ ਕੋਈ ਪ੍ਰਭਾਵ ਨਾ ਪੈਣ ਅਤੇ ਨਾਲ ਹੀ ਇਨਾਂ ਦੀ ਦੁਰਵਰਤੋਂ ਦੇ ਮੱਦੇਨਜ਼ਰ ਸੁਖਾਲੀ ਉਪਲੱਬਧਤਾ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਟਰਾਮਾਡੋਲ ਅਤੇ ਟੇਪੈਂਟਾਡੋਲ ਦੀਆਂ ਗੋਲੀਆਂ ਸਿਰਫ਼ ਮਾਨਤਾ ਪ੍ਰਾਪਤ ਲਾਇਸੰਸ ਧਾਰਕਾਂ ਕੋਲ ਹੀ ਉਪਲੱਬਧ ਹੋਣਗੀਆਂ, ਜੋ ਕੋਈ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਅੰਦਰ ਜਾਂ ਬਾਹਰ ਮੈਡੀਕਲ ਸਟੋਰ ਚਲਾ ਰਹੇ ਹਨ। ਪਨੂੰ ਨੇ ਕਿਹਾ ਕਿ ਉਹ (ਲਾਇਸੰਸ ਧਾਰਕ) ਇੱਕੋ ਸਮੇਂ ’ਤੇ 500 ਗੋਲੀਆਂ/ਕੈਪਸੂਲ ਰੱਖਣ ਦੀ ਸ਼ਰਤ ’ਤੇ ਆਪਣੇ ਸਬੰਧਤ ਖੇਤਰ ਦੀ ਜ਼ੋਨਲ ਲਾਇਸੰਸਿੰਗ ਅਥਾਰਟੀ ਅੱਗੇ ਲਿਖਤੀ ਰੂਪ ਵਿੱਚ ਬੇਨਤੀ ਦਰਜ ਕਰਵਾ ਕੇ ਉਕਤ ਦਵਾਈਆਂ ਰੱਖ ਸਕਦੇ ਹਨ।
ਉਨਾਂ ਕਿਹਾ ਕਿ ਇਸ ਤੋਂ ਇਲਾਵਾ ਜੋ ਥੋਕ ਵਿਕਰੇਤਾ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਸਿੱਧੇ ਸਟਾਕਿਸਟ ਹਨ, ਉਨਾਂ ਨੂੰ ਇੱਕੋ ਸਮੇਂ ਟਰਾਮਾਡੋਲ ਅਤੇ ਟੇਪੈਂਟਾਡੋਲ ਦੀਆਂ 5000 ਗੋਲੀਆਂ/ਕੈਪਸੂਲ ਰੱਖਣ ਦੀ ਆਗਿਆ ਹੈ ਅਤੇ ਸਟੇਟ ਲਾਇਸੰਸਿੰਗ ਅਥਾਰਟੀ ਤੋਂ ਵਿਸ਼ੇਸ਼ ਇਜ਼ਾਜ਼ਤ ਲੈ ਕੇ ਸੀ.ਐਂਡ ਐਫ.ਏ. ਲਾਇਸੰਸ ਧਾਰਕ 50,000 ਗੋਲੀਆਂ/ਕੈਪਸੂਲ ਰੱਖ ਸਕਦੇ ਹਨ।
ਰਿਟੇਲ ਵਿਕਰੇਤਾਵਾਂ ਨੂੰ ਟਰਾਮਾਡੋਲ ਅਤੇ ਟੇਪੈਂਟਾਡੋਲ ਦੀਆਂ ਗੋਲੀਆਂ ਰੱਖਣ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਇਸਦੇ ਨਾਲ ਹੀ ਡੈਕਸਟੋਰਪੋਰਪੌਕਸੀਫੀਨ, ਡਾਈਪੈਨੋਜਾਈਲੇਟ, ਕੋਡਾਈਨ, ਪੈਂਟਾਜੋਸਾਈਨ, ਬੋਪਰੀਨੌਰਫਾਈਨ ਅਤੇ ਨਾਈਟ੍ਰਾਜੀਪੈਮ ਵਰਗੀਆਂ ਪਾਬੰਦੀਸ਼ੁਦਾ ਦਵਾਈਆਂ ਰੱਖਣ ਦੀ ਵੀ ਮਨਾਹੀ ਹੈ।
ਪਨੂੰ ਨੇ ਸਟਾਕਿਸਟਾਂ ਦੀ ਜਵਾਬਦੇਹੀ ਤੈਅ ਕਰਨ ਲਈ ਇਹ ਦਵਾਈਆਂ ਰੱਖਣ ਵਾਲਿਆਂ ਨੂੰ ਖਰੀਦ, ਵਿਕਰੀ ਅਤੇ ਭੰਡਾਰਨ ਸਬੰਧੀ ਹਰੇਕ ਮਹੀਨੇ ਸਬੰਧਤ ਡਰੱਗ ਇੰਸਪੈਕਟਰ ਅੱਗੇ ਦਵਾਈਆਂ ਦਾ ਸਾਰਾ ਰਿਕਾਰਡ ਹਰੇਕ ਮਹੀਨੇ ਜਮਾਂ ਕਰਾਉਣ ਲਈ ਕਿਹਾ ਹੈ।
ਉਨਾਂ ਕਿਹਾ ਕਿ ਜ਼ੋਨਲ ਲਾਇਸੰਸਿੰਗ ਅਥਾਰਟੀਆਂ ਨੂੰ ਕੈਮਿਸਟ ਐਸੋਸੀਏਸ਼ਨਾਂ ਨੂੰ ਇਨਾਂ ਹੁਕਮਾਂ ਬਾਰੇ ਜਾਣੂ ਕਰਵਾਉਣ ਅਤੇ ਇਸ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਤੁਰੰਤ ਮੀਟਿੰਗ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਜ਼ਿਕਯੋਗ ਹੈ ਕਿ ਫੂਡ ਐਂਡ ਡਰੱਗ ਐਡਮਿਨਸਟੇ੍ਰਸ਼ਨ ਤੇ ਹੋਰ ਏਜੰਸੀਆਂ ਵੱਲੋਂ ਟਰਾਮਾਡੋਲ ਤੇ ਟੇਪੈਂਟਾਡੋਲ ਦੀਆਂ ਗੋਲੀਆਂ ਦੀਆਂ ਵੱਡੇ ਪੱਧਰ ’ਤੇ ਬਰਾਮਦਗੀਆਂ ਅਤੇ ਵਿਭਿੰਨ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਇਨਾਂ ਆਦੀ ਬਣਾਉਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ’ਤੇ ਰੋਕ ਲਗਾਉਣ ਦੀ ਲੋੜ ਪੈਦਾ ਹੁੰਦੀ ਹੈ।
ਨਸ਼ੇੜੀਆਂ ਨੁੂੰ ਸਰਕਾਰ ਦਾ ਝਟਕਾ, ਟਰਾਮਾਡੋਲ ਅਤੇ ਟੇਪੈਂਟਾਡੋਲ ਦੀ ਵਿੱਕਰੀ 'ਤੇ ਪਾਬੰਧੀ - ਟਰਾਮਾਡੋਲ ਅਤੇ ਟੇਪੈਂਟਾਡੋਲ
ਐਫ.ਡੀ.ਏ. ਨੇ ਆਦੀ ਬਣਾਉਣ ਵਾਲੀਆਂ ਦਵਾਈਆਂ ਦੀ ਸੌਖੀ ਉਪਲੱਬਧਤਾ ’ਤੇ ਲਗਾਈ ਪਾਬੰਦੀ।ਇਸ ਸਬੰਧੀ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।