ਚੰਡੀਗੜ੍ਹ: ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਵਜੋਂ ਪਰਮਿੰਦਰ ਸਿੰਘ ਢੀਂਡਸਾ ਵਲੋਂ ਅਸਤੀਫ਼ਾ ਦਿੱਤਾ ਗਿਆ, ਜੋ ਕਿ ਪਾਰਟੀ ਵਲੋਂ ਮੰਨਜ਼ੂਰ ਵੀ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਦਾ ਦੌਰ ਜਾਰੀ ਹੈ। ਉਨ੍ਹਾਂ ਦੇ ਅਸਤੀਫੇ 'ਤੇ ਬੋਲਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪਾਰਟੀ ਵਿੱਚ ਪਰਿਵਾਰਵਾਦ ਨੂੰ ਵਧਾਵਾ ਦਿੱਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪਰਮਿੰਦਰ ਢੀਂਡਸਾ ਨੇ ਅਸਤੀਫ਼ਾ ਦੇ ਕੇ ਅਜੇ ਸ਼ੁਰੂਆਤ ਕੀਤੀ ਹੈ ਅਜੇ ਹੋਰ ਵੀ ਨੇਤਾ ਅਕਾਲੀ ਦਲ ਦਾ ਪੱਲਾ ਛੱਡੇਗੀ।
ਮੀਤ ਹੇਅਰ ਨੇ ਕਿਹਾ ਕਿ ਜੋ ਸ਼ਹਾਦਤ ਢੀਂਡਸਾ ਪਰਿਵਾਰ ਵੱਲੋਂ ਪਾਰਟੀ ਨੂੰ ਇੱਕ ਮੁਕਾਮ 'ਤੇ ਲਿਜਾਣ ਉੱਤੇ ਦਿੱਤੀ ਗਈ ਹੈ, ਉਸ ਦਾ ਫਾਇਦਾ ਇੱਕ ਪੂਰਾ ਪਰਿਵਾਰ ਆਪਣੇ ਆਪ ਨੂੰ ਸੈੱਟ ਕਰਨ ਵਿੱਚ ਲੈ ਰਿਹਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿੱਚ ਰਿਵਾਜ ਹੈ ਕਿ ਲੀਡਰਾਂ ਦਾ ਮੁੰਡਾ ਹੀ ਪਾਰਟੀ ਦਾ ਨੇਤਾ ਬਣਦਾ ਸੀ, ਕਿਸੇ ਹੋਰ ਨੂੰ ਮੌਕਾ ਨਹੀਂ ਦਿੱਤਾ ਜਾਂਦਾ ਸੀ ਜਿਸ ਕਰਕੇ ਢੀਂਡਸਾ ਨੇ ਅਸਤੀਫਾ ਦੇ ਕੇ ਬਿਲਕੁਲ ਸਹੀ ਕੀਤਾ ਹੈ।
ਇਸ ਤੋਂ ਇਲਾਵਾ ਢੀਂਡਸਾ ਵੱਲੋਂ ਆਪਣੀ ਸਿਹਤ ਦਾ ਹਵਾਲਾ ਦੇ ਕੇ ਸਾਹਮਣੇ ਨਾ ਆਉਣ ਬਾਰੇ ਬੋਲਦੇ ਹੋਏ ਮੇਅਰ ਨੇ ਕਿਹਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਸਿਰਫ਼ ਪੰਦਰਾਂ ਸਾਲ ਛੋਟੇ ਹਨ, ਕੁਰਸੀ ਦਾ ਮੋਹ ਤਾਂ ਅਜੇ ਤੱਕ ਪ੍ਰਕਾਸ਼ ਸਿੰਘ ਬਾਦਲ ਨੇ ਵੀ ਨਹੀਂ ਛੱਡਿਆ ਢੀਂਡਸਾ ਕਿੱਥੋਂ ਛੱਡ ਦੇਣਗੇ, ਹਾਲਾਂਕਿ ਢੀਂਡਸਾ ਪੂਰੇ ਤੰਦਰੁਸਤ ਹਨ।
ਇਹ ਵੀ ਪੜ੍ਹੋ: ਪਰਮਿੰਦਰ ਢੀਂਡਸਾ ਦੇ ਅਸਤੀਫ਼ੇ 'ਤੇ ਸੁਖਦੇਵ ਢੀਂਡਸਾ ਦਾ ਵੱਡਾ ਬਿਆਨ