ETV Bharat / state

ਬੇਲਗ਼ਾਮ ਰੇਤ ਮਾਫ਼ੀਆ ਨੂੰ ਨੱਥ ਨਾ ਪਾਈ ਤਾਂ ਕੈਪਟਨ ਦਾ ਘਰ ਘੇਰਾਂਗੇ: ਆਪ

ਆਪ ਪੰਜਾਬ ਨੇ ਸੂਬੇ 'ਚ ਬੇਲਗ਼ਾਮ ਹੋਏ ਰੇਤ ਮਾਫ਼ੀਆ ਖ਼ਿਲਾਫ਼ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਸ਼ਰੇਆਮ ਨਾਕੇ ਲਾ ਕੇ ਗੁੰਡਾ ਟੈਕਸ ਵਸੂਲ ਰਹੇ ਰੇਤ ਮਾਫ਼ੀਆ ਨੂੰ ਤੁਰੰਤ ਨੱਥ ਨਾ ਪਾਈ ਤਾਂ ਆਪ ਕੈਪਟਨ ਅਮਰਿੰਦਰ ਸਿੰਘ ਦਾ ਘਰ ਘੇਰੇਗੀ।

ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ
author img

By

Published : Dec 6, 2019, 9:42 PM IST

ਚੰਡੀਗੜ੍ਹ:ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ 'ਚ ਬੇਲਗ਼ਾਮ ਹੋਏ ਰੇਤ ਮਾਫ਼ੀਆ ਖ਼ਿਲਾਫ਼ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਸ਼ਰੇਆਮ ਨਾਕੇ ਲਾ ਕੇ ਗੁੰਡਾ ਟੈਕਸ ਵਸੂਲ ਰਹੇ ਰੇਤ ਮਾਫ਼ੀਆ ਨੂੰ ਤੁਰੰਤ ਨੱਥ ਨਾ ਪਾਈ ਤਾਂ 'ਆਪ' ਪੀੜਤ ਕਰੈਸ਼ਰ ਇੰਡਸਟਰੀ, ਟਰਾਂਸਪੋਰਟਰਾਂ, ਲੇਬਰ ਅਤੇ ਆਮ ਲੋਕਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਘਰ ਘੇਰਨਗੇ।

ਸ਼ੁੱਕਰਵਾਰ ਇੱਥੇ ਮੁਬਾਰਕ ਕਾਰੋਬਾਰੀਆਂ ਦੀ ਮੌਜੂਦਗੀ 'ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ) ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਦਫ਼ਤਰ ਸੂਬੇ 'ਚ ਸਿੱਧੇ ਤੌਰ 'ਤੇ ਰੇਤ ਮਾਫ਼ੀਆ ਹੀ ਦੀ ਸਰਪ੍ਰਸਤੀ ਕਰ ਰਿਹਾ ਹੈ। ਹਰਪਾਲ ਚੀਮਾ ਨੇ ਮੁਬਾਰਕਪੁਰ ਹੰਡੇਸਰਾ ਜ਼ੋਨ 'ਚ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਕੋਲ ਰੇਤ ਮਾਫ਼ੀਆ ਦੀ ਸਿੱਧੀ ਕਮਾਨ ਹੈ। ਚੀਮਾ ਨੇ ਕਿਹਾ ਕਿ ਇਸ ਤੋਂ ਸਾਫ਼ ਹੈ ਕਿ ਸਿਆਸੀ ਸਲਾਹਕਾਰ ਸਹੀ ਅਰਥਾਂ 'ਚ ਸਲਾਹਕਾਰ ਗੁੰਡਾ ਟੈਕਸ ਵਸੂਲੀ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਕਰੋੜਾਂ ਰੁਪਏ ਖ਼ਰਚ ਕਰਕੇ 'ਇਨਵੇਸਟ ਪੰਜਾਬ' ਕਰਵਾ ਰਹੀ ਹੈ, ਦੂਜੇ ਪਾਸੇ 40 ਸਾਲ ਤੋਂ ਸਥਾਪਿਤ ਕਰੈਸ਼ਰ ਇੰਡਸਟਰੀ ਦੀ ਬਲੀ ਦੇ ਕੇ ਮਾਫ਼ੀਆ ਪਾਲ ਰਹੀ ਹੈ, ਜਦਕਿ ਇਕੱਲਾ ਮੁਬਾਰਿਕਪੁਰ ਕਰੈਸ਼ਰ ਜ਼ੋਨ ਪ੍ਰਤੀ ਮਹੀਨੇ ਸਰਕਾਰ ਨੂੰ 50 ਲੱਖ ਰੁਪਏ ਦੇ ਟੈਕਸ ਦਿੰਦਾ ਹੈ।
ਚੀਮਾ ਨੇ ਕਿਹਾ ਕਿ ਮਾਫ਼ੀਆ ਰਾਜ 'ਚ ਉਦਯੋਗਿਕ ਨਿਵੇਸ਼ ਦੀ ਆਸ ਨਹੀਂ ਰੱਖੀ ਜਾ ਸਕਦੀ।

ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਡੋਡ (ਫ਼ਰੀਦਕੋਟ) ਦੇ ਹਵਾਲੇ ਨਾਲ ਕਿਹਾ ਕਿ ਹਰ ਪੱਧਰ 'ਤੇ ਮਾਫ਼ੀਆ ਦਾ ਬੋਲਬਾਲਾ ਹੈ, ਜਿਸ ਤਰੀਕੇ ਨਾਲ ਕੈਪਟਨ ਰਾਜ ਦੇ ਰੇਤ ਮਾਫ਼ੀਆ ਨੇ ਅੱਤ ਮਚਾਈ ਹੈ, ਉਸ ਨੇ ਬਾਦਲਾਂ ਦਾ ਮਾਫ਼ੀਆ ਰਾਜ ਫਿੱਕਾ ਪਾ ਦਿੱਤਾ। ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸੂਬੇ 'ਚ ਜੰਗਲ ਰਾਜ ਹੈ। ਸਰਕਾਰ ਹਰ ਮੁਹਾਜ਼ 'ਤੇ ਫ਼ੇਲ੍ਹ ਹੋ ਗਈ ਹੈ।

ਆਪ' ਆਗੂਆਂ ਨੇ ਮੋਗਾ ਦੇ ਡੀਐਸਪੀ ਕੋਲੋਂ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਮੌਜੂਦਗੀ 'ਚ ਮੰਗਵਾਈ ਮਾਫ਼ੀ ਮਾਮਲੇ ਨੂੰ ਪੁਲਿਸ ਪ੍ਰਸ਼ਾਸਨ ਦੀ ਲਚਾਰਤਾ ਦਾ ਸ਼ਿਖਰ ਕਰਾਰ ਦਿੱਤਾ।

ਇਸ ਮੌਕੇ ਮੁਬਾਰਿਕਪੁਰ ਕਰੱਸ਼ਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਬਾਂਸਲ ਨੇ ਕਿਹਾ ਕਿ 70 ਸਾਲਾਂ 'ਚ ਇਹ ਪਹਿਲੀ ਸਰਕਾਰ ਹੈ ਜੋ ਇੰਡਸਟਰੀ ਬੰਦ ਕਰਾ ਕੇ ਮਾਫ਼ੀਆ ਨੂੰ ਸ਼ਰੇਆਮ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਸੰਬੰਧਿਤ ਪ੍ਰਸ਼ਾਸਨ ਤੋਂ ਲੈ ਕੇ ਸੰਸਦ ਮੈਂਬਰ ਪਰਨੀਤ ਕੌਰ ਤੱਕ ਨੂੰ ਮਿਲੇ, ਸਬੂਤ ਦਿੱਤੇ, ਮੰਗ ਪੱਤਰ ਸੌਂਪੇ। ਅੰਜਾਮ ਇਹ ਹੋਇਆ ਕਿ ਰਾਮਗੜ੍ਹ ਅਤੇ ਦਫਰਪੁਰ 'ਚ ਪੁਲਸ ਅਤੇ ਮਾਈਨਿੰਗ ਵਿਭਾਗ ਦੀ ਨੱਕ ਥੱਲੇ ਗੁੰਡਾ ਪਰਚੀ ਨਾਕੇ ਜਿਉਂ ਦੇ ਤਿਉਂ ਚੱਲ ਰਹੇ ਹਨ ਅਤੇ 75 ਸਟੋਨ ਕਰੈਸ਼ਰ ਬੰਦ ਕਰ ਦਿੱਤੇ ਗਏ।

ਇਹ ਵੀ ਪੜੋ: ਹੈਦਰਾਬਾਦ ਮਹਿਲਾ ਡਾਕਟਰ ਦੇ ਬਲਾਤਕਾਰ-ਕਤਲ ਦੇ ਸਾਰੇ 4 ਮੁਲਜ਼ਮਾਂ ਦਾ ਐਨਕਾਉਂਟਰ

ਰੇਤ ਮਾਫ਼ੀਆ ਪ੍ਰਤੀ ਵਾਹਨ 3000 ਤੋਂ 5000 ਰੁਪਏ ਤੱਕ ਡੰਡੇ ਦੇ ਜ਼ੋਰ 'ਤੇ ਗੁੰਡਾ ਟੈਕਸ ਵਸੂਲ ਰਿਹਾ ਹੈ, ਜਦਕਿ ਕਰੈਸ਼ਰ ਮਾਲਕ ਬਕਾਇਦਾ ਜੀਐਸਟੀ ਭੁਗਤਾਨ ਕਰਕੇ ਕੱਚਾ ਮਾਲ ਲਿਆਉਂਦੇ ਸਨ।

Intro:Body:

gagan

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.