ਚੰਡੀਗੜ੍ਹ ਡੈਸਕ : ਪੰਜਾਬ ਦੀ ਆਮ ਪਾਰਟੀ ਦੀ ਇਕਾਈ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਸੂੂਬੇ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਆਪ ਕਾਂਗਰਸ ਨਾਲ ਪੰਜਾਬ ਵਿੱਚ ਕੋਈ ਵੀ ਭਾਈਵਾਲੀ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਆਪ ਦੀ ਸੂਬਾ ਇਕਾਈ ਕਾਂਗਰਸ ਨਾਲ ਸੀਟਾਂ ਦੀ ਵੰਡ ਨਹੀਂ ਕਰੇਗੀ ਅਤੇ ਸਾਰੀਆਂ ਸੀਟਾਂ ਉੱਤੇ ਚੋਣ ਲੜੀ ਜਾਵੇਗੀ।
13 ਸੀਟਾਂ ਉੱਤੇ ਲੜੀ ਜਾਵੇਗੀ ਚੋਣ : ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਅਤੇ ਪੰਜਾਬ ਦੀ ਰਾਜਨੀਤੀ ਅਲੱਗ ਹੈ। (Congress Punjab President Amarinder Singh Raja Waring) ਪੰਜਾਬ ਦੀ ਚੋਣ ਅਲਿਹਦਾ ਚੱਲ ਕੇ ਲੜੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਉਨ੍ਹਾਂ ਦੀ ਰਾਇ ਨਹੀਂ ਸਗੋਂ ਪਾਰਟੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇਹੀ ਫੈਸਲਾ ਹੈ। ਉਨ੍ਹਾ ਕਿਹਾ ਕਿ ਪਾਰਟੀ ਕਾਂਗਰਸ ਨਾਲ ਸੀਟਾਂ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰੇਗੀ ਅਤੇ ਸਾਰੀਆਂ 13 ਸੀਟਾਂ 'ਤੇ ਖੁਦ ਚੋਣ ਲੜੀ ਜਾਵੇਗੀ।
ਗਗਨ ਮਾਨ ਨੇ ਕਿਹਾ ਕਿ ਇੰਡਿਆ ਅਲਾਇੰਸ ਲੋਕਤੰਤਰ ਨੂੰ ਬਚਾਉਣ ਲਈ ਬਣਾਇਆ (India Alliance) ਗਿਆ ਹੈ। ਵੱਖ-ਵੱਖ ਪਾਰਟੀਆਂ ਦੇ ਲੋਕ ਇਸ ਗਠਜੋੜ ਦਾ ਹਿੱਸਾ ਹਨ ਪਰ ਸਾਰਿਆਂ ਦੀ ਰਾਇ ਇੱਕ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਕਾਂਗਰਸ ਚੋਣਾਂ ਲੜਦੀ ਹੈ।
- Navjot Sidhu tweet on Alliance: ਪੰਜਾਬ 'ਚ 'AAP' ਨਾਲ ਗੱਠਜੋੜ 'ਤੇ ਸਹਿਮਤ ਹੋਏ ‘ਗੁਰੂ’, ਕਿਹਾ-ਪਾਰਟੀ ਹਾਈਕਮਾਂਡ ਦਾ ਫੈਸਲਾ ਸੁਪਰੀਮ
- Accused Arrest With Heroin: ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 15 ਕਿਲੋ ਹੈਰੋਇਨ ਨਾਲ ਤਸਕਰ ਕੀਤਾ ਕਾਬੂ
- Panjab University Election updates: ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਚੋਣਾਂ, ਥੋੜ੍ਹੀ ਦੇਰ ’ਚ ਨਤੀਜੇ ਆਉਣੇ ਸ਼ੁਰੂ
ਰਾਜਾ ਵੜਿੰਗ ਨੇ ਇਹ ਕਿਹਾ ਸੀ: ਇਹ ਵੀ ਯਾਦ ਰਹੇ ਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ (Congress Punjab President Amarinder Singh Raja Waring) ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਕੋਈ ਸਾਂਝ ਨਹੀਂ ਹੋਵੇਗੀ। ਕਾਂਗਰਸ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਆਪ ਚੋਣ ਲੜੇਗੀ। ਇਸ ਲਈ ਤਿਆਰੀ ਕੀਤੀ ਜਾ ਰਹੀ ਹੈ। ਰਾਜਾ ਵੜਿੰਗ ਨੇ ਇਹ ਵੀ ਕਿਹਾ ਸੀ ਕਿ ਦੇਸ਼ ਤੇ ਪੰਜਾਬ ਦੇ ਮੁੱਦਿਆਂ ਨੂੰ ਲਗਾਤਾਰ ਚੁੱਕਿਆ ਜਾ ਰਿਹਾ ਹੈ।