ETV Bharat / state

ਬਹਿਬਲ ਕਲਾਂ ਗੋਲੀਕਾਂਡ : SIT ਨੇ 4 ਸੀਨੀਅਰ ਅਫ਼ਸਰ ਕੀਤੇ ਤਲਬ - ਬਹਿਬਲ ਕਲਾਂ ਗੋਲੀਕਾਂਡ

ਚੰਡੀਗੜ੍ਹ: ਬਹਿਬਲ ਕਲਾਂ ਗੋਲੀਕਾਂਡ ਵਿਚ ਸਪੈਸ਼ਲ ਇਨਵੇਸਟੀਗੇਸ਼ਨ ਟੀਮ (SIT) ਨੇ 3 ਪੁਲਿਸ ਅਫਸਰਾਂ ਅਤੇ ਕੋਟਕਪੂਰਾ ਦੇ ਤੱਤਕਾਲੀ ਉਪ-ਮੰਡਲ ਮੈਜਿਸਟਰੇਟ (ਐਸ.ਡੀ.ਐਮ) ਹਰਜੀਤ ਸਿੰਘ ਨੂੰ ਅੱਜ ਚੰਡੀਗੜ੍ਹ ਦਫ਼ਤਰ ਵਿੱਚ ਤਲਬ ਕੀਤਾ ਹੈ। ਚਰਨਜੀਤ ਸ਼ਰਮਾਂ ਤੋਂ ਹੋਈ ਪੁੱਛਗਿੱਛ ਤੋਂ ਬਾਅਦ SIT ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਤਲਬ ਕੀਤਾ ਹੈ।

SIT ਨੇ 4 ਸੀਨੀਅਰ ਅਫ਼ਸਰ ਕੀਤੇ ਤਲਬ
author img

By

Published : Feb 12, 2019, 10:28 AM IST

ਇਹ ਅਫ਼ਸਰ 14 ਅਕਤੂਬਰ ਨੂੰ ਮੌਕੇ 'ਤੇ ਡਿਉਟੀ 'ਤੇ ਸਨ। ਇਨਾਂ ਅਫ਼ਸਰਾਂ ਵਿੱਚ ਲੁਧਿਆਣਾ ਦੇ ਤੱਤਕਾਲੀ ਇੰਸਪੈਕਟਰ ਜਨਰਲ (ਆਈ.ਜੀ.) ਪਰਮਰਾਜ ਸਿੰਘ ਉਮਰਾਨੰਗਲ, ਆਈ.ਜੀ. ਜਤਿੰਦਰ ਜੈਨ, ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ) ਅਮਰ ਸਿੰਘ ਚਹਿਲ ਅਤੇ ਘਟਨਾ ਸਮੇਂ ਕੋਟਕਪੂਰਾ ਵਿਚ ਤੈਨਾਤ ਐਸ.ਡੀ.ਐਮ ਹਰਜੀਤ ਸਿੰਘ ਨੂੰ ਅੱਜ SIT ਦੇ ਚੰਡੀਗੜ੍ਹ ਦਫ਼ਤਰ ਵਿਚ ਬੁਲਾਇਆ ਗਿਆ ਹੈ।
ਹਾਲਾਂਕਿ SIT ਅਧਿਕਾਰੀਆਂ ਨੇ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਪਰ ਇਸ ਸੰਬਧੀ ਤੱਤਕਾਲੀ ਡੀ.ਆਈ.ਜੀ ਅਮਰ ਸਿੰਘ ਚਹਿਲ ਨਾਲ ਗੱਲਬਾਤ ਕਰਨ 'ਤੇ ਉਨਾਂ ਇਸ ਦੀ ਪੁਸ਼ਟੀ ਕੀਤੀ ਹੈ।
ਜ਼ਿਕਰਯੌਗ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਲਈ SIT ਵਲੋਂ ਪੁਲਿਸ ਅਫ਼ਸਰਾਂ ਕੋਲੋਂ ਪੁੱਛਗਿੱਛ ਜਾਰੀ ਹੈ, ਜਿਸ ਤੋਂ ਬਾਅਦ ਅਫ਼ਸਰਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ। ਦੱਸ ਦਈਏ ਕਿ ਇਸ ਮਾਮਲੇ ਵਿੱਚ ਸਾਬਕਾ ਐਸਐਸਪੀ ਚਰਨਜੀਤ ਸਿੰਘ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਤੇ 14 ਦਿਨਾਂ ਤੋਂ ਜੂਡੀਸ਼ੀਅਲ ਰਿਮਾਂਡ ਤੋਂ ਹਨ।
ਗੌਰਤਲਬ ਹੈ ਕਿ ਬਹਿਬਲ ਕਲਾਂ ਵਿਖੇ 14 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ ਵਿੱਚੋਂ ਦੋ ਨੌਜਵਾਨ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ ਸਨ।

undefined

ਬਹਿਬਲਕਲਾਂ ਗੋਲੀਕਾਂਡ ਵਿਚ SIT ਨੇ 3 ਪੁਲਿਸ ਅਫਸਰਾਂ ਅਤੇ ਕੋਟਕਪੂਰਾ ਦੇ ਤੱਤਕਾਲੀ SDM ਨੂੰ ਅੱਜ ਚੰਡੀਗੜ੍ਹ ਦਫ਼ਤਰ ਕੀਤਾ ਤਲਬ,

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚਰਨਜੀਤ ਸ਼ਰਮਾਂ ਤੋਂ ਹੋਈ ਪੁੱਛਗਿੱਛ ਤੋਂ ਬਾਅਦ SIT ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਤਲਬ ਕੀਤਾ ਹੈ ਜੋ 14 ਅਕਤੂਬਰ ਨੂੰ ਮੌਕੇ ਤੇ ਡਿਉਟੀ ਪਰ ਸਨ, ਇਹਨਾਂ ਅਫ਼ਸਰਾਂ ਵਿਚ ਲੁਧਿਆਣਾ ਦੇ ਤੱਤਕਾਲੀ IG ਪਰਮਰਾਜ ਸਿੰਘ ਉਮਰਾਨੰਗਲ, ਆਈ ਜੀ ਜਤਿੰਦਰ ਜੈਨ, DIG ਅਮਰ ਸਿੰਘ ਚਹਿਲ, ਅਤੇ ਘਟਨਾ ਸਮੇਂ ਕੋਟਕਪੂਰਾ ਵਿਚ ਤੈਨਾਤ SDM ਹਰਜੀਤ ਸਿੰਘ ਨੂੰ ਅੱਜ SIT ਦੇ ਚੰਡੀਗੜ੍ਹ ਦਫ਼ਤਰ ਵਿਚ ਬੁਲਾਇਆ ਗਿਆ ਹੈ। ਹਾਲਾਂਕਿ SIT ਅਧਿਕਾਰੀਆਂ ਨੇ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਪਰ ਇਸ ਸੰਬੰਧੀ ਤੱਤਕਾਲੀ DIG ਅਮਰ ਸਿੰਘ ਚਹਿਲ ਨਾਲ ਗੱਲਬਾਤ ਕਰਨ ਤੇ ਉਹਨਾਂ ਇਸ ਦੀ ਪੁਸ਼ਟੀ ਕੀਤੀ ਹੈ।
ETV Bharat Logo

Copyright © 2025 Ushodaya Enterprises Pvt. Ltd., All Rights Reserved.