ਚੰਡੀਗੜ੍ਹ: ਸੈਕਟਰ 17 ਵਿੱਚ ਇੰਡੀਆ ਗੇਟ ਦਾ ਮਾਡਲ ਲਗਾਇਆ ਗਿਆ ਜੋ ਕਿ ਇਥੇ ਘੁੰਮਣ ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਹ ਮਾਡਲ ਚੰਡੀਗੜ੍ਹ ਬਿਜ਼ਨੈੱਸ ਪ੍ਰਮੋਸ਼ਨ ਕਾਊਂਸਲ ਦੇ ਵੱਲੋਂ ਲਗਾਇਆ ਗਿਆ।
ਇਸ ਬਾਰੇ ਗੱਲ ਕਰਦਿਆਂ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਬਜਾਜ ਨੇ ਦੱਸਿਆ ਕਿ ਸੈਕਟਰ 17 ਨੂੰ ਨੋ ਵੈਂਡਰ ਜ਼ੋਨ ਬਣਾਏ ਜਾਣ ਤੋਂ ਬਾਅਦ ਇੱਥੇ ਲੋਕਾਂ ਨੂੰ ਹੋਰ ਆਕਰਸ਼ਤ ਕਰਨ ਦੇ ਲਈ ਲਗਾਤਾਰ ਅਜਿਹੇ ਫੈਸਟੀਵਲ ਲਗਾਏ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਕ੍ਰਿਸਮਸ ਮੌਕੇ ਅਤੇ ਨਵੇਂ ਸਾਲ ਮੌਕੇ ਇੱਥੇ ਕ੍ਰਿਸਮਸ ਟ੍ਰੀ ਬਣਾਇਆ ਗਿਆ ਸੀ ਅਤੇ ਹੁਣ ਗਣਤੰਤਰ ਦਿਵਸ ਦੇ ਮੌਕੇ 'ਤੇ ਇੰਡੀਆ ਗੇਟ ਦਾ ਇਹ ਮਾਡਲ ਤਿਆਰ ਕਰਕੇ ਲਗਾਇਆ ਗਿਆ।
ਇਸ ਦੇ ਨਾਲ ਹੀ ਸੈਕਟਰ 17 ਵਿੱਚ ਐੱਲਈਡੀ ਸਕ੍ਰੀਨਾਂ ਵੀ ਲਗਾਈਆਂ ਗਈਆਂ ਹਨ, ਜਿਸ ਦੇ ਵਿੱਚ ਗਣਤੰਤਰ ਦਿਵਸ ਦੀਆਂ ਝਾਕੀਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਵਿਖਾਏ ਜਾਣਗੇ।
ਦੱਸਣਯੋਗ ਹੈ ਕਿ ਸੈਕਟਰ 17 ਪਲਾਜ਼ਾ ਦੇ ਵਿੱਚ ਬਣਾਏ ਗਏ ਇੰਡੀਆ ਗੇਟ ਦੇ ਇਹ ਮਾਡਲ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਅਤੇ ਲੋਕ ਆ ਕੇ ਇੱਥੇ ਸੈਲਫ਼ੀਆਂ ਕਰਵਾ ਰਹੇ ਹਨ।
ਇਸ ਮੌਕੇ ਦਿਕਸ਼ਾ ਨੇ ਦੱਸਿਆ ਕਿ ਉਹ ਇੰਡੀਆ ਗੇਟ ਸੈਕਟਰ 17 ਵਿੱਚ ਦੇਖ ਕੇ ਬਹੁਤ ਖੁਸ਼ ਹੈ। ਉੱਥੇ ਹੀ ਕਾਜਲ ਨੇ ਦੱਸਿਆ ਕਿ ਸੈਕਟਰ 17 ਵਿੱਚ ਰੌਣਕ ਵੱਧ ਗਈ ਹੈ।
ਉੱਥੇ ਹੀ ਹਿਮਾਚਲ ਤੋਂ ਆਏ ਜੋੜੇ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਘੁੰਮਣ ਲਈ ਆਏ ਸੀ ਅਤੇ ਸੈਕਟਰ 17 ਦਾ ਇਹ ਰੂਪ ਵੇਖ ਕੇ ਉਹ ਹੈਰਾਨ ਹੈ ਅਤੇ ਇਹ ਮਾਡਲ ਉਨ੍ਹਾਂ ਨੂੰ ਬਹੁਤ ਪਸੰਦ ਆਇਆ ਹੈ।
ਇਹ ਵੀ ਪੜੋ: ਗਣਤੰਤਰ ਦਿਵਸ 'ਤੇ ਸੁਪਰ ਸਿਕਊਰਿਟੀ, ਸ਼ਾਰਪਸ਼ੂਟਰ ਅਤੇ ਸਨਿੱਪਰ ਵੀ ਤਾਇਨਾਤ
ਦੱਸ ਦਈਏ ਕਿ ਸੈਕਟਰ 17 ਨੂੰ ਪੂਰੀ ਤਰ੍ਹਾਂ ਨੋ ਵੈਂਡਰ ਜ਼ੋਨ ਬਣਾ ਦਿੱਤਾ ਗਿਆ ਹੈ ਅਤੇ ਇੱਥੋਂ ਦੀ ਵੈਂਡਰ ਉਠਾ ਦਿੱਤੇ ਗਏ ਹਨ, ਜਿਸ ਤੋਂ ਬਾਅਦ ਸੈਕਟਰ 17 ਦੀ ਰੌਣਕ ਵਧ ਗਈ ਹੈ ਅਤੇ ਹੁਣ ਇੱਥੋਂ ਦੇ ਟਰੇਡ ਐਸੋਸੀਏਸ਼ਨ ਦੇ ਮੈਂਬਰ ਰਲ ਕੇ ਹਰ ਤਿਉਹਾਰ ਅਤੇ ਕੁਝ ਨਾ ਕੁਝ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਨ, ਜਿਸ ਦੇ ਨਾਲ ਸੈਕਟਰ 17 ਖਿੱਚ ਦਾ ਕੇਂਦਰ ਬਣਿਆ ਹੋਇਆ।