ਰੋਪੜ: ਪੰਜਾਬ ਵਿਚ ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਟੂਰਿਜ਼ਮ ਨਾਲ ਜੁੜੇ ਹੋਟਲ ਅਤੇ ਬੋਟ ਕਲੱਬ ਢਹਿ ਢੇਰੀ ਕਰ ਪ੍ਰਾਈਵੇਟ ਲੋਕਾਂ ਨੂੰ ਲੀਜ਼ ਤੇ ਦਿਤੇ ਗਏ ਸਨ ਉਹ ਹੁਣ ਸਾਰੇ ਅਦਾਰੇ ਕਾਂਗਰਸ ਸਰਕਾਰ ਵਾਪਿਸ ਲੈ ਕੇ ਉਨ੍ਹਾਂ ਨੂੰ ਦੁਬਾਰਾ ਉਸਾਰੇਗੀ।
ਇਹ ਵੀ ਪੜ੍ਹੋ: ਚੰਦਰਯਾਨ-2 ਨੇ ਸਫ਼ਲਤਾਪੂਰਵਕ ਭਰੀ ਉਡਾਣ
ਇਹ ਜਾਣਕਾਰੀ ਪੰਜਾਬ ਦੇ ਟੂਰਿਜ਼ਮ ਮੰਤਰੀ ਚਨਜੀਤ ਸਿੰਘ ਚੰਨੀ ਨੇ ਰੋਪੜ ਵਿਖੇ ਇਕ ਨਿੱਜੀ ਸਮਾਗਮ ਦੌਰਾਨ ਮੀਡਿਆ ਦੇ ਪੱਤਰਕਾਰਾਂ ਨਾਲ ਸਾਂਝੀ ਕੀਤੀ ਉਨ੍ਹਾਂ ਕਿਹਾ ਰੋਪੜ ਦੇ ਅਕਾਲੀ ਦਲ ਦੇ ਵਿਧਾਇਕ ਦਲਜੀਤ ਚੀਮਾ ਵਲੋਂ ਰੋਪੜ ਦੇ ਬੋਟ ਕਲੱਬ ਜੋ ਸੂਬਾ ਸਰਕਾਰ ਨੂੰ ਚੰਗਾ ਲਾਭ ਦੇ ਰਿਹਾ ਸੀ ਉਸਨੂੰ ਢਹਿ ਢੇਰੀ ਕਰ ਕਿਸੇ ਨਿੱਜੀ ਕੰਪਨੀ ਨੂੰ ਲੀਜ਼ ਤੇ ਦੇ ਦਿੱਤਾ ਗਿਆ ਸੀ ਉਹੀ ਜਗ੍ਹਾ ਹੁਣ ਕਾਂਗਰਸ ਸਰਕਾਰ ਅਗਲੇ ਡੇਢ ਸਾਲਾਂ ਦੇ ਅੰਦਰ-ਅੰਦਰ ਬੋਟ ਕਲੱਬ ਉਸਾਰੇਗੀ ਅਤੇ ਇਸਤੋਂ ਇਲਾਵਾ ਰੋਪੜ,ਨੰਗਲ ਅਤੇ ਚਮਕੌਰ ਸਾਹਿਬ ਦੇ ਵਿਚ ਮੌਜੂਦ ਟੂਰਿਜ਼ਮ ਨਾਲ ਜੁੜੇ ਸਥਾਨਾਂ ਨੂੰ ਜਨਤਾ ਲਈ ਵਿਕਸਿਤ ਕਰੇਗੀ ।