ETV Bharat / state

ਅੱਜ ਤੋਂ ਤਿੰਨ ਦਿਨਾਂ ਲਈ ਪੰਜਾਬ 'ਚ ਹੋਵੇਗਾ ਚੱਕਾ ਜਾਮ

author img

By

Published : Jul 2, 2019, 8:21 AM IST

ਅੱਜ ਤੋਂ ਤਿੰਨ ਦਿਨਾਂ ਲਈ ਪਨਬਸ ਕਰਮਚਾਰੀ ਹੜਤਾਲ 'ਤੇ ਹਨ। ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕੀਤਾ ਜਾਵੇਗਾ ਜਿਸ ਕਾਰਨ ਯਾਤਰੀ ਪ੍ਰਭਾਵਤ ਹੋਣਗੇ।

ਫ਼ਾਈਲ ਫ਼ੋਟੋ।

ਚੰਡੀਗੜ੍ਹ: ਪਨਬਸ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕੀਤਾ ਜਾਵੇਗਾ ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਕੁੱਝ ਰੋਡਵੇਜ਼ ਦੀਆਂ ਬੱਸਾਂ ਚੱਲਣਗੀਆਂ ਪਰ ਫਿਰ ਵੀ ਪਨਬਸ ਦੀਆਂ ਬੱਸਾਂ ਦੀ ਕਮੀ ਪੂਰੀ ਨਹੀਂ ਹੋਵੇਗੀ। ਇਸ ਹੜਤਾਲ ਕਾਰਨ ਵਿਭਾਗ ਨੂੰ ਹਰ ਰੋਜ਼ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋਵੇਗਾ।

ਜਾਣਕਾਰੀ ਮੁਤਾਬਕ ਪਨਬਸ ਕਰਮਚਾਰੀ ਕੱਚਿਆਂ ਨੂੰ ਰੈਗੂਲਰ ਕਰਨ, ਕੰਮ ਦੇ ਬਰਾਬਰ ਤਨਖ਼ਾਹ ਦਾ ਫ਼ੈਸਲਾ ਲਾਗੂ ਕਰਨ, ਪਨਬਸ ਕਰਮਚਾਰੀਆਂ ਅਤੇ ਰੋਡਵੇਜ਼ ਕਰਮਚਾਰੀਆਂ ਦੇ ਬਰਾਬਰ ਨਿਯਮ ਲਾਗੂ ਕਰਕੇ ਸਾਰੀਆਂ ਸਹੂਲਤਾਂ ਦੇਣ, ਠੇਕੇ 'ਤੇ ਭਰਤੀ ਬੰਦ ਕਰਕੇ ਰੈਗੂਲਰ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ 'ਤੇ ਹਨ।

ਪਨਬਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਤਾਂ ਜੀ.ਟੀ.ਯੂ ਮੁਤਾਬਕ ਉਨ੍ਹਾਂ ਨੂੰ 18 ਹਜ਼ਾਰ 600 ਰੁਪਏ ਤਨਖ਼ਾਹ ਦਿੱਤੀ ਜਾਵੇ। 3 ਜੁਲਾਈ ਨੂੰ ਪਨਬਸ ਕਰਮਚਾਰੀਆਂ ਵੱਲੋਂ ਆਵਾਜਾਈ ਮੰਤਰੀ ਤੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।

ਦੱਸ ਦਈਏ ਕਿ ਹੜਤਾਲ ਕਾਰਨ ਪਨਬਸ ਦੀਆਂ 115 ਬੱਸਾਂ ਵਿੱਚੋਂ 105 ਬੱਸਾਂ ਬੰਦ ਰਹਿਣਗੀਆਂ। ਇਸ ਕਾਰਨ ਚੰਡੀਗੜ੍ਹ, ਦਿੱਲੀ, ਪਟਿਆਲ਼ਾ, ਅੰਮ੍ਰਿਤਸਰ, ਜੰਮੂ, ਚਿੰਤਪੂਰਨੀ, ਹਰਿਦੁਆਰ ਨੂੰ ਜਾਣ ਵਾਲੇ ਰੂਟ ਬੰਦ ਰਹਿਣਗੇ।

Intro:Body:

saheli

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.