ਚੰਡੀਗੜ੍ਹ: ਕੋਟਕਪੁਰਾ ਗੋਲੀਕਾਂਡ 'ਚ ਐੱਸਆਈਟੀ ਵੱਲੋਂ ਦੋਸ਼ੀ ਨਾਮਜਦ ਕੀਤੇ ਗਏ ਕੋਟਕਪੁਰਾ ਦੇ ਤਤਕਾਲੀ ਡੀਐੱਸਪੀ ਬਲਜੀਤ ਸਿੰਘ ਸਿੱਧੂ ਨੇ ਹਾਈ ਕੋਰਟ 'ਚ ਅਗਾਊਂ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਹੈ।
ਬਲਜੀਤ ਸਿੰਘ ਸਿੱਧੂ ਫ਼ਿਰੋਜ਼ਪੁਰ ਦੇ ਮੌਜੂਦਾ ਐੱਸਪੀ ਹਨ ਅਤੇ ਐੱਸਆਈਟੀ ਨੇ ਕੋਟਕਪੁਰਾ ਗੋਲੀਕਾਂਡ 'ਚ ਅਦਾਲਤ ਵਿੱਚ ਦਾਖ਼ਲ ਕੀਤੀ ਚਾਰਜਸ਼ੀਟ ਵਿੱਚ ਬਲਜੀਤ ਸਿੱਧੂ ਨੂੰ ਬਤੌਰ ਦੋਸ਼ੀ ਨਾਮਜਦ ਕੀਤਾ ਹੈ। ਗ੍ਰਿਫ਼ਤਾਰੀ ਤੋਂ ਬਚਣ ਲਈ ਉਸ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਹੈ।
ਦੱਸ ਦਈਏ ਕਿ ਬਲਜੀਤ ਸਿੱਧੂ ਨੇ ਪਹਿਲਾਂ ਹੇਠਲੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਪਾਈ ਸੀ ਜੋ ਕਿ ਖ਼ਾਰਜ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਹਾਈ ਕੋਰਟ ਵੱਲ ਰੁਖ਼ ਕੀਤਾ।