ਚੰਡੀਗੜ੍ਹ : ਬਾਲੀਵੁੱਡ ਅਦਾਕਾਰ ਅਤੇ ਭਾਜਪਾ ਪਾਰਟੀ ਦੇ ਗੁਰਦਾਸਪੁਰ ਲੋਕਸਭਾ ਸੀਟ ਦੇ ਉਮੀਦਵਾਰ ਸਨੀ ਦਿਓਲ ਨੇ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਦੇ ਪਿਤਾ ਧਰਮਿੰਦਰ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਲਈ ਗੁਰਦਾਸਪੁਰ ਦੇ ਲੋਕਾਂ ਤੋਂ ਵੋਟ ਦੀ ਅਪੀਲ ਕੀਤੀ ਹੈ।
-
हम ..... हमआप का सहयोग माँगते हैं ......हमारा साथ दो .....जीत ये ....आप की होगी ....मेरे पंजाब के भाई बहनो की हो गी ...भारत माँ के एक ख़ूबसूरत अंग गुरदासपुर की हो गी 🙏 pic.twitter.com/stnXcStKXZ
— Dharmendra Deol (@aapkadharam) April 29, 2019 " class="align-text-top noRightClick twitterSection" data="
">हम ..... हमआप का सहयोग माँगते हैं ......हमारा साथ दो .....जीत ये ....आप की होगी ....मेरे पंजाब के भाई बहनो की हो गी ...भारत माँ के एक ख़ूबसूरत अंग गुरदासपुर की हो गी 🙏 pic.twitter.com/stnXcStKXZ
— Dharmendra Deol (@aapkadharam) April 29, 2019हम ..... हमआप का सहयोग माँगते हैं ......हमारा साथ दो .....जीत ये ....आप की होगी ....मेरे पंजाब के भाई बहनो की हो गी ...भारत माँ के एक ख़ूबसूरत अंग गुरदासपुर की हो गी 🙏 pic.twitter.com/stnXcStKXZ
— Dharmendra Deol (@aapkadharam) April 29, 2019
ਜ਼ਿਕਰਯੋਗ ਹੈ ਕਿ ਸਨੀ ਦਿਓਲ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਪੁੱਜੇ। ਇੱਥੇ ਉਨ੍ਹਾਂ ਨੇ ਚੋਣਾਂ ਦੌਰਾਨ ਆਪਣੀ ਜਿੱਤ ਲਈ ਅਰਦਾਸ ਕੀਤੀ। ਸਨੀ ਦਿਓਲ ਨੇ ਕੁਝ ਘੰਟਿਆਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ। ਜਿਸ ਉੱਤੇ ਬਾਲੀਵੁੱਡ ਦੇ ਹੀਮੈਨ ਅਤੇ ਸਨੀ ਦੇ ਪਿਤਾ ਧਰਮਿੰਦਰ ਨੇ ਕਾਮੈਂਟ ਕਰਦੇ ਹੋਏ ਚੋਣ ਲੜਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਧਰਮਿੰਦਰ ਨੇ ਸਨੀ ਦੀ ਤਸਵੀਰ ਉੱਤੇ ਕਾਮੈਂਟ ਕਰਦਿਆਂ ਲਿਖਿਆ " ਗੁੱਡ ਲੱਕ ਮੇਰੇ ਬੇਟੇ , ਜਿਵੇਂ ਮੈਂ ਬੀਕਾਨੇਰ ਲਈ ਕੀਤਾ ਤੇ ਹੁਣ ਇਹ ਤੇਰੀ ਕਿਸਮਤ ਹੈ , ਤੈਨੂੰ ਮੌਕਾ ਮਿਲਿਆ ਹੈ ਕਿ ਆਪਣੀ ਜਨਮਭੂਮੀ ਦੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਸੇਵਾ ਕਰ ਸਕਦਾ ਹੈਂ। ਤੇਰੇ ਲਈ ਮੇਰੀਆਂ ਸ਼ੁੱਭਕਾਮਨਾਵਾਂ।" ਉਨ੍ਹਾਂ ਨੇ ਵੋਟਰਾਂ ਨੂੰ ਸਨੀ ਨੂੰ ਵੋਟ ਦੇਣ ਦੀ ਵਿਸ਼ੇਸ਼ ਅਪੀਲ ਕੀਤੀ।
ਧਰਮਿੰਦਰ ਵੱਲੋਂ ਸੰਨੀ ਲਈ ਕੀਤੇ ਗਏ ਇਸ ਕਾਮੈਂਟ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।