ETV Bharat / state

ਲੇਬਰ ਦੀ ਉਡੀਕ 'ਚ ਕਿਸਾਨਾਂ ਨੇ ਲਾਏ ਰੇਲਵੇ ਸਟੇਸ਼ਨਾਂ 'ਤੇ ਡੇਰੇ - Labour problem railway stations

ਝੋਨੇ ਦੀ ਬਿਜਾਈ ਸ਼ੁਰੂ ਹੋ ਗਈ ਹੈ ਪਰ ਸਮੱਸਿਆ ਇਹ ਹੈ ਕਿ ਕਿਸਾਨਾਂ ਨੂੰ ਇਸ ਕੰਮ ਨੂੰ ਮੁਕੰਮਲ ਕਰਨ ਲਈ ਲੇਬਰ ਨਹੀਂ ਮਿਲ ਰਹੀ ਹੈ। ਲੇਬਰ ਲੱਭਣ ਲਈ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਉਤੇ ਡੇਰੇ ਲਾ ਲਏ ਹਨ।

ਲੇਬਰ ਲਈ ਸੂਬੇ ਭਰ ਦੇ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਉੱਤੇ ਲਾਇਆ ਡੇਰਾ
author img

By

Published : Jun 15, 2019, 2:35 PM IST

ਚੰਡੀਗੜ੍ਹ : ਝੋਨੇ ਦੀ ਬਿਜਾਈ ਲਈ ਲੇਬਰ ਦੀ ਘਾਟ ਕਾਰਨ ਸੂਬੇ ਭਰ ਦੇ ਕਿਸਾਨ ਬੇਹੱਦ ਪਰੇਸ਼ਾਨ ਹੋ ਰਹੇ ਹਨ। ਜਲੰਧਰ, ਲੁਧਿਆਣਾ, ਬਠਿੰਡਾ ਸਮੇਤ ਕਈ ਥਾਂਵਾਂ ਤੇ ਕਿਸਾਨ ਲੇਬਰ ਲਈ ਰੇਲਵੇ ਸਟੇਸ਼ਨਾਂ ਤੇ ਰਾਤਾਂ ਕੱਟਣ ਨੂੰ ਮਜਬੂਰ ਹੋ ਰਹੇ ਹਨ।

ਮਹਿੰਗੀ ਲੇਬਰ ਹੋਣ ਕਾਰਨ ਕਿਸਾਨ ਬੇਹਦ ਨਿਰਾਸ਼ ਅਤੇ ਪਰੇਸ਼ਾਨ ਹੋ ਰਹੇ ਹਨ। ਰੇਲ ਗੱਡੀ ਤੋਂ ਉਤਰਨ ਵਾਲੀ ਲੇਬਰ ਵੱਲੋਂ ਹੁਣ ਤਿੰਨ ਤੋਂ ਚਾਰ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਬਿਜਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਿਸਾਨ ਉਨ੍ਹਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾਉਣ ਲਈ ਮਜ਼ਬੂਰ ਹਨ। ਇਸ ਕਾਰਨ ਕਿਸਾਨਾ ਨੂੰ ਹੋਣ ਵਾਲਾ ਮੁਨਾਫ਼ਾ ਹੁਣ ਘਾਟੇ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ।

ਲੇਬਰ ਲਈ ਸੂਬੇ ਭਰ ਦੇ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਉੱਤੇ ਲਾਇਆ ਡੇਰਾ

ਰੇਲਵੇ ਸਟੇਸ਼ਨ ਤੇ ਡੇਰਾ ਲਗਾ ਕੇ ਬੈਠੇ ਕਿਸਾਨਾਂ ਦਾ ਕਹਿਣ ਹੈ ਕਿ ਕੈਪਟਨ ਸਰਕਾਰ ਦੀ ਮਾਰੂ ਨੀਤੀਆਂ ਕਾਰਣ ਅੱਜ ਕਿਸਾਨ ਬੇਵੱਸ ਹੋ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਬੀਤੇ ਸਾਲਾਂ ਵਿੱਚ ਇਨ੍ਹਾਂ ਦਿਨਾਂ ਦੌਰਾਨ ਸੂਬੇ ਭਰ ਵਿੱਚ 70 ਫੀਸਦੀ ਝੋਨੇ ਦੀ ਬਿਜਾਈ ਹੋ ਜਾਂਦੀ ਸੀ ਜੋ ਕਿ ਇਸ ਵਾਰ ਲੇਬਰ ਦੀ ਘਾਟ ਹੋਣ ਕਾਰਨ ਨਹੀਂ ਹੋ ਸਕੀ।

Intro:H/L..ਪੰਜਾਬ ਚ ਝੋਨੇ ਦਾ ਸੀਜ਼ਨ ਸ਼ੁਰੂ ਪਰ ਲੇਬਰ ਗਾਇਬ, ਵੱਧ ਕੀਮਤ ਤੇ ਵੀ ਨਹੀਂ ਮਿਲ ਰਹੀ ਲੇਬਰ, ਕਿਸਾਨ ਚਿੰਤਾ ਚ

Anchor..ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ 13 ਜੂਨ ਤੋਂ ਝੋਨੇ ਦੀ ਰਸਮੀ ਲਵਾਈ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਪਰ ਕਿਸਾਨਾਂ ਨੂੰ ਲੇਬਰ ਦੀ ਕਮੀ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇੱਥੋਂ ਤਕ ਕਿ ਕਿਸਾਨ ਲੇਬਰ ਨੂੰ ਵੱਧ ਪੈਸੇ ਰੋਟੀ ਅਤੇ ਮਕਾਨ ਵੀ ਦੇਣ ਨੂੰ ਤਿਆਰ ਨੇ ਪਰ ਲੇਬਰ ਦੀ ਕਮੀ ਕਿਸਾਨਾਂ ਦਾ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ...ਇੱਥੋਂ ਤਕ ਕਿ ਕਿਸਾਨ ਰੇਲਵੇ ਸਟੇਸ਼ਨਾਂ ਤੇ ਆ ਕੇ ਲੇਬਰ ਲੱਭ ਰਹੇ ਨੇ ਪਰ ਲੇਬਰ ਨਹੀਂ ਹੈ..

Body:
Vo..1 ਕਿਸਾਨਾਂ ਨੇ ਕਿਹਾ ਹੈ ਕਿ ਬੀਤੇ ਸਾਲ ਜੋ ਲੇਬਰ 2500-2800 ਰੁਪਏ ਪ੍ਰਤੀ ਕਿੱਲਾ ਝੋਨੇ ਦੀ ਲਵਾਈ ਲੈਂਦੀ ਸੀ ਉਹ ਹੁਣ 3000-3500 ਨੂੰ ਵੀ ਨਹੀਂ ਮਿਲ ਰਹੀ ਅਤੇ ਉਹ ਕਈ ਦਿਨਾਂ ਤੋਂ ਆ ਕੇ ਰੇਲਵੇ ਸਟੇਸ਼ਨ ਤੇ ਲੇਬਰ ਦੀ ਭਾਲ ਕਰ ਰਹੇ ਨੇ, ਕਿਸਾਨਾਂ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਲੇਬਰ ਦੀ ਕਮੀ ਰਹੀ ਤਾਂ ਉਨ੍ਹਾਂ ਦਾ ਝੋਨਾ ਕਾਫ਼ੀ ਲੇਟ ਹੋ ਜਾਵੇਗਾ ਅਤੇ ਜਿਸ ਨਾਲ ਅੱਗੇ ਜਾ ਕੇ ਮੰਡੀਆਂ ਵਿੱਚ ਜਦੋਂ ਫਸਲ ਸੁੱਟੀ ਜਾਵੇਗੀ ਤਾਂ ਉਸ ਵਿੱਚ ਨਮੀ ਜ਼ਿਆਦਾ ਹੋਣ ਕਰਕੇ ਉਨ੍ਹਾਂ ਦੀ ਫਸਲ ਦੀ ਖਰੀਦ ਨਹੀਂ ਹੋਵੇਗੀ...ਕਿਸਾਨਾਂ ਦਾ ਮੰਨਣਾ ਹੈ ਕਿ ਸ਼ਾਇਦ ਲੇਬਰ ਹੁਣ ਵੱਖ ਵੱਖ ਦੇਸ਼ਾਂ ਦਾ ਰੁਖ਼ ਕਰ ਰਹੀ ਹੈ ਜਿਸ ਕਰਕੇ ਉਨ੍ਹਾਂ ਨੂੰ ਲੇਬਰ ਨਹੀਂ ਮਿਲ ਰਹੀ ਇੱਥੋਂ ਤੱਕ ਕਿ ਕਈ ਕਿਸਾਨ ਤਾਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਕਈ ਕਿਲੋਮੀਟਰ ਦੂਰ ਪਿੰਡਾਂ ਤੋਂ ਵੀ ਪਹੁੰਚੇ ਹੋਏ ਨੇ...ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਰੋਜ਼ਾਨਾ ਰੇਲਵੇ ਸਟੇਸ਼ਨ ਆਉਣ ਦਾ ਹੀ ਖ਼ਰਚਾ ਹੋ ਰਿਹਾ ਹੈ ਪਰ ਜ਼ਮੀਨ ਚ ਕੱਦੂ ਕੀਤਾ ਹੋਇਆ ਹੈ ਤੇ ਝੋਨਾ ਲਾਉਣ ਵਾਲੀ ਲੇਬਰ ਗਾਇਬ ਹੈ..

Byte...ਕਿਸਾਨ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.