ETV Bharat / state

SGPC ਨੇ ਸਿੱਖਾਂ ਦਾ ਅਨਮੋਲ 'ਖ਼ਜ਼ਾਨਾ' ਵੇਚਿਆ ! - SGPC

ਸਾਕਾ ਨੀਲਾ ਤਾਰਾ ਦੌਰਾਨ ਗਾਇਬ ਹੋਏ ਦਸਤਾਵੇਜ਼ਾਂ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਫ਼ੌਜ ਵੱਲੋਂ SGPC ਨੂੰ ਦਸਤਾਵੇਜ਼ ਸੌਂਪੇ ਗਏ ਹਨ ਜਿੰਨ੍ਹਾਂ ਨੂੰ SGPC ਨੇ ਵਿਦੇਸ਼ਾਂ ਵਿੱਚ ਵੇਚ ਦਿੱਤਾ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 13 ਜੂਨ ਨੂੰ ਹੰਗਾਮੀ ਮੀਟਿੰਗ ਬੁਲਾਈ ਹੈ।

ਫ਼ਾਈਲ ਫ਼ੋਟੋ।
author img

By

Published : Jun 9, 2019, 1:48 PM IST

Updated : Jun 9, 2019, 3:35 PM IST

ਚੰਡੀਗੜ੍ਹ: ਸਾਲ 1984 'ਚ ਹੋਏ ਸਾਕਾ ਨੀਲਾ ਤਾਰਾ ਦੌਰਾਨ ਗਾਇਬ ਹੋਏ ਸਿੱਖ ਰੈਫ਼ਰੈਂਸ ਲਾਈਬ੍ਰੇਰੀ ਦੇ ਦਸਤਾਵੇਜ਼ਾਂ ਨੂੰ ਲੈ ਕੇ ਦੋ ਨਵੇਂ ਖ਼ੁਲਾਸੇ ਹੋਏ ਹਨ। ਇਹ ਖ਼ੁਲਾਸੇ ਫ਼ੌਜ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਸੌਂਪੇ ਗਏ ਦਸਤਾਵੇਜ਼ਾਂ 'ਚ ਹੋਏ ਹਨ ਜਿਸ ਤੋਂ ਬਾਅਦ SGPC ਨੇ 13 ਜੂਨ ਨੂੰ ਹੰਗਾਮੀ ਮੀਟਿੰਗ ਬੁਲਾਈ ਹੈ।

ਫ਼ੌਜ ਵੱਲੋਂ SGPC ਨੂੰ ਸੌਂਪੇ ਗਏ ਦਸਤਾਵੇਜ਼ਾਂ 'ਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਸਾਕਾ ਨੀਲਾ ਤਾਰਾ ਦੌਰਾਨ ਭਾਰਤੀ ਫ਼ੌਜ ਸ੍ਰੀ ਦਰਬਾਰ ਸਾਹਿਬ 'ਚ ਸਥਿਤ ਲਾਈਬ੍ਰੇਰੀ ਦੇ ਦਸਤਾਵੇਜ਼ ਲੈ ਗਈ ਸੀ ਅਤੇ ਉਸ ਤੋਂ ਬਾਅਦ ਫੌ਼ਜ ਨੇ ਇਹ ਸਾਰੇ ਦਸਤਾਵੇਜ਼ SGPC ਨੂੰ ਵਾਪਸ ਕਰ ਦਿੱਤੇ ਸਨ। ਇਸ ਤੋਂ ਬਾਅਦ ਕੁੱਝ ਜਥੇਦਾਰਾਂ ਅਤੇ ਉਸ ਸਮੇਂ ਦੇ ਅਕਾਲੀ ਆਗੂਆਂ ਨੇ ਸਿੱਖਾਂ ਦਾ ਇਹ ਅਨਮੋਲ 'ਖ਼ਜਾਨਾ' ਵਿਦੇਸ਼ਾਂ ਵਿੱਚ ਵੇਚ ਦਿੱਤਾ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਨੂੰ 12 ਕਰੋੜ ਰੁਪਏ 'ਚ ਵੇਚ ਦਿੱਤਾ ਸੀ।

aa
ਜਾਰੀ ਕੀਤੇ ਗਏ ਦਸਤਾਵੇਜ਼

ਦਸਤਾਵੇਜ਼ਾਂ 'ਤੇ ਫ਼ੌਜ ਅਤੇ ਤਤਕਾਲੀ SGPC ਅਹੁਦੇਦਾਰਾਂ ਦੇ ਦਸਤਖ਼ਤ
ਜਾਣਕਾਰੀ ਮੁਤਾਬਕ ਭਾਰਤੀ ਫ਼ੌਜ ਨੇ ਸਿੱਖ ਰੈਫ਼ਰੈਂਸ ਲਾਈਬ੍ਰੇਰੀ ਦਾ ਖ਼ਜਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਤ ਵਾਰ ਵੱਖ-ਵੱਖ ਤਰੀਕਿਆਂ ਨਾਲ ਵਾਪਸ ਕੀਤਾ ਹੈ। ਕੇਂਦਰ ਸਰਕਾਰ ਨੇ ਇਸ ਖ਼ਜ਼ਾਨੇ ਦੀ ਪਹਿਲੀ ਖੇਪ ਸਤੰਬਰ 1984 ਨੂੰ ਵਾਪਸ ਕਰ ਦਿੱਤੀ ਸੀ। ਖ਼ਜਾਨਾ ਪ੍ਰਾਪਤੀ ਦੀ ਰਸੀਦ 'ਤੇ ਐੱਸਜੀਪੀਸੀ ਦੇ ਉਸ ਵੇਲੇ ਦੇ ਸਕੱਤਰ ਭਾਨ ਸਿੰਘ ਅਤੇ ਇਕ ਹੋਰ ਅਧਿਕਾਰੀ ਕੁਲਵੰਤ ਸਿੰਘ ਦੇ ਦਸਤਖ਼ਤ ਹਨ।

13 ਜੂਨ ਨੂੰ ਐੱਸਜੀਪੀਸੀ ਨੇ ਬੁਲਾਈ ਬੈਠਕ
ਇਸ ਖ਼ੁਲਾਸੇ ਤੋਂ ਬਾਅਦ SGPC ਨੇ 13 ਜੂਨ ਨੂੰ ਹੰਗਾਮੀ ਮੀਟਿੰਗ ਬੁਲਾਈ ਹੈ। ਇੰਨੇ ਵੱਡੇ ਖ਼ੁਲਾਸੇ ਹੋਣ ਤੋਂ ਬਾਅਦ ਐੱਸਜੀਪੀਸੀ ਨੇ 13 ਜੂਨ ਨੂੰ ਹੰਗਾਮੀ ਮੀਟਿੰਗ ਬੁਲਾਈ ਹੈ ਜਦਕਿ ਅਜਿਹੇ ਮੁੱਦੇ 'ਤੇ ਐੱਸਜੀਪੀਸੀ ਨੂੰ ਤੁਰੰਤ ਫ਼ੈਸਲਾ ਲੈਣਾ ਚਾਹੀਦਾ ਹੈ।

Intro:Body:

xczv

Conclusion:
Last Updated : Jun 9, 2019, 3:35 PM IST

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.