ਅੰਮ੍ਰਿਤਸਰ: ਹੁਣ ਕੈਨੇਡਾ ਨੂੰ ਜਾਣ ਲਈ ਜਹਾਜ਼ ਚੜ੍ਹਨ ਲਈ ਦਿੱਲੀ ਹਵਾਈ ਅੱਡੇ ਜਾਣ ਦੀ ਲੋੜ ਨਹੀਂ ਹੈ। ਹੁਣ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੀ ਏਅਰ ਇੰਡੀਆ ਕੈਨੇਡਾ ਲਈ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਹਰ ਸਾਲ ਤਕਰੀਬਨ 10 ਲੱਖ ਤੋਂ ਵੀ ਵੱਧ ਪੰਜਾਬੀ ਕੈਨੇਡਾ ਅਤੇ ਭਾਰਤ ਆਉਂਦੇ-ਜਾਂਦੇ ਹਨ, ਜਿਨ੍ਹਾਂ ਲਈ ਇਹ ਬੇਹੱਦ ਰਾਹਤ ਦੀ ਖ਼ਬਰ ਹੈ।
-
Nanak Naam Chardhi Kala,
— Hardeep Singh Puri (@HardeepSPuri) June 14, 2019 " class="align-text-top noRightClick twitterSection" data="
Tere Bhaane Sarbat Da Bhala.
Delighted to announce the commencement of a thrice weekly @airindiain flight between Sri Amritsar Sahib and Canada.
The Amritsar-Delhi-Toronto flight will commence on the occasion of World Tourism Day on 27 Sept. 2019. pic.twitter.com/xSqzxpQVQr
">Nanak Naam Chardhi Kala,
— Hardeep Singh Puri (@HardeepSPuri) June 14, 2019
Tere Bhaane Sarbat Da Bhala.
Delighted to announce the commencement of a thrice weekly @airindiain flight between Sri Amritsar Sahib and Canada.
The Amritsar-Delhi-Toronto flight will commence on the occasion of World Tourism Day on 27 Sept. 2019. pic.twitter.com/xSqzxpQVQrNanak Naam Chardhi Kala,
— Hardeep Singh Puri (@HardeepSPuri) June 14, 2019
Tere Bhaane Sarbat Da Bhala.
Delighted to announce the commencement of a thrice weekly @airindiain flight between Sri Amritsar Sahib and Canada.
The Amritsar-Delhi-Toronto flight will commence on the occasion of World Tourism Day on 27 Sept. 2019. pic.twitter.com/xSqzxpQVQr
ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਲਾਨ ਕੀਤਾ ਕਿ ਕੌਮਾਂਤਰੀ ਸੈਰ-ਸਪਾਟਾ ਦਿਵਸ (27 ਸਤੰਬਰ) ਤੋਂ ਅੰਮ੍ਰਿਤਸਰ ਤੋਂ ਟੋਰੰਟੋ ਦਰਮਿਆਨ ਬਾਰਸਤਾ ਦਿੱਲੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਨੇ ਇਹ ਜਾਣਕਾਰੀ ਟਵੀਟ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਉਡਾਣ ਪਹਿਲਾਂ ਅੰਮ੍ਰਿਤਸਰ ਤੋਂ ਦਿੱਲੀ ਜਾਵੇਗੀ ਤੇ ਉੱਥੋਂ ਸਿੱਧੀ ਟੋਰੰਟੋ ਲਈ ਉਡਾਣ ਭਰੇਗੀ।
ਹਰਦੀਪ ਸਿੰਘ ਪੂਰੀ ਨੇ ਕਿਹਾ ਹੈ ਕਿ ਇਹ ਅੰਮ੍ਰਿਤਸਰ ਦੇ ਨਿਵਾਸੀਆਂ ਤੇ ਉੱਤਰੀ ਅਮਰੀਕਾ ’ਚ ਵਸਦੇ ਭਾਰਤੀ ਮੂਲ ਦੇ (ਖ਼ਾਸ ਕਰ ਕੇ ਪੰਜਾਬੀ ਸ਼ਰਧਾਲੂਆਂ) ਦੀ ਚਿਰਾਂ ਤੋਂ ਪੁਰਜ਼ੋਰ ਮੰਗ ਸੀ, ਜੋ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਸਨ।