ETV Bharat / state

ਕੈਪਟਨ ਨੇ ਫਰਾਂਸ ਰਾਜਦੂਤ ਨਾਲ ਕੀਤੀ ਮੁਲਾਕਾਤ, ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ - Captain

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਰਾਂਸ ਦੇ ਭਾਰਤ 'ਚ ਰਾਜਦੂਤ ਐਲੈਕਜ਼ੈਂਡਰ ਜ਼ੈਗਲਰ ਨੂੰ ਜਲ ਸੰਭਾਲ ਤੇ ਸ਼ੁੱਧੀਕਰਨ, ਸਮਾਰਟ ਸ਼ਹਿਰਾਂ ਦੇ ਵਿਕਾਸ ਤੇ ਵਿਰਾਸਤੀ ਸੈਰ-ਸਪਾਟੇ 'ਚ ਵਾਧਾ ਕਰਨ ਵਾਲੇ ਖੇਤਰਾਂ 'ਚ ਨਵੀਂ ਉਭਰ ਰਹੀ ਤਕਨਾਲੋਜੀ ਦੇ ਸਬੰਧ 'ਚ ਪੰਜਾਬ ਸਰਕਾਰ ਦਾ ਰਣਨੀਤਕ ਗਠਜੋੜ ਪੈਦਾ ਕਰਨ ਲਈ ਆਖਿਆ ਹੈ।

Captain
author img

By

Published : Jun 9, 2019, 9:30 AM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਰਾਂਸ ਰਾਜਦੂਤ ਐਲੈਕਜ਼ੈਂਡਰ ਜ਼ੈਗਲਰ ਨਾਲ ਸਨਿੱਚਰਵਾਰ ਨੂੰ ਮੁਲਾਕਾਤ ਕੀਤੀ। ਫਰਾਂਸ ਦੇ ਭਾਰਤ 'ਚ ਰਾਜਦੂਤ ਐਲੈਕਜ਼ੈਂਡਰ ਜ਼ੈਗਲਰ ਨੂੰ ਜਲ ਸੰਭਾਲ ਤੇ ਸ਼ੁੱਧੀਕਰਨ, ਸਮਾਰਟ ਸ਼ਹਿਰਾਂ ਦੇ ਵਿਕਾਸ ਤੇ ਵਿਰਾਸਤੀ ਸੈਰ-ਸਪਾਟੇ 'ਚ ਵਾਧਾ ਕਰਨ ਵਾਲੇ ਖੇਤਰਾਂ 'ਚ ਨਵੀਂ ਉਭਰ ਰਹੀ ਤਕਨਾਲੋਜੀ ਦੇ ਸਬੰਧ 'ਚ ਪੰਜਾਬ ਸਰਕਾਰ ਦਾ ਰਣਨੀਤਕ ਗਠਜੋੜ ਪੈਦਾ ਕਰਨ ਲਈ ਆਖਿਆ ਹੈ।

ਮੁੱਖ ਮੰਤਰੀ ਨੇ ਟੈਕਸਟਾਈਲ ਅਤੇ ਚਮੜਾ ਉਦਯੋਗ ਤੋਂ ਇਲਾਵਾ ਫਾਰਮਾਸੂਟੀਕਲ, ਖੁਰਾਕ ਤੇ ਡੇਅਰੀ ਪ੍ਰੋਸੈਸਿੰਗ ਉਦਯੋਗ ਦੇ ਖੇਤਰਾਂ ਵਿਚ ਫਰਾਂਸ ਦੀਆਂ ਉੱਘੀਆਂ ਕੰਪਨੀਆਂ ਨਾਲ ਸਹਿਯੋਗ ਦੀ ਵੀ ਮੰਗ ਕੀਤੀ। ਮੁੱਖ ਮੰਤਰੀ ਨੇ ਦੌਰੇ 'ਤੇ ਆਏ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਕੋਈ ਵੀ ਉਦਮ ਸ਼ੁਰੂ ਕਰਨ ਲਈ ਪੂਰਾ ਸਮਰਥਨ ਦੇਵੇਗੀ।

ਸੂਬੇ ਵਿਚ ਪਾਣੀ ਦੀ ਸਥਿਤੀ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਫਰਾਂਸ ਦੇ ਰਾਜਦੂਤ ਕੋਲੋਂ ਪਾਣੀ ਨੂੰ ਸੋਧਣ ਸਬੰਧੀ ਪਾਏਦਾਰ ਸੁਝਾਅ ਮੰਗੇ ਤਾਂ ਜੋ ਇਸ ਨੂੰ ਸਿੰਚਾਈ ਮਕਸਦਾਂ ਲਈ ਵਰਤਿਆ ਜਾ ਸਕੇ। ਮੁੱਖ ਮੰਤਰੀ ਨੇ ਇਸ ਸਾਲ ਦਸੰਬਰ ਦੇ ਪਹਿਲੇ ਹਫਤੇ ਹੋ ਰਹੇ ਪ੍ਰਸਤਾਵਿਤ ਨਿਵੇਸ਼ ਸੰਮੇਲਨ ਦੇ ਟੈਕਨੀਕਲ ਸੈਸ਼ਨਾਂ ਵਿਚ ਸ਼ਮੂਲੀਅਤ ਕਰਨ ਲਈ ਫਰਾਂਸ ਦੇ ਰਾਜਦੂਤ ਨੂੰ ਸੱਦਾ ਦਿੱਤਾ। ਉਨ੍ਹਾਂ ਇਸ ਸਮੇਲਨ ਦੌਰਾਨ ਫਰਾਂਸ ਦੇ ਉੱਘੇ ਉਦਯੋਗਪਤੀਆਂ ਅਤੇ ਉਦਮੀਆਂ ਨੂੰ ਵੀ ਲਿਆਉਣ ਦੀ ਰਾਜਦੂਤ ਨੂੰ ਅਪੀਲ ਕੀਤੀ ਤਾਂ ਜੋ ਉਹ ਭਾਰਤ ਤੇ ਖਾਸ ਤੌਰ 'ਤੇ ਪੰਜਾਬ ਦੇ ਉਦਯੋਗਪਤੀਆਂ ਨਾਲ ਵਿਚਾਰ-ਵਿਮਰਸ਼ ਕਰ ਸਕਣ।

ਰਾਜਦੂਤ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਉਹ ਪੰਜਾਬ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉਦਯੋਗਪਤੀਆਂ ਦਾ ਇੱਕ ਵਫ਼ਦ ਭੇਜਣ ਵਾਸਤੇ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰਨਗੇ | ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਕਿ ਫਰਾਂਸ ਦੀਆਂ ਕੁਝ ਕੰਪਨੀਆਂ ਪਹਿਲਾਂ ਹੀ ਚੰਡੀਗੜ੍ਹ ਵਿਚ ਸ਼ਾਨੇਮੱਤੇ ਸਮਾਰਟ ਸਿੱਟੀ ਪ੍ਰਾਜੈਕਟ ਨੂੰ ਲਾਗੂ ਕਰਨ ਵਿਚ ਸ਼ਾਮਲ ਹਨ। ਇਸ ਮੌਕੇ ਮੁੱਖ ਮੰਤਰੀ ਨੇ ਰਾਜਦੂਤ ਨੂੰ ਆਪਣੀ ਪੁਸਤਕ 'ਦੀ ਲਾਸਟ ਸਨਸੈਟ' ਭੇਟ ਕੀਤੀ।

Intro:Body:

neha

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.