ETV Bharat / state

ਵਾਤਾਵਰਣ ਬਚਾਉਣ ਲਈ ਨੌਜਵਾਨਾਂ ਦਾ ਉਪਰਾਲਾ, 82 ਤਰ੍ਹਾਂ ਦੇ ਅਲੋਪ ਹੋ ਰਹੇ ਬੂਟਿਆਂ ਦੇ ਜੰਗਲ ਕੀਤੇ ਆਬਾਦ

author img

By

Published : Dec 12, 2022, 8:05 PM IST

ਸਾਈਕਲਿੰਗ ਕਰਦੇ ਬਠਿੰਡਾ ਦੇ ਨੌਜਵਾਨਾਂ (An initiative by the youth of Bathinda) ਵੱਲੋਂ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਪਹਿਲਾਂ ਸੜਕ ਕਿਨਾਰੇ ਬੂਟੇ ਲਾਉਣ ਦਾ ਉਪਰਾਲਾ (Efforts to plant roadside saplings) ਕੀਤਾ ਗਿਆ। ਫਿਰ ਹੌਲੀ-ਹੌਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ 3 ਜੰਗਲ ਲਗਾਏ। ਇੰਨ੍ਹਾਂ ਉਦਮੀ ਨੌਜਵਾਨਾਂ ਦੇ ਇਸ ਕੰਮ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ।

Youth came forward to save the environment in Ludhiana
ਵਾਤਾਵਰਣ ਬਚਾਉਣ ਲਈ ਨੌਜਵਾਨ ਆਏ ਅੱਗੇ, 82 ਤਰ੍ਹਾਂ ਦੇ ਅਲੋਪ ਹੋਣ ਦੇ ਕਿਨਾਰੇ ਬੂਟਿਆਂ ਦੇ ਆਬਾਦ ਕੀਤੇ ਜੰਗਲ

ਲੁਧਿਆਣਾ: ਅਜੋਕੀ ਨੌਜਵਾਨ ਪੀੜ੍ਹੀ ਉੱਤੇ ਅਕਸਰ ਕੰਮ ਘੱਟ ਕਰਨ ਅਤੇ ਮੋਬਾਇਲ ਜ਼ਿਆਦਾ ਚਲਾਉਣ ਦੇ ਇਲਜ਼ਾਮ ਲੱਗਦੇ ਹਨ, ਪਰ ਬਠਿੰਡਾ ਦੇ ਉੱਦਮੀ ਨੌਜਵਾਨ ਨੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ (Polluting environment) ਨੂੰ ਬਚਾਉਣ ਲਈ ਇੱਕ ਖ਼ਾਸ ਉਪਰਾਲਾ ਕੀਤਾ ਹੈ। ਨੌਜਵਾਨਾਂ ਵੱਲੋਂ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਪਹਿਲਾਂ ਸੜਕ ਕਿਨਾਰੇ ਬੂਟੇ ਲਾਉਣ ਦਾ ਉਪਰਾਲਾ ਕੀਤਾ ਗਿਆ ਫਿਰ ਹੌਲੀ-ਹੌਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ 3 ਜੰਗਲ (Planted 3 forests in parts) ਲਗਾਏ। ਇੰਨ੍ਹਾਂ ਉਦਮੀ ਨੌਜਵਾਨਾਂ ਦੇ ਇਸ ਕੰਮ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ।

ਟਰੀ ਲਵਰ ਸੁਸਾਇਟੀ: ਨੌਜਵਾਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਟਰੀ ਲਵਰ ਸੁਸਾਇਟੀ (Member of the Tree Lover Society) ਦੇ ਮੈਂਬਰ ਹਨ ਅਤੇ ਸਾਈਕਲਿੰਗ ਦੌਰਾਨ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਹਵਾ ਵਿੱਚ ਲਗਾਤਾਰ ਪ੍ਰਦੂਸ਼ਣ ਦਾ ਪੱਧਰ ਵਧਦਾ ਜਾ ਰਿਹਾ ਹੈ। ਇਸ ਲਈ ਉਹਨਾਂ ਵੱਲੋਂ ਖਰਾਬ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸੜਕ ਕਿਨਾਰੇ ਬੂਟੇ ਲਗਾਉਣੇ ਸ਼ੁਰੂ ਕੀਤੇ ਗਏ ਪਰ ਦੇਖਭਾਲ ਨਾ ਹੋਣ ਦੇ ਚਲਦੇ ਇਹ ਬੂਟੇ ਸੁੱਕ ਗਏ।

ਤਿੰਨ ਜੰਗਲ ਲਗਾਏ: ਉਪਰੰਤ ਉਨ੍ਹਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿੰਨ ਜੰਗਲ ਲਗਾਏ ਗਏ ਅਤੇ ਉਹਨਾਂ ਦੇ ਇਸ ਉਪਰਾਲੇ ਨਾਲ ਲਗਾਤਾਰ ਸੈਟਾਂ ਵਿਚ ਮੈਂਬਰਾਂ ਦੀ ਗਿਣਤੀ ਵਧਦੀ ਗਈ ਅਤੇ ਹੁਣ ਉਨ੍ਹਾਂ ਦੀ ਸੁਸਾਇਟੀ ਵਿਚ ਲਗਭਗ 220 ਵੀ ਮੈਂਬਰ ਹਨ ਅਤੇ ਇਹਨਾਂ ਦੀਆਂ 12 ਟੀਮਾਂ ਬਣਾਈਆਂ ਗਈਆਂ (12 teams have been formed) ਹਨ। ਜਿਨ੍ਹਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਬੂਟੇ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਸ਼ਹੀਦੀ ਪੰਦਰਵਾੜੇ ਨੂੰ ਲੈ ਕੇ ਬੋਲੇ ਧਾਮੀ, ਕਿਹਾ ਗੁਰੂਘਰਾਂ 'ਚ ਬਣਨਗੇ ਸਾਦੇ ਪਰਸ਼ਾਦੇ, ਨਹੀਂ ਮਿੱਠੇ ਪਕਵਾਨ

3000 ਦੇ ਕਰੀਬ ਬੂਟੇ ਲਗਾਏ: ਨੌਜਵਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਉਹਨਾਂ ਵੱਲੋਂ ਲਗਭੱਗ 3000 ਦੇ ਕਰੀਬ ਬੂਟੇ ਲਗਾਏ (About 3000 saplings were planted) ਗਏ ਹਨ ਅਤੇ ਜ਼ਿਆਦਾਤਰ ਉਹ ਬੂਟੇ ਹਨ ਜੋ ਅਲੋਪ ਹੋਣ ਦੇ ਕਿਨਾਰੇ ਹਨ, ਪਰ ਉਹਨਾਂ ਵੱਲੋਂ ਲਗਾਤਾਰ ਇਹ ਉਦਮ ਜਾਰੀ ਹੈ ਅਤੇ ਲੋਕਾਂ ਵੱਲੋਂ ਵੀ ਇਸ ਉਪਰਾਲੇ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਲਗਾਏ ਗਏ ਬੂਟਿਆਂ ਦੀ ਦੇਖਭਾਲ ਵੀ ਉਹਨਾਂ ਵੱਲੋਂ ਆਮ ਲੋਕਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ।

ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਭਾਵੇਂ ਅੱਜ ਦਾ ਨੌਜਵਾਨ ਮੋਬਾਇਲ ਵਿਚ ਖੁੱਭਿਆ ਹੋਇਆ ਹੈ ਪਰ ਕਿਤੇ ਨਾ ਕਿਤੇ ਵਾਤਾਵਰਣ ਨੂੰ ਬਚਾਉਣ ਲਈ ਹਰ ਕੋਈ ਚਿੰਤਤ (Everyone is concerned about saving the environment) ਹੈ ਅਤੇ ਉਨ੍ਹਾਂ ਦੇ ਇਸ ਉਦਮ ਵਿਚ ਲਗਾਤਾਰ ਲੋਕ ਜੁੜਦੇ ਜਾ ਰਹੇ ਹਨ ਅਤੇ ਕਾਫ਼ਲਾ ਲੰਬਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲਗਾਤਾਰ ਵਧ ਰਹੇ ਪ੍ਰਦੂਸ਼ਣ ਅਤੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਵੇਖਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਅਸੀਂ ਕੁਦਰਤੀ ਮਾਹੌਲ ਵਿਚ ਸਾਹ ਲੈ ਸਕੀਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.