ਬਠਿੰਡਾ: ਪੰਜਾਬ ਦੀ ਨੌਜਵਾਨ ਪੀੜ੍ਹੀ ਲਗਾਤਾਰ ਨਸ਼ੇ ਦੀ ਭੇਟ ਚੜ੍ਹੀ ਰਹੀ ਹੈ। ਨਸ਼ੇ ਦੀ ਭੇਟ ਚੜ੍ਹ ਰਹੀ ਜਾਵਾਨੀ ਨੂੰ ਲੈਕੇ ਕਈ ਤਰ੍ਹਾਂ ਦੇ ਸਵਾਲ ਸਰਕਾਰਾਂ ਤੇ ਲੀਡਰਾਂ‘ਤੇ ਖੜ੍ਹੇ ਹੁੰਦੇ ਹਨ। ਆਮ ਲੋਕਾਂ ਵੱਲੋਂ ਅਕਸਰ ਹੀ ਸੂਬੇ ਦੇ ਲੀਡਰਾਂ ਤੇ ਇਲਜ਼ਾਮ ਲਗਾਏ ਜਾਂਦੇ ਹਨ ਕਿ ਆਪਣੇ ਸਿਆਸੀ ਮੁਫਾਦਾ ਲਈ ਨੌਜਵਾਨਾਂ ਪੀੜ੍ਹੀ ਨੂੰ ਲੀਡਰ ਵਰਤਦੇ ਹਨ। ਦੂਜੇ ਪਾਸੇ ਲੋਕਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਉੱਪਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾਂਦੇ ਹਨ ।
ਲੋਕਾਂ ਦਾ ਕਹਿਣੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਤੇ ਵੋਟਾਂ ਤੋਂ ਐਣ ਪਹਿਲਾਂ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਚੁੱਕੀ ਸੀ ਕਿ ਉਹ ਸੱਤਾ ਦੇ ਵਿੱਚ ਆਉਂਦੇ ਹੀ ਚਾਰ ਹਫਤਿਆਂ ਦੇ ਵਿੱਚ ਨਸ਼ੇ ਦਾ ਲੱਕ ਤੋੜ ਕੇ ਰੱਖ ਦੇਣਗੇ ਪਰ ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ ਦੁਬਾਰਾ ਆਉਣ ਵਾਲੀਆਂ ਹੋ ਚੁੱਕੀਆਂ ਹਨ ਪਰ ਪੰਜਾਬ ਚ ਨਸ਼ਾ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ।
ਨਸ਼ੇ ਨਾਲ ਜੁੜਿਆ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਨਸ਼ੇ ਦੀ ਓਵਰਡੋਜ਼ (Drug overdose) ਕਾਰਨ ਬੇਹੋਸ਼ ਵਿਅਕਤੀ ਸਿਵਲ ਹਸਪਤਾਲ (Civil Hospital) ਵਿੱਚ ਦਾਖ਼ਲ ਕਰਵਾਇਆ ਗਿਆ। ਸਹਾਰਾ ਵਰਕਰ ਹਰਬੰਸ ਸਿੰਘ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਸੀ ਕਿ ਰਜਿੰਦਰਾ ਕਾਲਜ ਕੋਲ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਬੇਹੋਸ਼ ਪਿਆ ਹੈ ਜਿਸਨੂੰ ਚੁੱਕ ਕੇ ਸੰਸਥਾ ਦੇ ਵੱਲੋਂ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਨਸ਼ੇ ਦੀ ਹਾਲਤ ਚ ਬੇਹੋਸ਼ ਪਏ ਨੌਜਵਾਨ ਦੇ ਕੋਲੋਂ ਸਰਿੰਜ ਵੀ ਬਰਾਮਦ ਹੋਈ ਹੈ।
ਡਾ. ਪੁਨੀਤ ਕੌਰ ਨੇ ਕਿਹਾ ਕਿ ਸਹਾਰਾ ਵਰਕਰ ਸਾਡੇ ਕੋਲ ਇਕ ਨਸ਼ੇ ਦੀ ਓਵਰਡੋਜ਼ ਨਾਲ ਬੇਹੋਸ਼ ਨੌਜਵਾਨ ਨੂੰ ਦਾਖਲ ਕਰਵਾਇਆ ਹੈ ਅਤੇ ਜਿਸਦਾ ਇਲਾਜ ਸ਼ੁਰੂ ਕੀਤਾ ਗਿਆ ਹੈ।