ਮਾਨਸਾ: ਪੰਜਾਬ ਵਿਚ ਲਗਾਤਾਰ ਹੀ ਖਬਰਾਂ ਵੇਖਣ ਸੁਣਨ ਨੂੰ ਮਿਲਦੀਆਂ ਹਨ ਕਿ ਨੌਜਵਾਨ ਲੜਕੇ ਲੜਕੀਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜ਼ਿਆਦਾਤਰ ਪੰਜਾਬ ਤੋਂ ਵਿਦੇਸ਼ਾਂ ਵਿਚ ਗਏ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਂਦੀ ਹੈ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਮਹੀਨਾ ਪਹਿਲਾਂ ਸਟੱਡੀ ਵੀਜ਼ੇ ਉਤੇ ਕੈਨੇਡਾ ਗਏ ਮਾਨਸਾ ਜ਼ਿਲ੍ਹੇ ਦੇ ਪਿੰਡ ਬਖਸ਼ੀਵਾਲਾ ਦੇ 19 ਸਾਲਾ ਨੌਜਵਾਨ ਗੁਰਜੋਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਗੁਰਜੋਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਾਣਕਾਰੀ ਅਨੁਸਾਰ ਗੁਰਜੋਤ ਸਿੰਘ ਦੇ ਮਾਪਿਆਂ ਨੇ ਜ਼ਮੀਨ ਉਤੇ ਕਰਜ਼ਾ ਲੈ ਕੇ ਪੁੱਤ ਨੂੰ ਕੈਨੇਡਾ ਭੇਜਿਅ ਸੀ, ਜਿੱਥੇ ਪੁੱਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਮਾਪਿਆਂ ਨੇ ਪੁੱਤ ਦੇ ਚੰਗੇ ਭਵਿੱਖ ਲਈ ਭੇਜਿਆ ਸੀ ਕੈਨੇਡਾ : ਜਾਣਕਾਰੀ ਅਨੁਸਾਰ ਗੁਰਜੋਤ ਆਪਣੇ ਮਾਪਿਆਂ ਦਾ ਇਕੱਲਾ ਪੁੱਤਰ ਸੀ। ਪੁੱਤ ਦੇ ਸੁਪਨੇ ਪੂਰੇ ਕਰਨ ਤੇ ਉਸ ਦੇ ਚੰਗੇ ਭਵਿੱਖ ਲਈ ਮਾਪਿਆਂ ਨੇ ਆਪਣੀ ਜ਼ਮੀਨ ਗਹਿਣੇ ਧਰ ਕੇ ਉਸ ਨੂੰ ਕੈਨੇਡਾ ਭੇਜ ਦਿੱਤਾ ਪਰ ਮਾਪਿਆਂ ਨੂੰ ਕੀ ਪਤਾ ਸਿ ਕਿ ਉਨ੍ਹਾਂ ਦੇ ਪੁੱਤ ਨੇ ਹੁਣ ਕਦੇ ਮੁੜਨਾ ਹੀ ਨਹੀਂ। ਆਏ ਦਿਨ ਪੰਜਾਬੀਆਂ ਦੀ ਵਿਦੇਸ਼ਾਂ ਦੀ ਧਰਤੀ ਵਿਚ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ।
ਇਹ ਵੀ ਪੜ੍ਹੋ : Encounter between police and gangster in Jagraon: ਪੁਲਿਸ ਤੇ ਗੈਂਗਸਟਰ ਵਿਚਕਾਰ ਮੁਠਭੇੜ, ਗੈਂਗਸਟਰ ਕਾਬੂ !
ਬਿਤੇ ਦਿਨੀਂ ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਸੀ, ਜਿੱਥੋਂ 21 ਸਾਲਾ ਨੌਜਵਾਨ ਦੀ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਕੁਨਾਲ ਚੋਪੜਾ ਪੜਾਈ ਕਰਨ ਲਈ ਆਸਟਰੇਲੀਆ ਗਿਆ ਸੀ। ਕੁਨਾਲ ਫਿਰੋਜ਼ਪੁਰ ਸ਼ਹਿਰ ਦੇ ਸਾਧੂ ਚੰਦ ਚੌਂਕ ਦਾ ਰਹਿਣ ਵਾਲਾ ਸੀ।
ਕੁਨਾਲ ਦੀ ਮੌਤ ਦੀ ਖਬਰ ਸੁਣ ਕੇ ਜਿਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਥੇ ਫਿਰੋਜ਼ਪੁਰ ਵਿੱਚ ਸੋਗ ਦੀ ਲਹਿਰ ਹੈ। ਕੁਨਾਲ ਦੇ ਪਿਤਾ ਹਰੀਸ਼ ਚੰਦਰ ਅਤੇ ਮਾਤਾ ਮਧੂ ਚੋਪੜਾ ਅਤੇ ਰਿਸ਼ਤੇਦਾਰ ਬਬਿਤ ਨੇ ਦੱਸਿਆ ਕਿ ਉਹਨਾਂ ਦੇ ਦੋ ਪੁੱਤਰ ਅਤੇ ਇੱਕ ਧੀ ਹੈ, ਜਿੰਨਾ ਵਿੱਚੋਂ ਕੁਨਾਲ ਸਭ ਤੋਂ ਵੱਡਾ ਸੀ। ਉਹਨਾਂ ਨੇ ਕਿਹਾ ਕਿ ਅਸੀਂ ਕੁਨਾਲ ਨੂੰ 8 ਮਹੀਨੇ ਪਹਿਲਾਂ ਕਰਜਾ ਲੈ ਕੇ ਆਸਟਰੇਲੀਆ ਭੇਜਿਆ ਸੀ, ਪਰ ਪੁੱਤਰ ਦੀ ਮੌਤ ਨੇ ਉਹਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਉਪਰੋਂ ਕਰਜੇ ਦੀ ਪੰਡ ਵੀ ਸਿਰ ਉੱਤੇ ਵਧ ਰਹੀ ਹੈ।