ETV Bharat / state

ਵਿਸ਼ਵ ਕਬੱਡੀ ਕੱਪ: ਭਾਰਤ ਨੇ ਆਸਟ੍ਰੇਲੀਆ ਨੂੰ 14 ਅੰਕਾਂ ਨਾਲ ਹਰਾਇਆ

author img

By

Published : Dec 5, 2019, 5:09 PM IST

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਵਿਸ਼ਵ ਕਬੱਡੀ ਕੱਪ ਦਾ ਅੱਜ ਭਾਰਤ ਦਾ ਦੂਜਾ ਮੈਚ ਆਸਟਰੇਲੀਆ ਨਾਲ ਹੋਇਆ। ਭਾਰਤ ਨੇ ਆਸਟ੍ਰੇਲੀਆ ਨੂੰ 14 ਅੰਕਾਂ ਨਾਲ ਹਰਾਇਆ।

ਵਿਸ਼ਵ ਕਬੱਡੀ ਕੱਪ
ਵਿਸ਼ਵ ਕਬੱਡੀ ਕੱਪ

ਬਠਿੰਡਾ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ 2019 ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਟੂਰਨਾਮੈਂਟ ਦਾ ਸਫਰ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਸ਼ੁਰੂ ਹੋ ਕੇ ਅੱਜ ਬਠਿੰਡਾ ਵਿਖੇ ਆ ਪਹੁੰਚਿਆ ਹੈ। ਅੱਜ ਬਠਿੰਡਾ ਦੇ ਸਪੋਰਟਸ ਸਟੇਡੀਅਮ ਵਿੱਚ ਦੂਜਾ ਮੈਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਜਿੱਥੇ ਭਾਰਤ ਨੇ ਆਸਟਰੇਲੀਆ 48-34 ਨਾਲ ਹਰਾਇਆ।

ਵੇਖੋ ਵੀਡੀਓ

ਭਾਰਤ ਕਬੱਡੀ ਟੀਮ ਦੇ ਕਪਤਾਨ ਯਾਦਵਿੰਦਰ ਸਿੰਘ ਸੀ ਜਦਕਿ ਆਸਟਰੇਲੀਆ ਦੇ ਕਪਤਾਨ ਇੰਦਰ ਸਿੰਘ ਆਪਣੀ ਟੀਮ ਨੂੰ ਲੀਡ ਕਰ ਰਹੇ ਸਨ। ਭਾਰਤ ਨੇ ਪਹਿਲਾਂ ਟਾਸ ਜਿੱਤ ਕੇ ਰੇਡ ਕਰਨ ਦਾ ਫੈ਼ਸਲਾ ਲਿਆ। ਭਾਰਤੀ ਟੀਮ ਦੇ ਸਾਰੇ ਹੀ ਖਿਡਾਰੀਆਂ ਵਿੱਚ ਜੋਸ਼ ਦੇਖਣ ਵਾਲਾ ਸੀ, ਕਰੀਬ 40 ਮਿੰਟ ਚੱਲੇ ਕਬੱਡੀ ਦੇ ਮੈਚ ਨੂੰ ਦੇਖਣ ਲਈ ਦੂਰ ਦੁਰਾਡੇ ਤੋਂ ਕਬੱਡੀ ਪ੍ਰੇਮੀ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਪਹੁੰਚੇ ਸਨ। ਭਾਰਤ ਨੇ ਸ਼ੁਰੂਆਤੀ ਸਮੇਂ ਵਿੱਚ ਹੀ ਆਸਟਰੇਲੀਆ ਨੂੰ ਪਛਾੜਣਾ ਸ਼ੁਰੂ ਕਰ ਦਿੱਤਾ ਪਰ ਬਾਅਦ ਵਿੱਚ ਆਸਟਰੇਲੀਆ ਦੇ ਖਿਡਾਰੀ ਭਾਰਤ ਦੇ ਖਿਡਾਰੀ ਉੱਤੇ ਭਾਰੀ ਪੈਂਦੀ ਨਜ਼ਰ ਆਏ।

ਖਿਡਾਰੀਆਂ ਦੀ ਹੌਸਲਾ ਅਫ਼ਜਾਈ ਲਈ ਖੇਡ ਪ੍ਰੇਮੀਆਂ ਨੇ ਕਾਫੀ ਤਾੜੀਆਂ ਵਜਾਈਆਂ ਅਤੇ ਹੂਟਿੰਗ ਵੀ ਕੀਤੀ। ਭਾਰਤ ਅਤੇ ਆਸਟ੍ਰੇਲੀਆ ਵਿੱਚ ਫਸਵਾਂ ਮੁਕਾਬਲਾ ਵੀ ਦੇਖਣ ਨੂੰ ਮਿਲਿਆ, ਜਿਸ ਤੋਂ ਭਾਰਤ ਦੀ ਕਬੱਡੀ ਟੀਮ ਨੇ 48 ਅੰਕ ਹਾਸਿਲ ਕੀਤੇ ਜਦਕਿ ਆਸਟਰੇਲੀਆ ਦੀ ਟੀਮ ਨੇ 34 ਅੰਕ ਹਾਸਿਲ ਕੀਤੇ, ਜਿਸ ਤੋਂ ਬਾਅਦ 14 ਅੰਕ ਦੇ ਫਰਕ ਨਾਲ ਭਾਰਤ ਜੇਤੂ ਰਿਹਾ।

ਸੁਖਮਨ ਸਿੰਘ ਜੋ ਕਿ ਕਬੱਡੀ ਦਾ ਖਿਡਾਰੀ ਸੀ ਦਾ ਛੋਟਾ ਭਾਈ ਹਰਸ਼ ਸਿੰਘ ਚੋਹਲਾ ਨੇ ਕਿਹਾ ਕਿ ਪਿਛਲੇ ਸਾਲ ਉਹਦੇ ਭਰਾ ਸੁਖਮਨ ਚੋਹਲਾ ਸਿੰਘ ਨੂੰ ਬ੍ਰੇਨ ਅਟੈਕ ਆ ਗਿਆ ਸੀ, ਜਿਸ ਕਰਕੇ ਉਸ ਦੀ ਮੌਤ ਹੋ ਗਈ ਸੀ। ਉਸ ਨੇ ਕਿਹਾ ਕਿ ਕਬੱਡੀ ਖੇਡਣ ਦੀ ਪ੍ਰੇਰਨਾ ਉਸ ਨੂੰ ਆਪਣੇ ਭਰਾ ਤੋਂ ਮਿਲੀ। ਹਰਸ਼ ਚੋਹਲਾ ਦਾ ਕਹਿਣਾ ਹੈ ਕਿ ਸਰਕਾਰ ਕਬੱਡੀ ਦੇ ਖਿਡਾਰੀਆਂ ਨੂੰ ਵੀ ਨੌਕਰੀ ਦੇਵੇ, ਤਾਂਕਿ ਕਬੱਡੀ ਵੱਲ ਪੰਜਾਬ ਦੇ ਮੁੰਡਿਆਂ ਦਾ ਝੁਕਾਅ ਹੋਰ ਵੱਧ ਸਕੇ।

ਇਹ ਵੀ ਪੜੋ: ਸੰਸਦ 'ਚ ਬੋਲੇ ਸਦੀਕ, "ਪਾਸੇ ਹੋਜਾ ਸੋਹਣਿਆਂ,ਸਾਡੀ ਰੇਲ ਗੱਡੀ ਆਈ"

ਆਸਟਰੇਲੀਆ ਟੀਮ ਦੇ ਖਿਡਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਦੀ ਟੀਮ ਕਾਫੀ ਮਜਬੂਤ ਟੀਮ ਸੀ, ਜਿਸ ਕਾਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਆਸਟਰੇਲੀਆ ਦੇ ਵਿੱਚ ਉਹ ਛੇ ਦਿਨ ਕੰਮ ਕਰਦੇ ਹਨ ਤੇ ਇੱਕ ਦਿਨ ਹੀ ਉਨ੍ਹਾਂ ਨੂੰ ਕਸਰਤ ਕਰਨ ਦਾ ਸਮਾਂ ਮਿਲਦਾ ਹੈ, ਜਿਸ ਕਰਕੇ ਉਨ੍ਹਾਂ ਦੀ ਟੀਮ ਭਾਰਤ ਦੇ ਮੁਕਾਬਲੇ ਮਜ਼ਬੂਤ ਨਹੀਂ ਹੋ ਸਕੀ ਹੈ। ਹਰਪ੍ਰੀਤ ਦਾ ਕਹਿਣਾ ਹੈ ਕਿ ਉਸਦੀ ਟੀਮ ਹੋਰ ਮਿਹਨਤ ਕਰੇਗੀ ਤਾਂ ਕਿ ਉਹ ਜਿੱਤ ਹਾਸਲ ਕਰ ਸਕਣ। ਉਨ੍ਹਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਕਾਫ਼ੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕਬੱਡੀ ਦੇ ਮੈਚ ਹੋਣੇ ਚਾਹੀਦੇ ਹਨ।

Intro:ਭਾਰਤ ਨੇ ਆਸਟਰੇਲੀਆ ਨੂੰ 14 ਅੰਕ ਨਾਲ ਹਰਾਇਆ Body:
ਬਠਿੰਡਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਗੁਰੂ ਭਰ ਨੂੰ ਸਮਰਪਿਤ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ,
ਭਾਰਤ ਕਬੱਡੀ ਟੀਮ ਦੇ ਕਪਤਾਨ ਯਾਦਵਿੰਦਰ ਸਿੰਘ ਸੀ ਜਦਕਿ ਆਸਟਰੇਲੀਆ ਦੇ ਕਪਤਾਨ ਇੰਦਰ ਸਿੰਘ ਆਪਣੀ ਟੀਮ ਨੂੰ ਲੀਡ ਕਰ ਰਹੇ ਸਨ ,ਭਾਰਤ ਨੇ ਪਹਿਲਾਂ ਟਾਸ ਜਿੱਤ ਕੇ ਰੇਡ ਕਰਨ ਦਾ ਫੈ਼ਸਲਾ ਲਿਆ ਇੰਡੀਆ ਦੇ ਕਬੱਡੀ ਦੇ ਸਾਰੇ ਹੀ ਖਿਡਾਰੀ ਵਿੱਚ ਜੋਸ਼ ਦੇਖਣ ਵਾਲਾ ਸੀ ,ਕਰੀਬ ਚਾਲੀ ਮਿੰਟ ਚੱਲੇ ਕਬੱਡੀ ਦੇ ਮੈਚ ਨੂੰ ਦੇਖਣ ਲਈ ਦੂਰ ਦੁਰਾਡੇ ਤੋਂ ਕਬੱਡੀ ਪ੍ਰੇਮੀ ਬਠਿੰਡਾ ਦੇ ਖੇਲ ਸਟੇਡੀਅਮ ਵਿੱਚ ਪਹੁੰਚੇ ਸਨ ,ਭਾਰਤ ਨੇ ਸ਼ੁਰੂਆਤੀ ਸਮੇਂ ਵਿੱਚ ਹੀ ਆਸਟਰੇਲੀਆ ਨੂੰ ਪਛਾੜ ਨਾਲ ਸ਼ੁਰੂ ਕਰ ਦਿੱਤਾ ਪਰ ਬਾਅਦ ਵਿੱਚ ਆਸਟਰੇਲੀਆ ਦੇ ਖਿਡਾਰੀ
ਭਾਰਤ ਦੇ ਖਿਡਾਰੀ ਉੱਤੇ ਭਾਰੀ ਪੈਂਦੀ ਨਜ਼ਰ ਆਏ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਖੇਡ ਪ੍ਰੇਮੀਆਂ ਨੇ ਕਾਫੀ ਤਾਲੀਆਂ ਵਜਾਈਆਂ ਅਤੇ ਹੂਟਿੰਗ ਵੀ ਕੀਤੀ ਭਾਰਤ ਅਤੇ ਆਸਟ੍ਰੇਲੀਆ ਵਿੱਚ ਫਸਵਾਂ ਮੁਕਾਬਲਾ ਵੀ ਦੇਖਣ ਨੂੰ ਮਿਲਿਆ ਜਿਸ ਤੋਂ ਭਾਰਤ ਦੀ ਕਬੱਡੀ ਟੀਮ ਨੇ ਹੜਤਾਲੀ ਅੰਕ ਹਾਸਿਲ ਕੀਤੇ ਜਦਕਿ ਆਸਟ੍ਰੇਲੀਆ ਦੀ ਟੀਮ ਨੇ ਚੌਂਤੀ ਅੰਕ ਹਾਸਿਲ ਕੀਤੇ ਜਿਸ ਤੋਂ ਬਾਅਦ ਚੌਦਾਂ ਅੰਕ ਦੇ ਫਰਕ ਨਾਲ ਇੰਡੀਆ ਜੇਤੂ ਰਿਹਾ, ਸੁਖਮਨ ਸਿੰਘ ਜੋ ਕਿ ਕਬੱਡੀ ਦਾ ਖਿਡਾਰੀ ਸੀ ਦਾ ਛੋਟਾ ਭਾਈ ਹਰਸਚੋਲਾ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਉਹਦੇ ਭਰਾ ਸੁਖਮਨ ਸਿੰਘ ਨੂੰ ਬ੍ਰੇਨ ਅਟੈਕ ਆ ਗਿਆ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਸੀ ,ਉਸ ਨੇ ਕਿਹਾ ਕਿ ਕਬੱਡੀ ਖੇਡਣ ਦੀ ਪ੍ਰੇਰਨਾ ਉਸ ਨੂੰ ਆਪਣੇ ਭਰਾ ਤੋਂ ਮਿਲੀ ਹਰਸਚੋਲਾ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਕਬੱਡੀ ਦੇ ਖਿਡਾਰੀਆਂ ਨੂੰ ਵੀ ਨੌਕਰੀ ਦੇਵੇ ,ਤਾਕਿ ਕਬੱਡੀ ਵੱਲ ਪੰਜਾਬ ਦੇ ਮੁੰਡਿਆਂ ਦਾ ਝੁਕਾਅ ਹੋਰ ਵੱਧ ਸਕੇ ।
ਆਸਟਰੇਲੀਆ ਟੀਮ ਦੇ ਖਿਡਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇੰਡੀਆ ਦੀ ਟੀਮ ਕਾਫੀ ਸਟਰਾਂਗ ਟੀਮ ਸੀਗੀ ਜਿਸ ਕਾਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ,ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਆਸਟਰੇਲੀਆ ਦੇ ਵਿੱਚ ਉਹ ਛੇ ਦਿਨ ਕੰਮ ਕਰਦੇ ਹਨ ਇੱਕ ਦਿਨ ਹੀ ਉਨ੍ਹਾਂ ਨੂੰ ਕਸਰਤ ਕਰਨ ਦਾ ਟਾਈਮ ਮਿਲਦਾ ਹੈ ਜਿਸ ਕਰਕੇ ਉਨ੍ਹਾਂ ਦੀ ਟੀਮ ਭਾਰਤ ਦੇ ਮੁਕਾਬਲੇ ਤਗੜੀ ਨਹੀਂ ਹੋ ਸਕੀ ਹੈ ਹਰਪ੍ਰੀਤ ਦਾ ਕਹਿਣਾ ਹੈ ਕਿ ਉਸਦੀ ਟੀਮ ਹੋਰ ਮਿਹਨਤ ਕਰੇਗੀ ਤਾਂ ਕਿ ਉਹ ਜਿੱਤ ਹਾਸਲ ਕਰ ਸਕਣ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਕਾਫ਼ੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕਬੱਡੀ ਦੇ ਮੈਚ ਹੋਣੇ ਚਾਹੀਦੇ ਹਨ ।Conclusion:ਦੱਸ ਦੇਈਏ ਕਿ ਇੰਟਰਨੈਸ਼ਨਲ ਕਬੱਡੀ ਦੇ ਫਾਈਨਲ ਮੁਕਾਬਲੇ ਡੇਰਾ ਬਾਬਾ ਨਾਨਕ ਵਿਖੇ ਹੋਣਗੇ
ETV Bharat Logo

Copyright © 2024 Ushodaya Enterprises Pvt. Ltd., All Rights Reserved.