ਬਠਿੰਡਾ: ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਵਿਖੇ ਦੇਰ ਰਾਤ ਸ਼ਰਾਬੀ ਪਤੀ ਵੱਲੋਂ ਪਤਨੀ ਦੀ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਿਕ ਮੁਲਜ਼ਮ ਨੇ ਆਪਣੀ ਪਤਨੀ ਦੇ ਗਲੇ ‘ਤੇ ਕਹੀ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ (Drunken husband) ਉਤਾਰ ਦਿੱਤਾ। ਮ੍ਰਿਤਕ ਦੀ ਬਿੰਦਰ ਕੌਰ ਤੇ ਮੁਲਜ਼ਮ ਦੀ ਗੁਰਮੀਤ ਸਿੰਘ ਵਜੋਂ ਪਛਾਣ ਹੋਈ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਸ਼ਰਾਬ ਦਾ ਆਦੀ ਹੈ। ਜਿਸ ਨੂੰ ਮ੍ਰਿਤਕ ਅਕਸਰ ਸ਼ਰਾਬ ਪੀਣ ਤੋਂ ਰੋਕ ਦੀ ਸੀ, ਜਿਸ ਨੂੰ ਲੈਕੇ ਦੋਵਾਂ ਵਿਚਾਲੇ ਝਗੜਾ ਰਹਿੰਦਾ ਸੀ।
ਦਰਅਸਲ ਮੁਲਜ਼ਮ ਸ਼ਰਾਬ ਦਾ ਆਦੀ ਹੋਣ ਕਰਕੇ ਅਕਸਰ ਘਰ ਆਪਣੀ ਪਤਨੀ ਨਾਲ ਕੁੱਟ ਮਾਰ ਕਰਦਾ ਸੀ, ਤੇ ਕੁਝ ਦਿਨ ਪਹਿਲਾਂ ਪਤੀ ਦੇ ਅੱਤਿਆਚਾਰ ਤੋਂ ਤੰਗ ਆ ਕੇ ਮ੍ਰਿਤਕ ਆਪਣੇ ਪੇਕੇ ਘਰ ਚਲੇ ਗਈ ਸੀ, 4-5 ਦਿਨ ਪਹਿਲਾਂ ਹੀ ਪੰਚਾਇਤੀ ਰਾਜ਼ੀਨਾਮੇ ਤੋਂ ਬਾਅਦ ਮੁਲਜ਼ਮ ਆਪਣੀ ਪਤਨੀ ਨੂੰ ਸੁਹਰੇ ਘਰ ਲੈ ਕੇ ਆਇਆ ਸੀ।
ਵਾਰਦਾਤ ਕਰਨ ਤੋਂ ਬਾਅਦ ਮੁਲਜ਼ਮ ਘਰ ਨੂੰ ਜ਼ਿੰਦਰਾਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਦੂਜੇ ਦਿਨ ਜਦੋਂ ਮ੍ਰਿਤਕ ਦੀ ਧੀ ਜੋ ਆਪਣੇ ਚਾਚਾ ਦੇ ਘਰ ਸੁੱਤੀ ਸੀ, ਜਦੋਂ ਉਸ ਨੇ ਆਪਣੇ ਘਰ ਨੂੰ ਜ਼ਿੰਦਰਾ ਲੱਗਿਆ ਵੇਖਿਆ, ਤਾਂ ਉਹ ਕੰਧ ਟੱਪ ਕੇ ਅੰਦਰ ਗਈ, ਤਾਂ ਉਥੇ ਉਸ ਦੀ ਮਾਂ ਦੀ ਖ਼ੂਨ ਨਾਲ ਲੱਥਪੱਥ ਹੋਈ ਲਾਸ਼ ਪਈ ਸੀ।
ਇਹ ਵੀ ਪੜੋ: fateh kit scam: ਵੈਕਸੀਨ ਘੁਟਾਲੇ ਤੋਂ ਬਾਅਦ ਫ਼ਤਿਹ ਕਿੱਟ ਘੁਟਾਲੇ 'ਚ ਘਿਰੀ ਕੈਪਟਨ ਸਰਕਾਰ
ਉਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ‘ਚ ਲੈਕੇ ਮਾਮਲਾ ਦਰਜ ਕਰ ਲਿਆ ਹੈ। ਅਤੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ, ਪੁਲਿਸ ਅਫਸਰ ਨੇ ਕਿਹਾ, ਕਿ ਜਲਦ ਮੁਲਜ਼ਮ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ