ETV Bharat / state

ਦੇਸ਼ ’ਚ ਹਰੀ ਕ੍ਰਾਂਤੀ ਲਿਆਉਣ ਵਾਲਾ ਸੂਬਾ ਪੰਜਾਬ ਖੁਦ ਦੂਜੇ ਸੂਬਿਆਂ ਤੋਂ ਮੰਗਵਾ ਰਿਹਾ ਹੈ ਖਾਣ ਲਈ ਕਣਕ, ਜਾਣੋ ਕਾਰਨ - ਮੱਧ ਪ੍ਰਦੇਸ਼ ਦੀ ਕਣਕ ਦੀ ਮੰਗ ਹੋਈ ਦੁੱਗਣੀ

ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਉਣ ਵਾਲਾ ਸੂਬਾ ਪੰਜਾਬ ਖੁਦ ਦੂਜੇ ਸੂਬਿਆਂ ਤੋਂ ਖਾਣ ਲਈ ਕਣਕ ਲਿਆਉਣ ਲਈ ਮਜ਼ਬੂਰ ਹੋ ਗਿਆ ਹੈ। ਇਸਦੇ ਵੱਡਾ ਕਾਰਨ ਪੰਜਾਬ ਵਿੱਚ ਕਣਕ ਦੀ ਫਸਲ ਸਮੇਤ ਹੋਰ ਵੀ ਸਾਰੀਆਂ ਫਸਲਾਂ ’ਤੇ ਅੰਨ੍ਹੇਵਾਹ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨਾ ਮੰਨਿਆ ਜਾ ਰਿਹਾ ਹੈ। ਇਸ ਮਾਮਲੇ ’ਤੇ ਵੇਖੋ ਇਹ ਖਾਸ ਰਿਪੋਰਟ...

ਮੱਧ ਪ੍ਰਦੇਸ਼ ਤੋਂ ਕੀਟਨਾਸ਼ਕ ਰਹਿਤ ਕਣਕ ਮੰਗਵਾਉਣ ਲਈ ਮਜਬੂਰ ਪੰਜਾਬੀ

author img

By

Published : Jul 30, 2022, 8:28 PM IST

ਬਠਿੰਡਾ: ਪੰਜਾਬ ਜਿਸ ਨੇ ਭਾਰਤ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸਮੁੱਚੇ ਦੇਸ਼ ਲਈ ਅੰਨਦਾਤਾ ਬਣਿਆ। ਮਿਹਨਤਕਸ਼ ਲੋਕਾਂ ਵੱਲੋਂ ਪੰਜਾਬ ਦੀ ਧਰਤੀ ਨੂੰ ਉਪਜਾਊ ਕਰ ਜਿੱਥੇ ਸਮੁੱਚੇ ਦੇਸ਼ ਵਾਸੀਆਂ ਦਾ ਢਿੱਡ ਭਰਿਆ ਉਥੇ ਹੀ ਹੁਣ ਇਹ ਸੂਬਾ ਖ਼ੁਦ ਦੇ ਖਾਣ ਲਈ ਕਣਕ ਦੂਜੇ ਸੂਬਿਆਂ ਤੋਂ ਮੰਗਵਾਉਣ ਲਈ ਮਜਬੂਰ ਹੋ ਗਿਆ ਹੈ। ਪੰਜਾਬ ਵਿੱਚ ਹਰ ਸਾਲ ਪੰਜਾਬੀਆਂ ਵੱਲੋਂ ਖਾਣ ਲਈ ਹਜ਼ਾਰਾਂ ਕੁਇੰਟਲ ਕਣਕ ਮੱਧ ਪ੍ਰਦੇਸ਼ ਤੋਂ ਮੰਗਵਾਈ ਜਾ ਰਹੀ ਹੈ ਅਤੇ ਇਸ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦਾ ਵੱਡਾ ਕਾਰਨ ਕਿਸਾਨ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਵੱਡੀ ਗਿਣਤੀ ਵਿਚ ਕੀਟਨਾਸ਼ਕਾਂ ਦੀ ਵਰਤੋਂ ਕੀਤੇ ਜਾਣਾ ਮੰਨਿਆ ਜਾ ਰਿਹਾ ਹੈ।

ਮੱਧ ਪ੍ਰਦੇਸ਼ ਤੋਂ ਕੀਟਨਾਸ਼ਕ ਰਹਿਤ ਕਣਕ ਮੰਗਵਾਉਣ ਲਈ ਮਜਬੂਰ ਪੰਜਾਬੀ: ਪੰਜਾਬ ਵਿੱਚ ਲਗਾਤਾਰ ਵਧ ਰਹੀ ਕੀਟਨਾਸ਼ਕ ਦੀ ਵਰਤੋਂ ਕਾਰਨ ਇੱਥੋਂ ਦੀਆਂ ਫ਼ਸਲਾਂ ਵਿੱਚ ਜ਼ਹਿਰੀਲੇ ਤੱਤਾਂ ਦੀ ਮਾਤਰਾ ਵੱਧ ਜਾਣ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਵਧ ਗਿਆ ਹੈ ਜਿਸ ਕਾਰਨ ਹੁਣ ਜ਼ਿਆਦਾਤਰ ਪੰਜਾਬੀਆਂ ਵੱਲੋਂ ਆਪਣੇ ਖਾਣ ਲਈ ਕਣਕ ਮੱਧ ਪ੍ਰਦੇਸ਼ ਤੋਂ ਮੰਗਵਾਈ ਜਾ ਰਹੀ ਹੈ।

ਮੱਧ ਪ੍ਰਦੇਸ਼ ਤੋਂ ਕੀਟਨਾਸ਼ਕ ਰਹਿਤ ਕਣਕ ਮੰਗਵਾਉਣ ਲਈ ਮਜਬੂਰ ਪੰਜਾਬੀ
ਮੱਧ ਪ੍ਰਦੇਸ਼ ਤੋਂ ਕੀਟਨਾਸ਼ਕ ਰਹਿਤ ਕਣਕ ਮੰਗਵਾਉਣ ਲਈ ਮਜਬੂਰ ਪੰਜਾਬੀ

ਕਿਹਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਵਿਚ ਜ਼ਹਿਰੀਲੇ ਖਾਦਾਂ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਹੈ ਜਿਸ ਕਾਰਨ ਇਸ ਕਣਕ ਤੋਂ ਮਨੁੱਖੀ ਸਿਹਤ ਨੂੰ ਬਹੁਤਾ ਨੁਕਸਾਨ ਨਹੀਂ ਹੁੰਦਾ। ਪਿਛਲੇ ਕੁਝ ਸਾਲਾਂ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਪੰਜਾਬ ਵਿੱਚ ਲਗਾਤਾਰ ਮੱਧ ਪ੍ਰਦੇਸ਼ ਦੀ ਕਣਕ ਦੀ ਆਮਦ ਵਿੱਚ ਵਾਧਾ ਹੋ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਵੱਲੋਂ ਵਪਾਰੀਆਂ ਤੋਂ ਮੱਧ ਪ੍ਰਦੇਸ਼ ਦੀ ਕਣਕ ਦੀ ਮੰਗ ਕੀਤੀ ਜਾ ਰਹੀ ਹੈ।

ਪਿਛਲੇ ਦੋ ਸਾਲਾਂ ਵਿੱਚ ਮੱਧ ਪ੍ਰਦੇਸ਼ ਦੀ ਕਣਕ ਦੀ ਮੰਗ ਹੋਈ ਦੁੱਗਣੀ: ਪੰਜਾਬ ਵਿੱਚ ਹੋ ਰਹੀ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਦੇ ਚੱਲਦਿਆਂ ਜਿੱਥੇ ਹੁਣ ਪੰਜਾਬੀਆਂ ਵੱਲੋਂ ਇੱਥੋਂ ਦੀ ਕਣਕ ਖਰੀਦਣ ਤੋਂ ਪ੍ਰਹੇਜ਼ ਕੀਤਾ ਜਾ ਰਿਹਾ ਹੈ ਉੱਥੇ ਹੀ ਮੱਧ ਪ੍ਰਦੇਸ਼ ਤੋਂ ਮੰਗਵਾਈ ਜਾਣ ਵਾਲੀ ਕਣਕ ਦੀ ਆਮਦ ਹੁਣ ਦੁੱਗਣੀ ਹੋ ਗਈ। ਮਾਰਕੀਟ ਕਮੇਟੀ ਬਠਿੰਡਾ ਦੇ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 22 ਹਜ਼ਾਰ ਕੁਇੰਟਲ ਦੂਜੇ ਸੂਬਿਆਂ ਤੋਂ ਖਾਣਯੋਗ ਅਤੇ ਵਧੀਆ ਕੁਆਲਿਟੀ ਦੀ ਕਣਕ ਆਈ ਸੀ ਪਰ ਇਸ ਵਾਰ ਇਹ ਗਿਣਤੀ ਵਧ ਕੇ 56 ਹਜ਼ਾਰ ਕੁਇੰਟਲ ਚਲੀ ਗਈ ਹੈ ਕਿਉਂਕਿ ਕਿਤੇ ਨਾ ਕਿਤੇ ਪੰਜਾਬੀ ਹੁਣ ਖਾਣਯੋਗ ਕਣਕ ਦੂਜੇ ਸੂਬਿਆਂ ਤੋਂ ਵਧੀਆ ਕੁਆਲਿਟੀ ਦੀ ਮੰਗਵਾਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਇਸਦੀ ਮੰਗ ਵੱਧਦੀ ਜਾ ਰਹੀ ਹੈ।

ਅੰਨ੍ਹੇਵਾਹ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਪੰਜਾਬ ਦੀ ਕਣਕ ਤੋਂ ਪਰਹੇਜ਼ ਕਰਨ ਲੱਗੇ ਲੋਕ: ਪੰਜਾਬ ਵਿਚ ਮੱਧ ਪ੍ਰਦੇਸ਼ ਤੋਂ ਕਣਕ ਲਿਆ ਕੇ ਵੇਚਣ ਵਾਲੇ ਵਪਾਰੀ ਪਵਨ ਕੁਮਾਰ ਨੇ ਦੱਸਿਆ ਕਿ ਉੱਥੇ ਕਣਕ ਦੀ ਬਿਜਾਈ ਬਿਨਾਂ ਰੇਹ ਸਪਰੇਅ ਦੇ ਕੀਤੀ ਜਾਂਦੀ ਹੈ ਵਪਾਰੀ ਨੇ ਦੱਸਿਆ ਕਿ ਮਾਤਰ ਸੱਤ ਕਿਲੋ ਡੀ ਏ ਪੀ ਨਾਲ ਹੀ ਉਨ੍ਹਾਂ ਵੱਲੋਂ ਕਣਕ ਦੀ ਫਸਲ ਨੂੰ ਪਾਲਿਆ ਜਾਂਦਾ ਹੈ ਜਿਸ ਕਾਰਨ ਮੱਧ ਪ੍ਰਦੇਸ਼ ਦੀ ਕਣਕ ਦੀ ਕਵਾਲਿਟੀ ਬਹੁਤ ਚੰਗੀ ਹੁੰਦੀ ਹੈ ਅਤੇ ਲੋਕਾਂ ਵੱਲੋਂ ਲਗਾਤਾਰ ਇਸ ਦੀ ਮੰਗ ਵਧਦੀ ਤੁਰੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਬਹੁਤ ਸਾਰੇ ਵਪਾਰੀ ਇੱਕ ਇੱਕ ਦੋ ਦੋ ਟਰੱਕ ਲਿਆ ਕੇ ਮੱਧ ਪ੍ਰਦੇਸ਼ ਤੋਂ ਕਣਕ ਵੇਚ ਰਹੇ ਹਨ ਜਿਸ ਦਾ ਵੱਡਾ ਕਾਰਨ ਲੋਕਾਂ ਵੱਲੋਂ ਕੀਟਨਾਸ਼ਕ ਰਹਿਤ ਕਣਕ ਦੀ ਮੰਗ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਅੰਨ੍ਹੇਵਾਹ ਹੋ ਰਹੀ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਹੁਣ ਲੋਕਾਂ ਵੱਲੋਂ ਪੰਜਾਬ ਦੀ ਕਣਕ ਤੋਂ ਪਰਹੇਜ਼ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਦੂਜੇ ਸੂਬਿਆਂ ਤੋਂ ਕੀਟਨਾਸ਼ਕ ਰਹਿਤ ਵਧੀਆ ਕਵਾਲਿਟੀ ਦੀ ਖਾਣਯੋਗ ਕਣਕ ਮੰਗਵਾਈ ਜਾ ਰਹੀ ਹੈ।

ਪੰਜਾਬ ਦੀ ਕਣਕ ਨਾਲੋਂ ਡੇਢ ਗੁਣਾ ਭਾਅ ਤੇ ਖਰੀਦ ਰਹੇ ਹਨ ਮੱਧ ਪ੍ਰਦੇਸ਼ ਦੀ ਕਣਕ: ਪੰਜਾਬ ਵਿੱਚ ਜਿੱਥੇ ਕਣਕ ਦਾ ਭਾਅ ਦੋ ਹਜਾਰ ਪੰਦਰਾਂ ਰੁਪਏ ਸਰਕਾਰ ਵੱਲੋਂ ਤੈਅ ਕੀਤਾ ਗਿਆ ਹੈ ਉਥੇ ਹੀ ਦੂਜੇ ਸੂਬਿਆਂ ਤੋਂ ਕੀਟਨਾਸ਼ਕ ਰਹਿਤ ਮੰਗਵਾਈ ਜਾ ਰਹੀ ਕਣਕ ਦਾ ਭਾਅ ਵਪਾਰੀਆਂ ਵੱਲੋਂ ਅਠਾਈ ਸੌ ਤੋਂ ਬੱਤੀ ਸੌ ਰੁਪਏ ਤੈਅ ਕੀਤਾ ਗਿਆ ਹੈ ਜੋ ਕਿ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਹੁੰਦੀ ਹੈ। ਵਪਾਰੀ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਲਗਾਤਾਰ ਮੱਧ ਪ੍ਰਦੇਸ਼ ਤੋਂ ਖਾਣਯੋਗ ਕਣਕ ਆ ਰਹੀ ਹੈ ਵਧੀਆ ਕਵਾਲਿਟੀ ਹੋਣ ਕਾਰਨ ਲੋਕ ਉਨ੍ਹਾਂ ਨੂੰ ਪੰਜਾਬ ਦੀ ਕਣਕ ਨਾਲੋਂ ਡੇਢ ਗੁਣਾ ਭਾਅ ਜ਼ਿਆਦਾ ਦੇ ਰਹੇ ਹਨ ਕਿਉਂਕਿ ਜਿੱਥੇ ਮੱਧ ਪ੍ਰਦੇਸ਼ ਦੀ ਕਣਕ ਦੀ ਕੁਆਲਿਟੀ ਵਧੀਆ ਹੈ ਉੱਥੇ ਹੀ ਉਹ ਖਾਣ ਵਿੱਚ ਵੀ ਦੂਜਿਆਂ ਨਾਲੋਂ ਵੱਧ ਸੰਵਾਦੀ ਅਤੇ ਗੁਣਕਾਰੀ ਹੈ।

'ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਰੋਕਣ ਲਈ ਮੁੜ ਸੁਸਾਇਟੀਆਂ ਰਾਹੀਂ ਕੀਟਨਾਸ਼ਕ ਉਪਲੱਬਧ ਕਰਾਵੇ ਸਰਕਾਰ': ਬਠਿੰਡਾ ਦੇ ਪਿੰਡ ਜੋਗਾਨੰਦ ਦੇ ਰਹਿਣ ਵਾਲੇ ਕਿਸਾਨ ਬਲਕਾਰ ਸਿੰਘ ਨੇ ਦੱਸਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਫ਼ਸਲਾਂ ਵਿੱਚ ਕੀਟਨਾਸ਼ਕ ਦੀ ਵਰਤੋਂ ਘੱਟ ਕਰਨੀ ਹੈ ਤਾਂ ਇਹ ਪ੍ਰਬੰਧ ਮੁੜ ਸੁਸਾਇਟੀਆਂ ਦੇ ਅਧੀਨ ਲਿਆਂਦਾ ਜਾਵੇ ਕਿਉਂਕਿ ਕਿਸਾਨਾਂ ਵੱਲੋਂ ਲਗਾਤਾਰ ਅੰਨ੍ਹੇਵਾਹ ਕੀਤੀ ਜਾ ਰਹੀ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਜਿੱਥੇ ਫ਼ਸਲਾਂ ਵਿੱਚ ਕੀਟਨਾਸ਼ਕਾਂ ਦੇ ਤੱਤ ਵਧ ਰਹੇ ਹਨ ਉੱਥੇ ਹੀ ਇਹ ਮਨੁੱਖੀ ਜੀਵਨ ਲਈ ਵੀ ਘਾਤਕ ਸਿੱਧ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਬੇਲੋੜਾ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨੂੰ ਰੋਕਣ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਕੀਟਨਾਸ਼ਕਾਂ ਦੀ ਵੰਡ ਸੁਸਾਇਟੀਆਂ ਰਾਹੀਂ ਕਰੇ ਤਾਂ ਜੋ ਲੋੜ ਅਨੁਸਾਰ ਕਿਸਾਨ ਇਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਕਰ ਸਕਣ।

ਇਹ ਵੀ ਪੜ੍ਹੋ: ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਨੇ ਪੰਜਾਬ ਦੇ ਇਹ ਲੋਕ, ਰੋਜ਼ਾਨਾ ਕਰਦੇ ਨੇ 2 ਕਿਲੋਮੀਟਰ ਦਾ ਸਫਰ

ETV Bharat Logo

Copyright © 2025 Ushodaya Enterprises Pvt. Ltd., All Rights Reserved.