ਬਠਿੰਡਾ: ਪੰਜਾਬ ਦੀ ਜਵਾਨੀ ਚੰਗੀ ਸਿਹਤ ਅਤੇ ਚੰਗੇ ਜੁਸੇ ਲਈ ਜਾਣੀ ਜਾਂਦੀ ਹੈ, ਚੰਗੀ ਸਿਹਤ ਦੇ ਚੱਲਦਿਆਂ ਹੀ ਕਬੱਡੀ ਨੂੰ ਪੰਜਾਬੀਆਂ ਦੀ ਮਾਂ ਖੇਡ ਕਿਹਾ ਜਾਂਦਾ ਹੈ ਅਤੇ ਪੰਜਾਬ ਦੇ ਰਹਿਣ ਵਾਲੇ ਉੱਚੇ-ਲੰਮੇ ਗੱਭਰੂ ਇਸ ਖੇਡ ਨੂੰ ਮਾਂ ਵਾਂਗ ਪਿਆਰ ਕਰਦੇ ਹਨ। ਕਬੱਡੀ ਖੇਡਣ ਵਾਲੇ ਨੌਜਵਾਨਾਂ ਨੂੰ ਚੰਗੀ ਸਿਹਤ ਸੰਭਾਲ ਲਈ ਚੰਗੀਆਂ ਖੁਰਾਕਾਂ ਖਾਣੀਆਂ ਪੈਂਦੀਆਂ ਹਨ। ਇਸ ਕਰਕੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਖਿਡਾਰੀਆਂ ਲਈ ਇਹ ਖੇਡ ਬਹੁਤਾ ਲੰਬਾ ਸਮਾਂ ਖੇਡਣਾ ਅਸੰਭਵ ਮੰਨਿਆ ਜਾਂਦਾ ਹੈ। ਜੇਕਰ ਇਸ ਖੇਡ ਦੌਰਾਨ ਕਿਸੇ ਗੱਭਰੂ ਨੂੰ ਸੱਟ ਲੱਗ ਜਾਵੇ ਤਾਂ ਉਸ ਨੂੰ ਹੋਰ ਵੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਜ਼ਿਆਦਾਤਰ ਕਬੱਡੀ ਖਿਡਾਰੀਆਂ ਵੱਲੋਂ ਸਰਕਾਰ ਤੋਂ ਨੌਕਰੀ ਦੀ ਮੰਗ ਕੀਤੀ ਜਾਂਦੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਈ ਕਬੱਡੀ ਦੇ ਚਮਕਦੇ ਸਿਤਾਰੇ ਇਸ ਮਾਂ ਖੇਡ ਤੋਂ ਦੂਰ ਹੋ ਜਾਂਦੇ ਹਨ ਕਿਉਂਕਿ ਚੰਗੀ ਸਿਹਤ ਲਈ ਚੰਗੀ ਖੁਰਾਕ ਦੀ ਲੋੜ ਹੈ ਅਤੇ ਚੰਗੀ ਖੁਰਾਕ ਲਈ ਚੰਗੇ ਪੈਸਿਆਂ ਦੀ,ਭਾਵੇਂ ਇਸ ਖੇਡ ਵਿੱਚ ਪੈਸਾ ਬਹੁਤ ਹੈ ਪਰ ਸਿਹਤ ਬਣਾਏ ਰੱਖਣ ਲਈ ਵੀ ਖਿਡਾਰੀਆਂ ਨੂੰ ਵੱਡਾ ਖਰਚਾ ਕਰਨਾ ਪੈਂਦਾ ਹੈ।
ਗਰੀਬੀ ਕਾਰਣ ਛੁੱਟੀ ਖੇਡ: ਹਰਜਿੰਦਰ ਸਿੰਘ ਉਰਫ ਜੋਨ ਸੰਧੂ (The star of kabaddi) ਜੋ ਕਿ ਇਸ ਸਮੇਂ ਬਾਉਂਸਰ ਵਜੋਂ ਕੰਮ ਕਰ ਰਿਹਾ ਹੈ, ਉਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਜਦੋਂ ਅੱਠ ਸਾਲਾਂ ਦਾ ਸੀ ਉਦੋਂ ਤੋਂ ਕਬੱਡੀ ਖੇਡਣ ਲੱਗ ਗਿਆ ਸੀ ਅਤੇ ਪਹਿਲਾਂ ਪਿੰਡ ਦੀ ਫਿਰ ਪੰਜਾਬ ਦੀ ਟੀਮ ਵਿੱਚ ਖੇਡਿਆ ਅਤੇ ਚੰਗਾ ਨਾਮਣਾ ਖੱਟਿਆ। ਗਰੀਬ ਪਰਿਵਾਰ ਨਾਲ ਸੰਬੰਧਿਤ ਹੋਣ ਅਤੇ ਸੱਟ ਲੱਗ ਜਾਣ ਕਾਰਨ ਉਸ ਨੂੰ ਕਬੱਡੀ ਖੇਡ ਛੱਡਣੀ ਪਈ ਕਿਉਂਕਿ ਚੰਗੀ ਸਿਹਤ ਨੂੰ ਕਾਇਮ ਅਤੇ ਸੱਟ ਦਾ ਇਲਾਜ ਕਰਾਉਣ ਲਈ ਉਸ ਕੋਲ ਬਹੁਤੇ ਪੈਸੇ ਨਹੀਂ ਸਨ ਅਤੇ ਉਮਰ ਵੱਧ ਜਾਣ ਕਾਰਨ ਉਸ ਨੂੰ ਸਰਕਾਰੀ ਨੌਕਰੀ ਵੀ ਨਹੀਂ ਮਿਲੀ। ਹੁਣ ਚੰਗੀ ਸਿਹਤ ਨੂੰ ਬਣਾਏ ਰੱਖਣ ਲਈ ਉਸ ਵੱਲੋਂ ਕਿਸੇ ਰੁਜ਼ਗਾਰ ਦੀ ਤਲਾਸ਼ ਸ਼ੁਰੂ ਕੀਤੀ ਗਈ ਅਤੇ ਫਿਰ ਉਹ ਬਾਉਂਸਰ ਬਣ ਕੇ ਲੋਕਾਂ ਨਾਲ ਜਾਣ ਲੱਗਿਆ ਅਤੇ ਅੱਜ ਉਸ ਦਾ ਇਸ ਖੇਤਰ ਵਿੱਚ ਚੰਗਾ ਨਾਮ ਹੈ ਅਤੇ ਉਹ ਵਧੀਆ ਕਮਾਈ ਵੀ ਕਰ ਰਿਹਾ ਹੈ।
ਨੌਜਵਾਨਾਂ ਨੂੰ ਚੰਗਾ ਰੁਜ਼ਗਾਰ ਦਿੱਤਾ: ਬਾਊਂਸਰ ਰਿੰਦਾ ਸੰਧੂ ਦਾ ਕਹਿਣਾ ਹੈ ਕਿ ਮਾਂ ਖੇਡ ਕਬੱਡੀ ਕਾਰਨ ਬਣੀ ਸਿਹਤ ਉੱਤੇ ਜਦੋਂ ਬਾਉਂਸਰ ਦੀ ਵਰਦੀ ਪਾਈ ਤਾਂ ਲੋਕ ਉਸ ਨਾਲ ਫੋਟੋਆਂ ਖਿਚਾਉਣ ਲਈ ਮਜਬੂਰ ਹੋ ਗਏ। ਹਰਜਿੰਦਰ ਸਿੰਘ ਦੱਸਦਾ ਹੈ ਕਿ 40 ਸਾਲ ਤੋਂ ਉੱਪਰ ਦੀ ਉਮਰ ਹੋਣ ਤੋਂ ਬਾਅਦ ਖਿਡਾਰੀ ਲਈ ਸਭ ਤੋਂ ਵੱਡੀ ਸਮੱਸਿਆ ਆਮਦਨ ਦਾ ਸਾਧਨ ਹੁੰਦੀ ਹੈ ਕਿਉਂਕਿ ਗਰੀਬ ਘਰਾਂ ਦੇ ਖਿਡਰੀਆਂ ਨੂੰ ਕੋਈ ਦਿਹਾੜੀ ਲਈ ਨਹੀਂ ਲੈ ਕੇ ਜਾਂਦਾ। ਇਸ ਉਮਰ ਵਿੱਚ ਉਸ ਤੋਂ ਬਹੁਤਾ ਕੰਮ ਨਹੀਂ ਹੁੰਦਾ ਅਤੇ ਸਰਕਾਰਾਂ ਵੱਲੋਂ ਵੀ ਚੰਗਾ ਨਾਮਣਾ ਖੱਟਣ ਵਾਲੇ ਖਿਡਾਰੀਆਂ ਦੀ ਸਾਰ ਨਹੀਂ ਲਈ ਜਾਂਦੀ। ਉਹਨਾਂ ਆਮ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਚੰਗੀ ਸਿਹਤ ਲਈ ਚੰਗੀ ਖੁਰਾਕ ਖਾਣ ਅਤੇ ਨਸ਼ੇ ਤੋਂ ਦੂਰ ਰਹਿਣ। ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਭਾਵੇਂ ਉਹ ਕਬੱਡੀ ਵਿੱਚ ਚੰਗਾ ਨਾਮ ਨਾ ਖੱਟ ਕੇ ਵੱਡੇ ਇਨਾਮ ਜਿੱਤ ਕੇ ਲੈ ਕੇ ਆਇਆ ਸੀ ਪਰ ਅੱਜ ਉਸ ਨੂੰ ਘਰ ਚਲਾਉਣ ਲਈ ਬਾਉਂਸਰ ਬਣਨਾ ਪਿਆ ਜਿਸ ਉੱਤੇ ਉਸ ਨੂੰ ਮਾਣ ਹੈ। ਬਾਉਂਸਰ ਬਣਨ ਨਾਲ ਉਸ ਦੇ ਘਰ ਦਾ ਗੁਜ਼ਾਰਾ ਵਧੀਆ ਹੋ (Kabaddi player Harjinder Singh of Bathinda) ਚੱਲ ਰਿਹਾ ਹੈ। ਚੰਗੀ ਸਿਹਤ ਹੋਣ ਕਾਰਣ ਲੋਕ ਉਸ ਨਾਲ ਫੋਟੋਆਂ ਖਿਚਵਾਉਣ ਲਈ ਆਉਂਦੇ ਹਨ। ਉਸ ਵੱਲੋਂ ਬਾਉਂਸਰ ਕੰਪਨੀ ਬਣਾ ਕੇ ਹੋਰਨਾਂ ਨੌਜਵਾਨਾਂ ਨੂੰ ਚੰਗਾ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਹਰਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਤੋਂ ਨੌਕਰੀ ਦੀ ਝਾਕ ਛੱਡ ਕੇ ਨੌਜਵਾਨਾਂ ਨੂੰ ਆਪਣੇ ਕਿੱਤੇ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।
- ਮੁੱਖ ਮੰਤਰੀ ਮਾਨ ਤੇ ਰਾਜਪਾਲ ਵਿਚਾਲੇ ਫਿਰ ਤਲਖੀਆਂ !, ਬਨਵਾਰੀ ਲਾਲ ਪੁਰੋਹਿਤ ਨੇ ਸੁਪਰੀਮ ਕੋਰਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਰੋਕੇ 3 ਬਿੱਲ
- Covid Protocol FIR: ਸਾਬਕਾ ਸੀਐੱਮ ਚਰਨਚੀਤ ਚੰਨੀ ਅਤੇ ਕਈ ਹੋਰ ਲੀਡਰਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਐੱਫਆਈਆਰ ਰੱਦ ਕਰਨ ਦੇ ਦਿੱਤੇ ਹੁਕਮ
- Operation Seal in Punjab : ਸੂਬੇ ਭਰ 'ਚ ਪੁਲਿਸ ਨੇ ਚਲਾਇਆ 'Operation Seal', ਸਰਹੱਦੀ ਇਲਾਕੇ 'ਚ ਗੱਡੀਆਂ ਦੀ ਹੋਈ ਜਾਂਚ
ਬਾਕੀਆਂ ਲਈ ਮਿਸਾਲ: ਹਰਜਿੰਦਰ ਸਿੰਘ ਦੀ ਤਰ੍ਹਾਂ ਹੀ ਬਠਿੰਡਾ ਦੇ ਰਾਮਪੁਰਾ ਫੂਲ ਵਿਖੇ ਪਿਤਾ ਨਾਲ ਹਲਵਾਈ ਦਾ ਕੰਮ ਕਰਨ ਵਾਲੇ ਇੰਦਰਜੀਤ ਸਿੰਘ ਨੇ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਿਆ ਸੀ ਪਰ ਸਰਕਾਰ ਵੱਲੋਂ ਉਸ ਨੂੰ ਕੋਈ ਰੁਜ਼ਗਾਰ ਨਾ ਦਿੱਤੇ ਜਾਣ ਕਾਰਨ ਉਸ ਨੂੰ ਆਪਣੇ ਪਿਤਾ ਨਾਲ ਹਲਵਾਈ ਦਾ ਹੀ ਕੰਮ ਮੁੜ ਕਰਨਾ ਪਿਆ ਸੀ। ਅੱਜ ਉਹ ਪੰਜਾਬ ਸਰਕਾਰ ਦੇ ਸਰਕਾਰੀ ਵਿਭਾਗ ਵਿੱਚ ਕਲਾਸ ਫੋਰ ਦੇ ਤੌਰ ਉੱਤੇ ਕੰਮ ਕਰਨ ਲਈ ਮਜਬੂਰ ਹੈ ਕਿਉਂਕਿ ਖੇਡ ਦੌਰਾਨ ਉਸ ਦੇ ਸੱਟ ਲੱਗ ਗਈ ਸੀ। ਗਰੀਬ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਉਸ ਦੀ ਨਾ ਹੀ ਸਰਕਾਰ ਨੇ ਬਾਂਹ ਫੜ੍ਹੀ ਅਤੇ ਨਾ ਹੀ ਉਹ ਆਪਣੀ ਖੇਡ ਨੂੰ ਅੱਗੇ ਵਧਾ ਸਕਿਆ।