ਬਠਿੰਡਾ: ਵਰਲਡ ਰੈਸਲਿੰਗ ਇੰਟਰਟੇਨਮੈਂਟ (WWE) ਦੇ ਚੈਂਪੀਅਨ 'ਦੀ ਗ੍ਰੇਟ ਖਲੀ' ਬਠਿੰਡਾ ਵਿੱਚ 9 ਮਾਰਚ ਨੂੰ CWE ਦੇ ਫ਼ਾਇਨਲ ਮੁਕਾਬਲੇ ਕਰਵਾਉਣਗੇ। ਇਹ ਮੁਕਾਬਲੇ ਬਹੁਮੰਤਵੀ ਸਟੇਡੀਅਮ ਵਿੱਚ ਕਰਵਾਏ ਜਾਣਗੇ।
ਦੱਸਣਾ ਬਣਦਾ ਹੈ ਕਿ Continental Wrestling Entertainment (CWE) ਅਕੈਡਮੀ ਗ੍ਰੇਟ ਖਲੀ ਵੱਲੋਂ ਜਲੰਧਰ ਵਿੱਚ ਚਲਾਈ ਜਾ ਰਹੀ ਹੈ ਜਿਸ ਵਿੱਚ ਨੈਸ਼ਨਲ ਪੱਧਰ ਦੇ ਖਿਡਾਰੀ ਹਿੱਸਾ ਲੈਂਦੇ ਹਨ।
ਇਸ ਦੌਰਾਨ 2 ਮਾਰਚ ਨੂੰ ਲੁਧਿਆਣਾ ਦੇ ਵਿੱਚ ਰੈਸਲਿੰਗ ਦੇ ਮੁਕਾਬਲੇ ਕਰਵਾਏ ਜਾਣਗੇ ਜਿਸ ਦਾ ਫ਼ਾਇਨਲ ਮੁਕਾਬਲਾ ਬਠਿੰਡਾ ਦੇ ਬਹੁਮੰਤਵੀ ਸਟੇਡੀਅਮ ਵਿੱਚ 9 ਮਾਰਚ ਨੂੰ ਖੇਡਿਆ ਜਾਵੇਗਾ। ਇਸ ਸਮਾਗਮ ਵਿੱਚ ਬੌਲੀਵੁੱਡ ਦੇ ਅਦਾਕਾਰ ਵੀ ਖਿੱਚ ਦਾ ਕੇਂਦਰ ਬਣਨਗੇ।
ਗ੍ਰੇਟ ਖਲੀ ਨੇ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ ਤਾਂ ਜੋ ਪੰਜਾਬ ਵਿੱਚੋਂ ਨਸ਼ਾ ਖ਼ਤਮ ਕੀਤਾ ਜਾਵੇ ਅਤੇ ਲੋਕਾਂ ਦਾ ਰੁਝਾਨ ਸਿਹਤ ਅਤੇ ਤੰਦਰੁਸਤੀ ਵੱਲ ਹੋ ਸਕੇ।
ਪੁਲਵਾਮਾ 'ਚ ਅੱਤਵਾਦੀ ਹਮਲੇ ਦੀ ਨਿੰਦਿਆ ਕਰਦਿਆਂ ਖਲੀ ਨੇ ਕਿਹਾ ਕਿ ਅੱਤਵਾਦ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੀਦਾ ਹੈ।